Coronavirus Update: ਕੋਰੋਨਾ ਦੇ ਨਵੇਂ ਕੇਸਾਂ 'ਚ 6.8% ਹੋਇਆ ਵਾਧਾ, 1008 ਲੋਕਾਂ ਦੀ ਹੋਈ ਮੌਤ
Corona Update Today: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਭਾਰਤ ‘ਚ ਅੱਜ ਕੋਰੋਨਾ ਦੇ ਨਵੇਂ ਕੇਸਾਂ ਵਿੱਚ 6.8% ਦਾ ਵਾਧਾ ਹੋਇਆ ਤੇ ਪਿਛਲੇ 24 ਘੰਟਿਆਂ ਵਿੱਚ 1,72,433 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 2,59,107 ਲੋਕ ਠੀਕ ਹੋਏ ਹਨ, ਜਦੋਂ ਕਿ 1,008 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ 1.61 ਲੱਖ ਮਾਮਲੇ ਸਾਹਮਣੇ ਆਏ ਸਨ। ਪਿਛਲੇ ਦਿਨ ਦੇ ਮੁਕਾਬਲੇ 11,047 ਹੋਰ ਸੰਕਰਮਿਤ ਪਾਏ ਗਏ ਹਨ, ਯਾਨੀ ਨਵੇਂ ਮਾਮਲਿਆਂ ਵਿੱਚ 6.40% ਦਾ ਵਾਧਾ ਹੋਇਆ ਹੈ।
ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਹੁਣ 15.33 ਲੱਖ (15,33,921) ਐਕਟਿਵ ਕੇਸ ਬਚੇ ਹਨ। ਇਸ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2.59 ਲੱਖ (2,59,107) ਸੀ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਰੋਜ਼ਾਨਾ ਇਨਫੈਕਸ਼ਨ ਦੀ ਦਰ 10.99 ਫੀਸਦੀ 'ਤੇ ਆ ਗਈ ਹੈ।
ਤਿੰਨ ਦਿਨਾਂ 'ਚ ਕੋਰੋਨਾ ਨਾਲ 4000 ਲੋਕਾਂ ਦੀ ਜਾਨ ਗਈ ਹੈ। ਹਾਲਾਂਕਿ ਪਿਛਲੇ ਹਫਤੇ ਦੇ ਮੁਕਾਬਲੇ ਮਾਮਲੇ ਘੱਟ ਹੋ ਸਕਦੇ ਹਨ ਪਰ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਹਾਲਾਂਕਿ ਕੱਲ੍ਹ ਨਾਲੋਂ ਅੱਜ ਘੱਟ ਲੋਕਾਂ ਦੀ ਮੌਤ ਹੋਈ ਹੈ।