ਭਾਰਤ ਨੇ ਆਖ਼ਰੀ ਮੈਚ 'ਚ ਆਸਟ੍ਰੇਲੀਆ ਨੂੰ ਹਰਾ ਕੇ ਲੜੀ 'ਤੇ ਕੀਤਾ ਕਬਜ਼ਾ
ਹੈਦਰਾਬਾਦ : ਨਾਗਪੁਰ 'ਚ ਕੰਗਾਰੂਆਂ ਨੂੰ ਹਰਾ ਕੇ ਸੀਰੀਜ਼ 1-1 ਨਾਲ ਬਰਾਬਰ ਕਰਨ ਵਾਲੀ ਟੀਮ ਰੋਹਿਤ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ 'ਚ ਖੇਡੇ ਗਏ ਸੀਰੀਜ਼ ਦੇ ਆਖਰੀ ਤੀਜੇ ਤੇ ਫੈਸਲਾਕੁੰਨ ਮੈਚ 'ਚ ਕੰਗਾਰੂਆਂ ਨੂੰ 6 ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਆਪਣੇ ਨਾਂ ਕਰ ਲਈ। ਜਿੱਤ ਲਈ 187 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ ਜਦੋਂ ਕੇਐਲ ਰਾਹੁਲ ਪਹਿਲੇ ਹੀ ਓਵਰ 'ਚ ਆਊਟ ਹੋ ਗਏ, ਰੋਹਿਤ (17) ਵੀ ਜ਼ਿਆਦਾ ਦੇਰ ਟਿਕ ਨਹੀਂ ਸਕੇ ਪਰ ਵਿਰਾਟ ਕੋਹਲੀ (63 ਦੌੜਾਂ, 48 ਗੇਂਦਾਂ ਵਿੱਚ 3 ਚੌਕੇ, 4 ਛੱਕੇ) ਅਤੇ ਸੂਰਿਆਕੁਮਾਰ ਯਾਦਵ (69 ਦੌੜਾਂ, 36 ਗੇਂਦਾਂ, 5 ਚੌਕੇ, 5 ਛੱਕੇ)। ਇਨ੍ਹਾਂ ਦੋਵਾਂ ਵਿਚੋਂ ਸੂਰਿਆਕੁਮਾਰ ਦੀ ਪਾਰੀ ਕਾਫੀ ਅਹਿਮ ਰਹੀ। ਭਾਰਤ ਨੂੰ ਜਿੱਤ ਲਈ ਆਖਰੀ 3 ਓਵਰਾਂ 'ਚ 32 ਦੌੜਾਂ ਬਣਾਉਣੀਆਂ ਸਨ। ਆਖਰੀ 6 ਗੇਂਦਾਂ 'ਚ ਭਾਰਤ ਨੂੰ 11 ਦੌੜਾਂ ਦੀ ਲੋੜ ਸੀ ਅਤੇ ਇਸ ਦਰਮਿਆਨ ਵਿਰਾਟ ਕੋਹਲੀ ਵੀ ਆਊਟ ਹੋ ਗਏ ਅਤੇ ਜਦੋਂ ਭਾਰਤ ਨੂੰ ਜਿੱਤ ਲਈ 2 ਗੇਂਦਾਂ 'ਚ 4 ਦੌੜਾਂ ਬਣਾਉਣੀਆਂ ਸਨ ਤਾਂ ਆਖਰੀ ਓਵਰ ਵਿਚ ਹਾਰਦਿਕ ਨੇ ਕੀਪਰ ਅਤੇ ਸ਼ਾਰਟ ਥਰਡਮੈਨ ਵਿਚਕਾਰ ਪੰਜਵੀਂ ਗੇਂਦ 'ਤੇ ਛੱਕਾ ਮਾਰ ਕੇ ਭਾਰਤ ਨੂੰ ਲੜੀ 'ਚ 2-1 ਨਾਲ ਜਿੱਤ ਦਿਵਾਈ। ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਨੇ 86 ਲੱਖ ਰੁਪਏ 'ਚੋਂ 30 ਲੱਖ ਰੁਪਏ ਕੀਤੇ ਬਰਾਮਦ, ਜਾਣੋ ਪੂਰਾ ਮਾਮਲਾ ਪਹਿਲੇ ਸੈਸ਼ਨ 'ਚ ਆਸਟ੍ਰੇਲੀਆ ਨੇ ਸੱਦਾ ਮਿਲਣ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਜਿੱਤ ਲਈ 187 ਦੌੜਾਂ ਦਾ ਟੀਚਾ ਦਿੱਤਾ। ਫਿੰਚ ਦੇ ਰੂਪ 'ਚ ਭਾਰਤ ਨੂੰ ਭਲੇ ਹੀ ਆਪਣੀ ਪਹਿਲੀ ਸਫਲਤਾ ਛੇਤੀ ਹੀ ਮਿਲ ਗਈ ਹੋਵੇ ਪਰ ਆਸਟ੍ਰੇਲੀਆ ਦੇ ਦੂਜੇ ਸਲਾਮੀ ਬੱਲੇਬਾਜ਼ ਕੈਮਰਨ ਗ੍ਰੀਨ (52 ਦੌੜਾਂ, 21 ਗੇਂਦਾਂ, 7 ਚੌਕੇ, 3 ਛੱਕੇ) ਨੇ ਇਕ ਸਿਰੇ ਤੋਂ ਧਮਾਕੇਦਾਰ ਸ਼ੁਰੂਆਤ ਦਿੱਤੀ ਅਤੇ ਪਾਵਰ-ਪਲੇ ਵਿੱਚ ਦੋ ਵਿਕਟਾਂ ਦੇ ਨੁਕਸਾਨ ਉਤੇ ਆਸਟ੍ਰੇਲੀਆ ਨੇ 66 ਦੌੜਾਂ ਬਣਾ ਲਈਆਂ ਸਨ। ਫਿਰ ਗਲੇਨ ਮੈਕਸਵੈੱਲ (6) ਸਸਤੇ 'ਚ ਆਊਟ ਹੋ ਗਏ, ਫਿਰ ਇੰਗਲਿਸ (24) ਅਤੇ ਮੈਥਿਊ ਵੇਡ (1) ਨੂੰ ਅਕਸ਼ਰ ਪਟੇਲ ਨੇ ਪਾਰੀ ਦੇ 14ਵੇਂ ਓਵਰ 'ਚ ਆਊਟ ਕਰਕੇ ਭਾਰਤ ਨੂੰ ਕਾਫੀ ਹੱਦ ਤੱਕ ਰਾਹਤ ਪਹੁੰਚਾਈ। ਟਿਮ ਡੇਵਿਡ (54 ਦੌੜਾਂ, 27 ਗੇਂਦਾਂ, 2 ਚੌਕੇ, 4 ਛੱਕੇ) ਅਤੇ ਅੱਠਵੇਂ ਨੰਬਰ ਦੇ ਬੱਲੇਬਾਜ਼ ਡੇਨੀਅਲ ਸੈਮਸ (28 ਨਾਬਾਦ, 20 ਗੇਂਦਾਂ, 1 ਚੌਕਾ, 2 ਛੱਕਾ) ਨੇ ਮਿਲ ਕੇ ਪ੍ਰਭਾਵਸ਼ਾਲੀ ਸਾਂਝੇਦਾਰੀ ਕਰਕੇ ਆਸਟ੍ਰੇਲੀਆ ਲਈ ਸਨਮਾਨਜਨਕ ਸਕੋਰ ਖੜ੍ਹਾ ਕੀਤਾ। -PTC News