Thu, Apr 3, 2025
Whatsapp

ਗੈਸ-ਡੀਜ਼ਲ-ਪੈਟਰੋਲ ਤੋਂ ਮੋਦੀ ਸਰਕਾਰ ਨੇ ਕਮਾਏ 23 ਲੱਖ ਕਰੋੜ ,ਕਿੱਥੇ ਗਏ ਪੈਸੇ ? ਰਾਹੁਲ ਗਾਂਧੀ ਦਾ ਸਵਾਲ

Reported by:  PTC News Desk  Edited by:  Shanker Badra -- September 01st 2021 06:25 PM
ਗੈਸ-ਡੀਜ਼ਲ-ਪੈਟਰੋਲ ਤੋਂ ਮੋਦੀ ਸਰਕਾਰ ਨੇ ਕਮਾਏ 23 ਲੱਖ ਕਰੋੜ ,ਕਿੱਥੇ ਗਏ ਪੈਸੇ ? ਰਾਹੁਲ ਗਾਂਧੀ ਦਾ ਸਵਾਲ

ਗੈਸ-ਡੀਜ਼ਲ-ਪੈਟਰੋਲ ਤੋਂ ਮੋਦੀ ਸਰਕਾਰ ਨੇ ਕਮਾਏ 23 ਲੱਖ ਕਰੋੜ ,ਕਿੱਥੇ ਗਏ ਪੈਸੇ ? ਰਾਹੁਲ ਗਾਂਧੀ ਦਾ ਸਵਾਲ

ਨਵੀਂ ਦਿੱਲੀ : ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਕਿਹਾ,' ਅੱਜ ਮੈਂ ਮਹਿੰਗਾਈ, ਪੈਟਰੋਲ , ਡੀਜਲ ਅਤੇ ਗੈਸ ਨੂੰ ਲੈ ਕੇ ਦੇਸ਼ ਦੀ ਜਨਤਾ ਨਾਲ ਗੱਲ ਕਰਨਾ ਚਾਹੁੰਦਾ ਹਾਂ। ਜੀਡੀਪੀ ਦਾ ਮਤਲਬ ਕੀ ਹੈ, ਜੀਡੀਪੀ ਦਾ ਮਤਲਬ ਹੈ ਗੈਸ, ਡੀਜਲ ਅਤੇ ਪੈਟਰੋਲ। ਉਨ੍ਹਾਂ ਕਿਹਾ ਕਿ ਜਦੋਂ ਤੇਲ ਦੀ ਕੀਮਤ ਵਧਦੀ ਹੈ ਤਾਂ ਆਮ ਲੋਕਾਂ ਨੂੰ ਸਿੱਧਾ ਦੁੱਖ ਲੱਗਦਾ ਹੈ। [caption id="attachment_529242" align="aligncenter" width="300"] ਗੈਸ-ਡੀਜ਼ਲ-ਪੈਟਰੋਲ ਤੋਂ ਮੋਦੀ ਸਰਕਾਰ ਨੇ ਕਮਾਏ 23 ਲੱਖ ਕਰੋੜ ,ਕਿੱਥੇ ਗਏ ਪੈਸੇ ? ਰਾਹੁਲ ਗਾਂਧੀ ਦਾ ਸਵਾਲ[/caption] ਉਨ੍ਹਾਂ ਕਿਹਾ ਕਿ ਇੱਕ ਤਾਂ ਸਿੱਧਾ ਗੱਡੀ ਵਿੱਚ ਤੇਲ ਪਵਾਉਣ ਨਾਲ ਜਨਤਾ 'ਤੇ ਬੋਝ 'ਤੇ ਪੈਂਦਾ ਹੈ, ਦੂਸਰਾ ਪੈਟਰੋਲ -ਡੀਜ਼ਲ ਮਹਿੰਗਾ ਹੋਣਾ ਨਾਲ ਟਰਾਂਸਪੋਰਟ ਮਹਿੰਗਾ ਹੁੰਦਾ ਹੈ, ਜਿਸ ਨਾਲ ਬਾਕੀ ਚੀਜਾਂ ਦੇ ਰੇਟ ਵੀ ਵੱਧਦੇ ਹਨ। ਰਾਹੁਲ ਗਾਂਧੀ ਨੇ ਕੇਂਦਰ ਤੋਂ ਪੁੱਛਿਆ ਕਿ ਕੀ ਐਨਡੀਏ ਸਰਕਾਰ ਨੇ ਗੈਸ, ਡੀਜਲ ਅਤੇ ਪੈਟਰੋਲ ਯਾਨੀ GDP ਤੋਂ 23 ਲੱਖ ਰੁਪਏ ਦੀ ਕਮਾਈ ਕੀਤੀ ਹੈ। ਉਹ ਪੈਸੇ ਕਹਾਂ ਗਏ, ਤੁਹਾਡੀ ਜੇਬ 'ਚ ਪੈਸਾ ਨਹੀਂ ਜਾ ਰਿਹਾ ਹੈ। [caption id="attachment_529241" align="aligncenter" width="299"] ਗੈਸ-ਡੀਜ਼ਲ-ਪੈਟਰੋਲ ਤੋਂ ਮੋਦੀ ਸਰਕਾਰ ਨੇ ਕਮਾਏ 23 ਲੱਖ ਕਰੋੜ ,ਕਿੱਥੇ ਗਏ ਪੈਸੇ ? ਰਾਹੁਲ ਗਾਂਧੀ ਦਾ ਸਵਾਲ[/caption] ਉਨ੍ਹਾਂ ਨੇ ਕਿਹਾ ਕਿ ਪਿਛਲੇ 7 ਸਾਲਾਂ ਤੋਂ ਅਸੀਂ ਇੱਕ ਨਵਾਂ ਆਰਥਿਕ ਪੈਰਾਡਾਈਨ ਦੇਖਿਆ ਹੈ। ਡੀਮੋਟਾਈਜੇਸ਼ਨ ਅਤੇ ਮੋਨੇਟਾਈਜੇਸ਼ਨ ਦੋਵੇਂ ਸਾਥ ਹੋ ਰਹੇ ਹਨ। ਨਰੇਂਦਰ ਮੋਦੀ ਦੇ ਚਾਰ-ਪੰਜ ਮਿੱਤਰੋਂ ਦਾ ਮੋਨੇਟਾਈਜੇਸ਼ਨ ਹੋ ਰਿਹਾ ਹੈ। ਮੋਦੀ ਜੀ ਨੇ ਪਹਿਲਾਂ ਹੀ ਕਿਹਾ ਸੀ ਕਿ ਮੈਂ ਡੀਮੋਨੇਟਾਈਜੇਸ਼ਨ ਕਰ ਰਿਹਾ ਹਾਂ ਅਤੇ ਵਿੱਤ ਮੰਤਰੀ ਕਹਿੰਦੀ ਰਹਿੰਦੀ ਹੈ ਕਿ ਮੈਂ ਮੋਨੇਟਾਈਜੇਸ਼ਨ ਕਰ ਰਹੀ ਹਾਂ। [caption id="attachment_529240" align="aligncenter" width="275"] ਗੈਸ-ਡੀਜ਼ਲ-ਪੈਟਰੋਲ ਤੋਂ ਮੋਦੀ ਸਰਕਾਰ ਨੇ ਕਮਾਏ 23 ਲੱਖ ਕਰੋੜ ,ਕਿੱਥੇ ਗਏ ਪੈਸੇ ? ਰਾਹੁਲ ਗਾਂਧੀ ਦਾ ਸਵਾਲ[/caption] ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮਹਿੰਗਾਈ ਦੇ ਮੁੱਦੇ 'ਤੇ ਕਿਹਾ ਕਿ 2014 ਵਿੱਚ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਪੈਟਰੋਲ ਅਤੇ ਡੀਜਲ ਦੇ ਦਾਮ ਵੱਧ ਰਹੇ ਹਨ। 2014 ਵਿੱਚ ਜਦੋਂ ਯੋਪੀਏ ਨੇ ਆਫਿਸ ਛੱਡਿਆ ਸੀ ਤਾਂ ਸਿਲੰਡਰ ਦਾ ਦਾਮ 410 ਰੁਪਏ ਸੀ ਅਤੇ ਅੱਜ ਦਾ ਸਿੰਲਡਰ ਦਾਮ 885 ਰੁਪਏ ਹੋ ਗਿਆ ਹੈ। ਸਿਲੰਡਰ ਦੇ ਦਾਮ ਵਿੱਚ 116% ਦਾ ਵਾਧਾ ਹੋਇਆ ਹੈ। ਪੈਟਰੋਲ ਦੀ ਕੀਮਤ ਵਿੱਚ 2014 ਤੋਂ 42% ਅਤੇ ਡੀਜਲ ਦੀ ਕੀਮਤ ਵਿੱਚ 55% ਵਾਧਾ ਹੋਇਆ ਹੈ। [caption id="attachment_529239" align="aligncenter" width="301"] ਗੈਸ-ਡੀਜ਼ਲ-ਪੈਟਰੋਲ ਤੋਂ ਮੋਦੀ ਸਰਕਾਰ ਨੇ ਕਮਾਏ 23 ਲੱਖ ਕਰੋੜ ,ਕਿੱਥੇ ਗਏ ਪੈਸੇ ? ਰਾਹੁਲ ਗਾਂਧੀ ਦਾ ਸਵਾਲ[/caption] ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ 2014 ਵਿੱਚ ਪੈਟਰੋਲ ਦਾ ਦਾਮ 71.5 ਰੁਪਏ ਸੀ ਅਤੇ ਅੱਜ 101 ਰੁਪਏ ਹੈ ਯਾਨੀ ਕੀਮਤ ਵਿੱਚ 42% ਵਾਧਾ ਹੋਇਆ ਹੈ , ਜਦਕਿ 2014 ਵਿੱਚ ਡੀਜਲ ਦਾ ਦਾਮ 57 ਰੁਪਏ ਸੀ ਅਤੇ ਅੱਜ 88 ਰੁਪਏ ਹੈ ,ਯਾਨੀ ਕੀਮਤਾਂ ਵਿੱਚ 55% ਵਾਧਾ ਹੋਇਆ ਹੈ। ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਲਗਾਤਾਰ ਘਟ ਰਹੀਆਂ ਹਨ, ਇਸ ਦੇ ਬਾਵਜੂਦ ਸਾਡੇ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ। ਅੱਜ ਭਾਰਤ ਦੀ ਸੰਪਤੀ ਵੇਚੀ ਜਾ ਰਹੀ ਹੈ ਪਰ ਸਵਾਲ ਇਹ ਹੈ ਕਿ ਇਹ ਪੈਸਾ ਕਿੱਥੇ ਜਾ ਰਿਹਾ ਹੈ? -PTCNews


Top News view more...

Latest News view more...

PTC NETWORK