ਰਾਹਤ ਦੀ ਖ਼ਬਰ : ਪਿਛਲੇ 24 ਘੰਟਿਆਂ 'ਚ 1.07 ਲੱਖ ਲੋਕਾਂ ਨੇ ਦਿੱਤੀ ਕੋਰੋਨਾ ਨੂੰ ਮਾਤ,62,176 ਆਏ ਨਵੇਂ ਮਾਮਲੇ
ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਦੇਸ਼ 'ਚ ਕੋਰੋਨਾ ਕੇਸਾਂ 'ਚ ਭਾਰੀ ਗਿਰਾਵਟ ਆਉਣੀ ਸ਼ੁਰੂ ਹੋਈ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ 'ਚ 62,176 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ, ਜਦੋਂਕਿ 1 ਲੱਖ 7 ਹਜ਼ਾਰ 710 ਲੋਕ ਠੀਕ ਹੋਏ ਅਤੇ 2,539 ਦੀ ਮੌਤ ਹੋ ਗਈ। ਇਸੇ ਤਰ੍ਹਾਂ ਐਕਟਿਵ ਕੇਸਾਂ ਦੀ ਗਿਣਤੀ 'ਚ 48,090 ਘੱਟੀ ਹੈ।
Read More : ਪੰਜਾਬ ‘ਚ ਕੋਰੋਨਾ ਦੇ ਇੰਨੇ ਨਵੇਂ ਮਾਮਲੇ, 38 ਲੋਕਾਂ ਦੀ ਗਈ...
ਦੱਸ ਦਈਏ ਕਿ ਪਿਛਲੇ 15 ਦਿਨਾਂ ਵਿਚ ਐਕਟਿਵ ਮਾਮਲਿਆਂ ਵਿਚ 10 ਲੱਖ 30 ਹਜ਼ਾਰ 587 ਦੀ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ 1 ਜੂਨ ਨੂੰ ਦੇਸ਼ ਵਿਚ 18 ਲੱਖ 90 ਹਜ਼ਾਰ 949 ਸੰਕਰਮਿਤ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਹੁਣ ਇਹ ਅੰਕੜਾ 8 ਲੱਖ 60 ਹਜ਼ਾਰ 362 ਤੱਕ ਪਹੁੰਚ ਗਿਆ ਹੈ।
ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਿਆਂ ਪ੍ਰਤੀ ਤਾਂ ਕਿਸ ਜਿਲ੍ਹੇ 'ਚ ਕੋਰੋਨਾ ਕਾਰਨ ਕੀ ਰਹੀ ਸਥਿਤੀ , ਇਸ ਦਾ ਵੇਰਵਾ ਹੇਠ ਦਿੱਤਾ ਹੈ। ਮੰਗਲਵਾਰ ਨੂੰ ਪੰਜਾਬ ਵਿਚ 642 ਨਵੇਂ ਕੋਰੋਨਾ ਸੰਕਰਮਿਤ ਹੋਏ ਅਤੇ 38 ਮਰੀਜ਼ਾਂ ਦੀ ਮੌਤ ਹੋ ਗਈ। ਪਿਛਲੇ 24 ਘੰਟਿਆਂ ਵਿੱਚ ਅੰਮ੍ਰਿਤਸਰ 3, ਬਠਿੰਡਾ 6, ਫਰੀਦਕੋਟ 1, ਫਤਿਹਗੜ ਸਾਹਿਬ 1, ਫਾਜ਼ਿਲਕਾ 1, ਹੁਸ਼ਿਆਰਪੁਰ 2, ਜਲੰਧਰ 4, ਕਪੂਰਥਲਾ 2, ਮਾਨਸਾ 1, ਮੁਕਤਸਰ 2, ਪਠਾਨਕੋਟ 2, ਪਟਿਆਲਾ 2, ਰੋਪੜ 1, ਸੰਗਰੂਰ 6, ਮੁਹਾਲੀ ਤਰਨਤਾਰਨ ਵਿੱਚ 2 ਅਤੇ 2 ਮਰੀਜ਼ਾਂ ਦੀ ਮੌਤ ਹੋ ਗਈ।