ਅਖ਼ਰੋਟ ਖਾਓ ਤੰਦਰੁਸਤੀ ਪਾਓ
ਡਰਾਈ ਫਰੂਟਸ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਜੇਕਰ ਅਸੀਂ ਰੋਜ਼ਾਨਾ ਇਨ੍ਹਾਂ ਦਾ ਸੇਵਨ ਕਰਦੇ ਹਾਂ ਤਾਂ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ ਅਤੇ ਤੰਦਰੁਸਤ ਬਣਾਈ ਰੱਖਦੇ ਹਨ। ਬਾਜ਼ਾਰ ਵਿੱਚੋਂ ਕਈ ਤਰ੍ਹਾਂ ਦੇ ਡਰਾਈਫਰੂਟਸ ਮਿਲਦੇ ਹਨ, ਜਿੰਨ੍ਹਾਂ ਵਿੱਚੋਂ ਅਖਰੋਟ ਵੀ ਇੱਕ ਹੈ। ਅਖਰੋਟ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ।ਅਖਰੋਟ ਖਾਣ ਨਾਲ ਦਿਮਾਗ ਬਹੁਤ ਤੇਜ਼ ਹੁੰਦਾ ਹੈ। ਸਿਹਤ ਲਈ ਫਾਈਦੇਮੰਦ ਕਿਹਾ ਜਾਣ ਵਾਲਾ ਅਖਰੋਟ ਛਾਤੀ ਦੇ ਕੈਂਸਰ ਨੂੰ ਅੱਗੇ ਵਧਣ ‘ਚ ਰੋਕਦਾ ਹੈ ਅਤੇ ਇਸ ਤੋਂ ਉੱਭਰਣ ‘ਚ ਵੀ ਮਦਦ ਕਰਦਾ ਹੇ। ਇਸ ‘ਚ ਫਾਈਬਰ, ਵਿਟਾਮੀਨ ਬੀ, ਮੈਗਨੀਸ਼ਿਅਮ ਅਤੇ ਐਂਟੀ ਆਕਸੀਡੇਂਟ ਭਰਪੂਰ ਮਾਤਰਾ ’ਚ ਹੁੰਦੇ ਹਨ। ਇਸ ‘ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਸਰੀਰ ਲਈ ਲਾਭਦਾਇਕ ਹੈ।
ਅਖਰੋਟ ਖਾਣ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ। ਕਿਉਂਕਿ ਅਖਰੋਟ ਵਿੱਚ ਅਲਫਾ ਲਿਨੋਲੈਨਿਕ ਐਸਿਡ ਹੁੰਦਾ ਹੈ। ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ ।
ਸ਼ੂਗਰ
ਰਿਸਰਚ ਵਿਚ ਪਤਾ ਚੱਲਿਆ ਹੈ ਕਿ ਜੋ ਲੋਕ 2 ਤੋਂ 3 ਅਖਰੋਟ ਰੋਜ਼ਾਨਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਟਾਈਪ-2 ਸ਼ੂਗਰ ਦਾ ਖ਼ਤਰਾ ਘੱਟ ਹੁੰਦਾ ਹੈ ।
ਕਬਜ਼ ਅਤੇ ਹਾਜ਼ਮੇ ਲਈ ਫਾਇਦੇਮੰਦ
ਢਿੱਡ ਨੂੰ ਸਹੀ ਰੱਖਣ ਅਤੇ ਕਬਜ਼ ਤੋਂ ਬਚਣ ਲਈ ਫਾਈਬਰ ਵਾਲੀਆਂ ਚੀਜ਼ਾਂ ਖਾਣੀਆਂ ਜ਼ਰੂਰੀ ਹੁੰਦੀਆਂ ਹਨ। ਜੇਕਰ ਤੁਸੀਂ ਵੀ ਰੋਜ਼ਾਨਾ ਅਖਰੋਟ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਢਿੱਡ ਦੀ ਸਮੱਸਿਆ ਅਤੇ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ ।
ਤਣਾਅ ਲਈ ਫਾਇਦੇਮੰਦ
ਅਖਰੋਟ ਵਿੱਚ ਮੈਲਾਟੋਨਿਨ ਮੌਜੂਦ ਹੁੰਦਾ ਹੈ । ਜੋ ਤਣਾਅ ਤੋਂ ਰਾਹਤ ਦਿਲਾਉਂਦਾ ਹੈ । ਇਸ ਲਈ ਰੋਜ਼ਾਨਾ 2-3 ਅਖਰੋਟ ਦਾ ਸੇਵਨ ਜ਼ਰੂਰ ਕਰੋ । ਇਸ ਨਾਲ ਤੁਸੀਂ ਤਣਾਅ ਤੋਂ ਦੂਰ ਰਹੋਗੇ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ।
ਯਾਦਾਸ਼ਤ ਨੂੰ ਕਰਦਾ ਹੈ ਤੇਜ਼
ਅਖਰੋਟ ਵਿੱਚ ਓਮੇਗਾ-3 ਮੌਜੂਦ ਹੁੰਦਾ ਹੈ। ਇਸ ਵਿੱਚ ਮੌਜੂਦ ਫੈਟੀ ਐਸਿਡ ਨਾ ਸਿਰਫ ਦਿਲ ਬਲਕਿ ਦਿਮਾਗ ਲਈ ਕਾਫੀ ਲਾਹੇਵੰਦ ਹੁੰਦਾ ਹੈ। ਜੇਕਰ ਤੁਹਾਨੂੰ ਵੀ ਯਾਦਾਸ਼ਤ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਅਖਰੋਟ ਦਾ ਸੇਵਨ ਜ਼ਰੂਰ ਕਰੋ, ਕਿਉਂਕਿ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਚੀਜ਼ਾਂ ਖਾਣ ਨਾਲ ਦਿਮਾਗ ਮਜ਼ਬੂਤ ਹੁੰਦਾ ਹੈ ।
ਚਮੜੀ
ਅਖਰੋਟ ਵਿੱਚ ਐਂਟੀ ਆਕਸੀਡੈਂਟ ਗੁਣ ਹੁੰਦੇ ਹਨ। ਐਂਟੀ ਆਕਸੀਡੈਂਟ ਸਿਹਤ ਦੇ ਨਾਲ-ਨਾਲ ਚਮੜੀ ਨੂੰ ਵੀ ਪੋਸ਼ਣ ਦਿੰਦੇ ਹਨ। ਇਹ ਐਂਟੀਆਕਸੀਡੈਂਟ ਚਮੜੀ ਦੀ ਗੰਦਗੀ ਨੂੰ ਦੂਰ ਕਰਕੇ ਉਸ ਨੂੰ ਚਮਕਦਾਰ ਬਣਾਉਂਦੇ ਹਨ। ਇਸ ਲਈ ਰੋਜ਼ਾਨਾ ਅਖਰੋਟ ਦਾ ਸੇਵਨ ਕਰਨ ਨਾਲ ਚਮੜੀ ਚਮਕਦਾਰ ਹੋ ਜਾਂਦੀ ਹੈ ।
ਵਾਲਾਂ ਲਈ ਫਾਇਦੇਮੰਦ
ਅਖਰੋਟ ਵਿੱਚ ਪੋਟੈਸ਼ੀਅਮ, ਓਮੇਗਾ-3, ਓਮੇਗਾ 6 ਅਤੇ ਓਮੇਗਾ-9 ਹੁੰਦਾ ਹੈ। ਇਹ ਪੋਸ਼ਕ ਤੱਤ ਵਾਲਾਂ ਲਈ ਕਾਫੀ ਜ਼ਰੂਰੀ ਹੁੰਦੇ ਹਨ। ਇਸ ਲਈ ਹਫ਼ਤੇ ਵਿੱਚ ਇੱਕ ਵਾਰ ਅਖਰੋਟ ਦਾ ਤੇਲ ਵਾਲਾਂ ਵਿੱਚ ਲਗਾਉਣ ਨਾਲ ਵਾਲ ਲੰਬੇ ਅਤੇ ਮਜ਼ਬੂਤ ਹੋ ਜਾਂਦੇ ਹਨ ।