ਭਾਰਤ-ਚੀਨ ਬਾਰਡਰ 'ਤੇ ਹੋਈ ਝੜਪ ਮਗਰੋਂ ਤਿੰਨਾਂ ਫੌਜਾਂ ਨੇ ਵਧਾਈ ਚੌਕਸੀ, LoC 'ਤੇ ਹਾਈ ਅਲਰਟ
ਭਾਰਤ-ਚੀਨ ਬਾਰਡਰ 'ਤੇ ਹੋਈ ਝੜਪ ਮਗਰੋਂ ਤਿੰਨਾਂ ਫੌਜਾਂ ਨੇ ਵਧਾਈ ਚੌਕਸੀ, LoC 'ਤੇ ਹਾਈ ਅਲਰਟ:ਨਵੀਂ ਦਿੱਲੀ : ਭਾਰਤ-ਚੀਨ ਬਾਰਡਰ 'ਤੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਐਤਵਾਰ ਰਾਤ ਨੂੰ ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ 'ਚ ਭਾਰਤੀ ਫ਼ੌਜ ਦੇ ਕਰਨਲ ਸਮੇਤ 20 ਜਵਾਨ ਸ਼ਹੀਦ ਹੋ ਗਏ ਹਨ। ਜਿਸ ਤੋਂ ਬਾਅਦ ਭਾਰਤ ਦੇ ਲੋਕਾਂ ਵਿੱਚ ਚੀਨ ਦੇ ਖ਼ਿਲਾਫ਼ ਭਾਰੀ ਰੋਸ ਹੈ।
ਦੇਸ਼ ਦੇ ਹਰ ਹਿੱਸੇ ਵਿਚ ਭਾਰਤੀ ਸੈਨਿਕਾਂ ਦੀ ਸ਼ਹਾਦਤ ਦਾ ਬਦਲਾ ਲੈਣ ਦੀ ਮੰਗ ਕੀਤੀ ਗਈ ਹੈ। ਸਰਕਾਰ ਚੀਨ ਨੂੰ ਉਸਦੀ ਹਿਮਾਕਤ ਦਾ ਮੂੰਹਤੋੜ ਜਵਾਬ ਦੇਣ ਦੀ ਤਿਆਰੀ ਕਰ ਰਹੀ ਹੈ। ਪੀਐਮ ਮੋਦੀ ਨੇ ਸਾਫ ਕਿਹਾ ਹੈ ਕਿ ਸ਼ਹੀਦਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ। ਇਥੇ ਵ੍ਹਾਈਟ ਹਾਉਸ ਦਾ ਭਾਰਤ-ਚੀਨ ਯੁੱਧ ਬਾਰੇ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਾਨੂੰ ਇਸ ਬਾਰੇ ਜਾਣਕਾਰੀ ਮਿਲੀ ਹੈ।
[caption id="attachment_412501" align="aligncenter" width="300"]
ਭਾਰਤ-ਚੀਨ ਬਾਰਡਰ 'ਤੇ ਹੋਈ ਝੜਪ ਮਗਰੋਂ ਤਿੰਨਾਂ ਫੌਜਾਂ ਨੇ ਵਧਾਈ ਚੌਕਸੀ, LoC 'ਤੇ ਹਾਈ ਅਲਰਟ[/caption]
ਪੂਰਬੀ ਲੱਦਾਖ ਚ ਗਲਵਾਨ ਘਾਟੀ 'ਚ ਭਾਰਤੀ ਤੇ ਚੀਨੀ ਫੌਜ ਵਿਚਾਲੇ ਹੋਈ ਝੜਪ ਦੇ ਮੱਦੇਨਜ਼ਰ ਚੀਨ ਦੇ ਨਾਲ ਲੱਗਦੀ ਕਰੀਬ 3500 ਕਿਮੀ ਸਰਹੱਦ 'ਤੇ ਭਾਰਤੀ ਥਲ ਸੈਨਾ ਤੇ ਹਵਾਈ ਸੈਨਾ ਨੇ ਮੋਰਚਿਆਂ 'ਤੇ ਸਥਿਤ ਟਿਕਾਣਿਆਂ ਨੂੰ ਹਾਈ ਅਲਰਟ ਕਰ ਦਿੱਤਾ ਹੈ। ਭਾਰਤੀ ਜਲ ਸੈਨਾ ਨੂੰ ਹਿੰਦ ਮਹਾਸਾਗਰ ਖੇਤਰ 'ਚ ਸਾਵਧਾਨੀ ਵਧਾ ਦੇਣ ਲਈ ਕਿਹਾ ਗਿਆ ਹੈ। ਜਿੱਥੇ ਚੀਨੀ ਜਲਸੈਨਾ ਦੀਆਂ ਨਿਯਮਿਤ ਤੌਰ 'ਤੇ ਗਤੀਵਿਧੀਆਂ ਹੁੰਦੀਆਂ ਹਨ।
ਦੱਸ ਦੇਈਏ ਕਿ ਐਲਏਸੀ ਉੱਤੇ ਭਾਰਤੀ ਸੈਨਿਕਾਂ ਦੀ ਸ਼ਹਾਦਤ ਤੋਂ ਬਾਅਦ ਮੋਦੀ ਸਰਕਾਰ ਹਰਕਤ ਵਿੱਚ ਆਈ ਹੈ। ਸਾਰੇ ਸੈਨਿਕਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ ਡੈਮਚੋਕ ਅਤੇ ਪੈਨਗੋਂਗ ਝੀਲ ਦੇ ਆਸ ਪਾਸ ਦੇ ਪਿੰਡਾਂ ਨੂੰ ਖਾਲੀ ਕਰਵਾਉਣ ਦਾ ਕੰਮ ਚੱਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਜੂਨ ਨੂੰ ਸਰਬ ਪਾਰਟੀ ਬੈਠਕ ਬੁਲਾਈ ਹੈ।
-PTCNews