ਗ਼ਲਤੀ ਨਾਲ ਸਰਹੱਦ ਪਾਰ ਕਰ ਭਾਰਤ ਪਹੁੰਚੀ 4 ਸਾਲਾ ਬੱਚੀ, ਪਰਤੀ ਪਾਕਿਸਤਾਨ ਮੁਲਕ
ਫ਼ਾਜ਼ਿਲਕਾ - ਭਾਰਤ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ ਪਿਆਰ ਦਾ ਸੁਨੇਹਾ ਦਿੱਤਾ ਹੈ। ਪਾਕਿਸਤਾਨ ਦੀ ਇੱਕ 4 ਸਾਲ ਦੀ ਬੱਚੀ ਗਲਤੀ ਨਾਲ ਭਾਰਤੀ ਸਰਹੱਦ ਵਿੱਚ ਦਾਖਲ ਹੋ ਗਈ ਸੀ। ਬੀਐਸਐਫ ਨੇ ਮਨੁੱਖਤਾ ਦਾ ਸੁਨੇਹਾ ਦਿੰਦਿਆਂ ਬੱਚੀ ਨੂੰ ਪਾਕਿਸਤਾਨ ਰੇਂਜਰਾਂ ਹਵਾਲੇ ਕਰ ਦਿੱਤਾ। ਬੀਐਸਐਫ ਵੱਲੋਂ ਚੁੱਕੇ ਗਏ ਇਸ ਕਦਮ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਦੀ ਉਮਰ 3-4 ਸਾਲ ਦੇ ਕਰੀਬ ਹੈ ਅਤੇ ਉਹ ਗ਼ਲਤੀ ਨਾਲ ਭਾਰਤ ਵਿਚ ਦਾਖ਼ਲ ਹੋ ਗਈ ਸੀ ਜਿਸ ਨੂੰ ਭਾਰਤ ਨੇ ਸੁਰੱਖਿਆ ਜਾਂਚ ਤੋਂ ਬਾਅਦ ਪਾਕਿਸਤਾਨ ਨੂੰ ਵਾਪਸ ਕਰ ਦਿੱਤਾ। 181 ਬਟਾਲੀਅਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱਚੀ ਮਿਲਣ ਤੋਂ ਬਾਅਦ ਬੀ.ਐੱਸ.ਐਫ. ਨੇ ਪਾਕਿਸਤਾਨੀ ਰੇਂਜਰਾਂ ਨਾਲ ਸੰਪਰਕ ਕੀਤਾ ਅਤੇ ਬੱਚੀ ਨੂੰ ਪਾਕਿਸਤਾਨ ਨੂੰ ਵਾਪਸ ਸੌਂਪ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਬੱਚੀ ਬੋਲ ਅਤੇ ਸੁਨ ਨਹੀਂ ਸਕਦੀ ਸੀ ਜਿਸ ਦੇ ਚੱਲਦਿਆਂ ਬੱਚੀ ਗ਼ਲਤੀ ਨਾਲ ਭਾਰਤ ਦੀ ਸਰਹੱਦ ਵਿਚ ਆ ਗਈ ਸੀ। ਇਹ ਵੀ ਪੜ੍ਹੋ: ਜ਼ੇਲੇਨਸਕੀ ਦੀ ਨਾਗਰਿਕਾਂ ਨੂੰ ਅਪੀਲ: ਰੂਸ ਦੇ ਹਮਲੇ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਆਉਣ ਘਟਨਾ ਪੰਜਾਬ ਦੇ ਅਬੋਹਰ ਸੈਕਟਰ ਦੀ ਹੈ। ਇੱਕ 3-4 ਸਾਲ ਦੀ ਬੱਚੀ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵਿੱਚ ਦਾਖਲ ਹੋ ਗਈ। ਸੀਮਾ ਸੁਰੱਖਿਆ 'ਚ ਲੱਗੇ ਬੀਐੱਸਐੱਫ ਜਵਾਨਾਂ ਦੀ ਨਜ਼ਰ ਬੱਚੀ 'ਤੇ ਪਈ। ਸਿਪਾਹੀਆਂ ਨੇ ਲੜਕੀ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਜਾਂਚ ਤੋਂ ਬਾਅਦ ਬੀਐਸਐਫ ਨੇ ਫੈਸਲਾ ਕੀਤਾ ਕਿ ਲੜਕੀ ਗਲਤੀ ਨਾਲ ਭਾਰਤੀ ਸਰਹੱਦ ਵਿੱਚ ਆ ਗਈ ਸੀ ਅਤੇ ਉਸਦੀ ਉਮਰ ਵੀ ਬਹੁਤ ਛੋਟੀ ਸੀ। ਅਜਿਹੇ 'ਚ ਉਸ ਨੂੰ ਤੁਰੰਤ ਪਾਕਿਸਤਾਨ ਰੇਂਜਰਸ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਬੱਚੀ ਦੀ ਉਮਰ ਘੱਟ ਹੋਣ ਕਾਰਨ ਬੀਐਸਐਫ ਉਸਦੀ ਪਛਾਣ ਨਹੀਂ ਦੱਸ ਰਹੀ ਹੈ। ਬੀਐਸਐਫ ਨੇ ਮਨੁੱਖੀ ਆਧਾਰ 'ਤੇ ਬੱਚੀ ਨੂੰ ਸੁਰੱਖਿਅਤ ਪਾਕਿ ਰੇਂਜਰਾਂ ਹਵਾਲੇ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਅਬੋਹਰ ਸੈਕਟਰ ਵਿੱਚ ਪਾਕਿ ਰੇਂਜਰਾਂ ਨਾਲ ਸੰਪਰਕ ਕੀਤਾ ਗਿਆ। ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਲੜਕੀ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ। -PTC News