NNMS ਦੀ ਪ੍ਰੀਖਿਆ 'ਚ OPL ਸਕੂਲ ਦੀ ਵਿਦਿਆਰਥਣ ਨੇ ਜ਼ਿਲ੍ਹੇ 'ਚ ਪਹਿਲਾ ਸਥਾਨ ਕੀਤਾ ਹਾਸਲ
ਪਟਿਆਲਾ: ਪਟਿਆਲਾ ਦੇ ਡਿਪਟੀ ਡੀ.ਈ.ਓ ਡਾ. ਰਵਿੰਦਰਪਾਲ ਸਿੰਘ ਨੇ ਖਾਸ ਤੌਰ 'ਤੇ NMMS – 2021 ਪ੍ਰੀਖਿਆ ਵਿੱਚੋਂ ਪੁਜੀਸ਼ਨਾ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਹ ਪ੍ਰੀਖਿਆ ਹਰ ਸਾਲ ਕੇਂਦਰ ਵਲੋਂ ਸਕਾਲਰਸ਼ਿਪ ਸਕੀਮ ਤਹਿਤ ਅੱਠਵੀਂ ਜਮਾਤ ਵਿੱਚ ਪੜਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਕਰਵਾਈ ਜਾਂਦੀ ਹੈ। ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਹਰ ਸਾਲ ਬਾਰਵੀਂ ਜਮਾਤ ਤੱਕ ਬਾਰਾ ਹਜਾਰ ਰੁਪਏ ਸਲਾਨਾ ਸਕਾਲਰਸ਼ਿਪ ਦਿੱਤੀ ਜਾਂਦੀ ਹੈ।
ਪੁਰਾਣੀ ਪੁਲਿਸ ਲਾਇਨ ਪਟਿਆਲਾ ਸਕੂਲ ਦੇ ਪ੍ਰਖਿਆਂ ਵਿੱਚੋਂ 12 ਵਿਦਿਆਰਥੀਆਂ ਵਿੱਚੋਂ 11 ਵਿਦਿਆਰਥੀਆਂ ਨੇ ਨਾ ਸਿਰਫ ਇਹ ਪ੍ਰੀਖਿਆ ਪਾਸ ਕੀਤੀ ਬਲਕਿ ਇਸ ਸਕੂਲ ਦੇ ਵਿਦਿਆਰਥਣ ਭਾਵਨਾ ਨੇ ਪੰਜਾਬ ਰਾਜ ਵਿੱਚ ਸੱਤਵਾਂ ਅਤੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਬਾਕੀ 10 ਬੱਚਿਆ ਨੇ ਜਿਲੇ ਵਿੱਚੋਂ ਪਹਿਲੀਆਂ 9 ਪੁਜੀਸ਼ਨਾ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ।
ਇਹ ਵੀ ਪੜ੍ਹੋ: ਹੁਣ ਪੰਜਾਬ ਦੇ ਇਸ ਹਸਪਤਾਲ 'ਚ ਹੋਵੇਗਾ 'Monkeypox' ਦਾ ਟੈਸਟ
ਇਨ੍ਹਾਂ ਦੀ ਤਿਆਰੀ ਲਈ ਉਜਵਲ ਜੋਤੀ, ਪ੍ਰਭਾ ਸਾਗਰ ਅਤੇ ਹਰਜਿੰਦਰ ਕੌਰ ਨੇ ਅਣਥੱਕ ਮਿਹਨਤ ਕੀਤੀ। ਸਕੂਲ ਦੇ ਪ੍ਰਿੰਸੀਪਲ ਮਨਦੀਪ ਕੌਰ ਸਿੱਧੂ ਨੇ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ।
(ਗਗਨ ਦੀਪ ਆਹੂਜਾ ਦੀ ਰਿਪੋਰਟ)
-PTC News