ਪੰਜਾਬ 'ਚ ਪਹਿਲੇ ਤਿੰਨ ਘੰਟਿਆਂ 'ਚ ਹੋਈ 17.77% ਵੋਟਿੰਗ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਵੋਟਿੰਗ ਹੋ ਰਹੀ ਹੈ।ਪੰਜਾਬ ਭਰ ਵਿੱਚ ਪਹਿਲੇ ਤਿੰਨ ਘੰਟਿਆਂ ਵਿੱਚ 17.77 ਫੀਸਦੀ ਵੋਟਿੰਗ ਹੋਈ ਹੈ। ਉੱਥੇ ਹੀ ਪੰਜਾਬ ਵਿੱਚ ਕਈ ਥਾਵਾਂ ਉੱਤੇ ਵੋਟਿੰਗ ਮਸ਼ੀਨਾਂ ਖਰਾਬ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਵੋਟਿੰਗ ਸ਼ੁਰੂ ਹੋਣ ਸਮੇਂ ਤੋਂ ਹੀ ਲੰਬੀਆਂ ਲਾਈਨਾਂ ਲੱਗੀਆ ਹਨ। ਪੋਲਿੰਗ ਪ੍ਰਤੀਸ਼ਤ ਪੰਜਾਬ ਵਿਧਾਨ ਸਭਾ ਚੋਣ-2022 ਲੰਬੀ - 23.80% ਮਲੋਟ - 22.50% ਮੁਕਤਸਰ - 22.69% ਗਿੱਦੜਬਾਹਾ - 24.50% ਗੁਰਦਾਸਪੁਰ- 18.23 % ਕਾਦੀਆਂ- 18.1 % ਬਟਾਲਾ- 15.5 % ਫਤਿਹਗੜ੍ਹ ਚੂੜੀਆਂ- 17 .5 % ਦੀਨਾਨਗਰ- 17.4 % ਪੰਜਾਬ ਵਿੱਚ ਵੋਟਿੰਗ ਹੋ ਰਹੀ ਹੈ ਹੁਣ ਤੱਕ ਪੰਜਾਬ ਵਿੱਚ 17.77 ਫੀਸਦੀ ਵੋਟਿੰਗ ਹੋ ਗਈ ਹੈ।ਸੂਬੇ ਵਿੱਚ ਕੁੱਲ 21499804 ਵੋਟਰ ਹਨ ਜਿਨ੍ਹਾਂ ਵਿੱਚ 11298081 ਪੁਰਸ਼, 10200996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ। ਇਹ ਵੀ ਪੜ੍ਹੋ:ਆਮ ਆਦਮੀ ਪਾਰਟੀ ਉਮੀਦਵਾਰ ਮੀਤ ਹੇਅਰ ਨੇ ਵੋਟ ਪਾਈ -PTC News