Sat, May 3, 2025
Whatsapp

IND v NZ 1st Semifinal : ਨਿਊਜ਼ੀਲੈਂਡ ਨੇ ਭਾਰਤ ਨੂੰ 240 ਦੌੜਾਂ ਦਾ ਦਿੱਤਾ ਟੀਚਾ

Reported by:  PTC News Desk  Edited by:  Jashan A -- July 10th 2019 03:22 PM -- Updated: July 10th 2019 03:25 PM
IND v NZ 1st Semifinal : ਨਿਊਜ਼ੀਲੈਂਡ ਨੇ ਭਾਰਤ ਨੂੰ 240 ਦੌੜਾਂ ਦਾ ਦਿੱਤਾ ਟੀਚਾ

IND v NZ 1st Semifinal : ਨਿਊਜ਼ੀਲੈਂਡ ਨੇ ਭਾਰਤ ਨੂੰ 240 ਦੌੜਾਂ ਦਾ ਦਿੱਤਾ ਟੀਚਾ

IND v NZ 1st Semifinal : ਨਿਊਜ਼ੀਲੈਂਡ ਨੇ ਭਾਰਤ ਨੂੰ 240 ਦੌੜਾਂ ਦਾ ਦਿੱਤਾ ਟੀਚਾ,ਮੈਨਚੇਸਟਰ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ 2019 ਦਾ ਪਹਿਲਾ ਸੈਮੀਫਾਈਨਲ ਓਲਡ ਟ੍ਰੈਫਰਡ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ।ਬੀਤੇ ਦਿਨ ਇਹ ਮੈਚ ਮੀਂਹ ਕਾਰਨ ਪੂਰਾ ਨਾ ਹੋ ਸਕਿਆ ਸੀ। ਮੀਂਹ ਕਾਰਨ ਰੁਕੇ ਇਸ ਮੈਚ ਨੂੰ ਰਿਜ਼ਰਵ ਡੇ ਵਿਚ ਪੂਰਾ ਕਰਨ ਦਾ ਫੈਸਲਾ ਲਿਆ ਗਿਆ।ਜਿਸ ਕਾਰਨ ਅੱਜ ਦੂਸਰੇ ਦਿਨ ਮੈਚ ਸ਼ੁਰੂ ਕੀਤਾ ਗਿਆ। https://twitter.com/ICC/status/1148890229018939392 46.1 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ 'ਤੇ 211 ਦੌੜਾਂ ਤੋਂ ਸ਼ੁਰੂ ਹੋਏ ਮੈਚ 'ਚ ਨਿਊਜ਼ੀਲੈਂਡ ਦੇ ਬੱਲੇਬਾਜ਼ ਕੁਝ ਜ਼ਿਆਦਾ ਕਮਾਲ ਨਹੀਂ ਕਰ ਸਕੇ। ਜਿਸ ਦੌਰਾਨ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ 240 ਦੌੜਾਂ ਦਾ ਟੀਚਾ ਦਿੱਤਾ। https://twitter.com/ICC/status/1148887348417114113 ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ। ਹਾਲਾਂਕਿ ਨਿਊਜ਼ੀਲੈਂਡ ਦੇ ਕਪਤਾਨ ਅਤੇ ਰਾਸ ਟੇਲਰ ਨੇ ਅਰਧ ਸੈਂਕੜੇ ਜ਼ਰੂਰ ਲਗਾਏ। ਪਰ ਨਿਊਜ਼ੀਲੈਂਡ ਦੀ ਟੀਮ 8 ਵਿਕਟਾਂ ਦੇ ਨੁਕਸਾਨ 'ਤੇ 239 ਦੌੜਾਂ ਹੀ ਬਣਾ ਸਕੀ। https://twitter.com/cricketworldcup/status/1148887633478717440 ਟੀਮਾਂ : ਭਾਰਤ: ਲੋਕੇਸ਼ ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਦਿਨੇਸ਼ ਕਾਰਤਿਕ, ਹਰਦਿਕ ਪੰਡਯਾ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ। ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਹੈਨਰੀ ਨਿਕੋਲਸ, ਕੇਨ ਵਿਲੀਅਮਸਨ (ਕਪਤਾਨ), ਰੌਸ ਟੇਲਰ, ਟਾਮ ਲਾਥਮ (ਵਿਕਟਕੀਪਰ), ਜੇਮਸ ਨੀਸ਼ਮ, ਕੋਲਨ ਡੀ ਗ੍ਰੈਂਡਹਾਮ, ਮਿਚੇਲ ਸੈਨਟਨਰ, ਲੌਕੀ ਫਾਰਗੁਸਨ, ਮੈਟੀ ਹੈਨਰੀ, ਟਰੈਂਟ ਬੋਲਟ। -PTC News


Top News view more...

Latest News view more...

PTC NETWORK