IND vs WI: ਆਖਰੀ ਮੈਚ ਜਿੱਤ ਭਾਰਤੀ ਟੀਮ ਨੇ ਸੀਰੀਜ਼ 'ਤੇ ਕੀਤਾ 3-1 ਨਾਲ ਕਬਜਾ
IND vs WI: ਆਖਰੀ ਮੈਚ ਜਿੱਤ ਭਾਰਤੀ ਟੀਮ ਨੇ ਸੀਰੀਜ਼ 'ਤੇ ਕੀਤਾ 3-1 ਨਾਲ ਕਬਜਾ,ਤੀਰੁਵਨੰਤਪੁਰਮ: 5 ਮੈਚਾਂ ਦੀ ਵਨਡੇ ਸੀਰੀਜ਼ ਦੇ ਅੰਤਮ ਮੈਚ ਵਿੱਚ ਭਾਰਤੀ ਟੀਮ ਨੇ 9 ਵਿਕੇਟ ਨਾਲ ਜਿੱਤ ਦਰਜ ਕਰ ਸੀਰੀਜ਼ ਉੱਤੇ 3-1 ਨਾਲ ਕਬਜਾ ਕਰ ਲਿਆ ਹੈ।105 ਰਨਾ ਦੇ ਸਧਾਰਨ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਰੋਹਿਤ ਸ਼ਰਮਾ (63 *) ਦਾ ਅਰਧ-ਸ਼ਤਕ ਅਤੇ ਕਪਤਾਨ ਵਿਰਾਟ ਕੋਹਲੀ ( 33 * ) ਦੀ ਪਾਰੀ ਦੀ ਬਦੌਲਤ ਆਸਾਨੀ ਨਾਲ ਇਸ ਟਾਰਗੇਟ ਨੂੰ ਸਿਰਫ਼ 14.5 ਓਵਰ ਵਿੱਚ ਹੀ ਆਪਣੇ ਨਾਮ ਕਰ ਲਿਆ।
ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਵਿੰਡੀਜ਼ ਟੀਮ ਕਿਤੇ ਟਿਕ ਨਾ ਸਕੀ ਅਤੇ ਉਸ ਦੀ ਪੂਰੀ ਟੀਮ 104 ਦੌੜਾ 'ਤੇ ਹੀ ਆਊਟ ਹੋ ਗਈ। ਜਡੇਜਾ ( 4 / 34 ) ਨੂੰ ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ ਦ ਮੈਚ ਚੁਣਿਆ ਗਿਆ।
ਹੋਰ ਪੜ੍ਹੋ: ਜਾਣਕਾਰੀ ਦਾ ਭੰਡਾਰ ਹੈ ਇਹ 11 ਸਾਲ ਦਾ ਬੱਚਾ, ਬੀ.ਟੈੱਕ, ਐੱਮ.ਟੈੱਕ ਵਿਦਿਆਰਥੀਆਂ ਨੂੰ ਪਾਉਂਦਾ ਹੈ ਪੜ੍ਹਨੇ!!
ਵਿਰਾਟ ਨੂੰ ਪੂਰੀ ਸੀਰਜ਼ ਵਿੱਚ ਉਨ੍ਹਾਂ ਦੇ ਸ਼ਾਨਦਾਰ ਖੇਡ ਲਈ ਮੈਨ ਆਫ ਦ ਸੀਰਜ਼ ਚੁਣਿਆ ਗਿਆ। ਵਿਰਾਟ ਨੇ ਇਸ ਸੀਰਜ਼ ਵਿੱਚ ਤਿੰਨ ਸ਼ਤਕ ਸਮੇਤ ਸਭ ਤੋਂ ਜਿਆਦਾ 453 ਰਨ ਬਣਾਏ ਹਨ।
—PTC News