ਬੂਹੇ ਆਈ ਜੰਞ ਵਿੰਨੋ ਕੁੜੀ ਦੇ ਕੰਨ, ਪੰਜਾਬ ਸਰਕਾਰ ਨੇ ਪਰਾਲੀ ਦੀ ਸੰਭਾਲ ਲਈ ਹੁਣ ਮੰਗੀਆਂ ਕੁਟੇਸ਼ਨਾਂ
ਬਠਿੰਡਾ: ਬੂਹੇ ਆਈ ਜੰਞ ਵਿੰਨੋ ਕੁੜੀ ਦੇ ਕੰਨ ਇਹ ਅਖਾਣ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਉਤੇ ਸਟੀਕ ਢੁੱਕਦਾ ਹੈ। ਪੰਜਾਬ ਵਿਚ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਲਈ ਲਗਭਗ ਤਿਆਰ ਹਨ। ਪੰਜਾਬ ਸਰਕਾਰ ਦੇ ਮੰਤਰੀ ਕਿਸਾਨ ਸਭਾਵਾਂ ਵਿਚ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਉਣ ਦੇ ਹੁਕਮ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਖੇਤੀਬਾੜੀ ਵਿਭਾਗ ਹੁਣ ਪਰਾਲੀ ਦੀ ਸਾਂਭ ਲਈ ਮਸ਼ੀਨਰੀ ਲਈ ਕੁਟੇਸ਼ਨਾਂ ਮੰਗ ਰਿਹਾ ਹੈ। ਖੇਤੀਬਾੜੀ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਛੋਟੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਸ਼ੀਨਰੀ ਉਪਲਬਧ ਕਰਵਾਈ ਗਈ ਹੈ ਪਰ ਅਜੇ ਤਕ ਕਿਸੇ ਵੀ ਪਿੰਡ ਵਿਚ ਪਰਾਲੀ ਪ੍ਰਬੰਧਨ ਦੀ ਮਸ਼ੀਨਰੀ ਨਹੀਂ ਪੁੱਜੀ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਮਜਬੂਰਨ ਪਰਾਲੀ ਨੂੰ ਸਾੜਨਗੇ ਤੇ ਜੇਕਰ ਸਰਕਾਰ ਨੇ ਕਿਸਾਨਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਤਾਂ ਸੰਘਰਸ਼ ਕੀਤਾ ਜਾਵੇਗਾ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਫ਼ਰੀਦਕੋਟ ਨੇ CRM ਸਕੀਮ ਤਹਿਤ ਪਰਾਲੀ ਦੀ ਸੰਭਾਲ ਲਈ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਕੁਟੇਸ਼ਨਾਂ ਮੰਗੀਆਂ ਹਨ। ਹਾਲਾਂਕਿ ਖੇਤੀਬਾੜੀ ਵਿਭਾਗ ਨੇ ਅਪਲਾਈ ਕਰਨ ਵਾਲੀ ਫਰਮ ਜਾਂ ਡੀਲਰ ਨੂੰ ਕਿਹਾ ਹੈ ਕਿ ਜੇ ਉਸ ਦੀ ਕੁਟੇਸ਼ਨ ਪਾਸ ਹੁੰਦੀ ਹੈ ਤਾਂ ਉਕਤ ਮਸ਼ੀਨੀਰੀ 7 ਦਿਨਾਂ ਵਿਚ ਮੁਹੱਈਆ ਕਰਵਾਉਣੀ ਹੋਵੇਗੀ। ਉਕਤ ਮਸ਼ੀਨਾਂ ਛੋਟੇ ਕਿਸਾਨਾਂ ਨੂੰ ਵਰਤਣ ਲਈ ਮੁਫ਼ਤ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾਣੀਆਂ ਹਨ ਪਰ ਸਵਾਲ ਇਹ ਉੱਠਦਾ ਹੈ ਕਿ ਕਿਸਾਨਾਂ ਕੋਲ ਪਰਾਲੀ ਦਾ ਪ੍ਰਬੰਧਨ ਕਰਕੇ ਜ਼ਮੀਨ ਤਿਆਰ ਕਰਨ ਲਈ ਸਿਰਫ਼ 15 ਦਿਨ ਬਾਕੀ ਬਚੇ ਹਨ। ਇਕ ਨਵੰਬਰ ਤੋਂ ਕਣਕ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ ਪਰ ਅਜੇ ਤਕ ਕਿਸਾਨਾਂ ਨੂੰ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਮੁਹੱਈਆ ਨਹੀਂ ਹੋ ਸਕੀ। ਮੁੱਖ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ ਨੇ ਕਿਹਾ ਕਿ ਮਸ਼ੀਨਾਂ ਤਾਂ ਐਂਮਰਜੈਂਸੀ ਲਈ ਖ਼ਰੀਦੀਆਂ ਜਾ ਰਹੀਆਂ ਹਨ। ਕਿਸਾਨਾਂ ਕੋਲ ਮਸ਼ੀਨਾਂ ਪੁੱਜ ਚੁੱਕੀਆਂ ਹਨ। ਹਰ ਬਲਾਕ 'ਚ ਪੰਜ ਲੱਖ ਰੁਪਏ ਮਸ਼ੀਨਰੀ ਉਪਰ ਖ਼ਰਚ ਕੀਤਾ ਗਿਆ ਹੈ। ਇਹ ਵੀ ਪੜ੍ਹੋ : ਮਹਿਤਪੁਰ ਵਿਖੇ ਪਤਨੀ, 2 ਬੱਚੇ ਤੇ ਸੱਸ-ਸਹੁਰੇ ਨੂੰ ਜਿਊਂਦਾ ਸਾੜਨ ਵਾਲੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ ਮੰਗੀਆਂ ਗਈਆਂ ਕੁਟੇਸ਼ਨਾਂ ਦੀ ਸੂਚੀ 12/13 ਟਾਈਨ, ਸੁਪਰ ਸੀਡਰ 7/8 ਅੱਠ ਫੁੱਟ, 12/13 ਟਾਈਨ, ਸਮਾਰਟ ਸੀਡਰ 7/8 ਫੁੱਟ, ਜ਼ੀਰੋ ਡਰਿੱਲ ਤੇਰਾਂ ਪੂਰੀ ਲਈ ਕੁਟੇਸ਼ਨਾਂ ਮੰਗੀਆਂ ਹਨ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਨੇ 7 ਸੁਪਰ ਸੀਡਰ 7/8 ਫੁੱਟ, 12/13 ਟਾਈਨ, ਛੇ ਸਮਾਰਟ ਸੀਡਰ 10 ਟਾਇਨ/ 11 ਟਾਇਨ, 1 ਹੈਪੀ ਸੀਡਰ 7/8 ਫੁੱਟ, ਟਾਈਮ ਤੋਂ ਟਾਈਮ ਦੀ ਦੂਰੀ 7-7.25 ਟ੍ਰਿਪਲ ਐਕਸ਼ਨ ਪ੍ਰੈੱਸ ਵੀਹਲ ਨਾਲ ਅਤੇ ਜ਼ੀਰੋ ਡਰਿੱਲ 13 ਟਾਈਨ ਦੋ ਮਸ਼ੀਨਾਂ ਲਈ ਕੁਟੇਸ਼ਨਾਂ ਮੰਗੀਆਂ ਗਈਆਂ ਹਨ। -PTC News