ਲਾਲ ਕਿਲ੍ਹੇ 'ਤੇ ਪੁਲਿਸ ਦੇ ਭੇਸ 'ਚ ਹਮਲਾ ਕਰ ਸਕਦੇ ਹਨ ਅੱਤਵਾਦੀ, ਦਿੱਲੀ ਪੁਲਿਸ ਦੀ ਉੱਚ ਪੱਧਰੀ ਮੀਟਿੰਗ ਜਾਰੀ
ਨਵੀਂ ਦਿੱਲੀ : 15 ਅਗਸਤ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਅੱਤਵਾਦੀ ਦਿੱਲੀ 'ਚ ਹਮਲੇ ਦੀ ਫ਼ਿਰਾਕ ਵਿੱਚ ਹਨ। ਇਸ ਸਬੰਧੀ ਦਿੱਲੀ ਵਿੱਚ ਪਹਿਲਾਂ ਹੀ ਰੈੱਡ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਥਿਤ ਲਾਲ ਕਿਲ੍ਹੇ ਉੱਤੇ ਹਮਲਾ ਕਰਨ ਦੀ ਤਿਆਰੀ ਵਿੱਚ ਹੈ ਪਰ ਖੁਫੀਆ ਤੰਤਰ ਅਤੇ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਹੋ ਰਹੀ ਹੈ।
[caption id="attachment_523108" align="aligncenter" width="289"]
ਲਾਲ ਕਿਲ੍ਹੇ 'ਤੇ ਪੁਲਿਸ ਦੇ ਭੇਸ 'ਚ ਹਮਲਾ ਕਰ ਸਕਦੇ ਹਨ ਅੱਤਵਾਦੀ, ਦਿੱਲੀ ਪੁਲਿਸ ਦੀ ਉੱਚ ਪੱਧਰੀ ਮੀਟਿੰਗ ਜਾਰੀ[/caption]
ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ 'ਚ ਡਿੱਗੀ ਤਿੰਨ ਮੰਜ਼ਿਲਾਂ ਬਿਲਡਿੰਗ , ਕਈ ਲੋਕਾਂ ਦੇ ਮਲਬੇ ਹੇਠਾਂ ਫ਼ਸੇ ਹੋਣ ਦੀ ਸ਼ੰਕਾ
ਮੀਡੀਆ ਰਿਪੋਰਟਾਂ ਦੇ ਅਨੁਸਾਰ ਦਿੱਲੀ ਪੁਲਿਸ ਦੀ ਇਹ ਉੱਚ ਪੱਧਰੀ ਬੈਠਕ ਆਜ਼ਾਦੀ ਦਿਵਸ ਦੀ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਵੱਲੋਂ ਅੱਤਵਾਦੀ ਗਤੀਵਿਧੀਆਂ ਦੀ ਤਾਜ਼ਾ ਚਿਤਾਵਨੀ ਦੇ ਬਾਅਦ ਹੋ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅੱਤਵਾਦੀ ਆਜ਼ਾਦੀ ਦਿਵਸ ਵਾਲੇ ਦਿਨ ਲਾਲ ਕਿਲ੍ਹੇ ਨੂੰ ਨਿਸ਼ਾਨਾ ਬਣਾ ਸਕਦੇ ਹਨ। ਖਾਲਿਸਤਾਨੀ ਅੱਤਵਾਦੀ ਪੁਲਿਸ ਦੀ ਆੜ ਵਿੱਚ ਲਾਲ ਕਿਲ੍ਹੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
[caption id="attachment_523107" align="aligncenter" width="280"]
ਲਾਲ ਕਿਲ੍ਹੇ 'ਤੇ ਪੁਲਿਸ ਦੇ ਭੇਸ 'ਚ ਹਮਲਾ ਕਰ ਸਕਦੇ ਹਨ ਅੱਤਵਾਦੀ, ਦਿੱਲੀ ਪੁਲਿਸ ਦੀ ਉੱਚ ਪੱਧਰੀ ਮੀਟਿੰਗ ਜਾਰੀ[/caption]
ਮੀਡੀਆ ਰਿਪੋਰਟਾਂ ਦੇ ਅਨੁਸਾਰ ਖੁਫੀਆ ਤੰਤਰ ਤੋਂ ਇੱਕ ਤਾਜ਼ਾ ਅਲਰਟ ਪ੍ਰਾਪਤ ਹੋਇਆ ਹੈ। ਇਸ ਚਿਤਾਵਨੀ ਦੇ ਅਨੁਸਾਰ ਸਮਾਜ ਵਿਰੋਧੀ ਅਨਸਰ ਅਤੇ ਖਾਲਿਸਤਾਨੀ ਲਹਿਰ ਵੱਲ ਵਿਚਾਰਧਾਰਕ ਝੁਕਾਅ ਰੱਖਣ ਵਾਲੇ ਲੋਕ ਦਿੱਲੀ ਪੁਲਿਸ ਦੀ ਵਰਦੀ ਪਾ ਕੇ ਲਾਲ ਕਿਲ੍ਹੇ ਦੀ ਸੁਰੱਖਿਆ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਦੇ ਨਾਲ ਹੀ ਦਿੱਲੀ ਵਿੱਚ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ, ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
[caption id="attachment_523106" align="aligncenter" width="300"]
ਲਾਲ ਕਿਲ੍ਹੇ 'ਤੇ ਪੁਲਿਸ ਦੇ ਭੇਸ 'ਚ ਹਮਲਾ ਕਰ ਸਕਦੇ ਹਨ ਅੱਤਵਾਦੀ, ਦਿੱਲੀ ਪੁਲਿਸ ਦੀ ਉੱਚ ਪੱਧਰੀ ਮੀਟਿੰਗ ਜਾਰੀ[/caption]
ਇਸ ਦੇ ਨਾਲ ਹੀ ਦਿੱਲੀ ਵਿੱਚ ਅੱਤਵਾਦੀ ਅਲਰਟ ਤੋਂ ਬਾਅਦ ਪੁਲਿਸ ਨੇ ਹਰ ਕੋਨੇ ਵਿੱਚ ਬੈਰੀਕੇਡਿੰਗ ਕਰ ਦਿੱਤੀ ਹੈ। ਖਾਸ ਕਰਕੇ ਲਾਲ ਕਿਲੇ ਵੱਲ ਜਾਣ ਵਾਲੇ ਮਾਰਗਾਂ ਵਿੱਚ ਬਦਲਾਅ ਕੀਤੇ ਗਏ ਹਨ। ਪਿਛਲੇ ਦਿਨੀਂ ਟ੍ਰੈਫਿਕ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਗੁੜਗਾਉਂ ਟ੍ਰੈਫਿਕ ਪੁਲਿਸ ਨੇ ਕਿਹਾ ਕਿ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਗੁੜਗਾਉਂ ਸਰਹੱਦ ਤੋਂ ਦਿੱਲੀ ਵਿੱਚ ਭਾਰੀ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ ਲਗਾਈ ਜਾਏਗੀ।
-PTCNews