ਪਟਿਆਲਾ 'ਚ ਕੋਵਿਡ ਨੇ ਫੜੀ ਰਫ਼ਤਾਰ, ਮੈਡੀਕਲ ਕਾਲਜ 'ਚ ਹੁਣ ਤੱਕ 13 ਵਿਦਿਆਰਥੀ ਕੋਰੋਨਾ ਪੌਜ਼ਟਿਵ
Corona Virus In Punjab: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਦੀ ਗੱਲ ਕਰੀਏ ਜੇਕਰ ਪੰਜਾਬ ਵਿਚ ਕੋਰੋਨਾ ਨੇ ਰਫ਼ਤਾਰ ਫੜ ਲਈ ਹੈ। ਹੁਣ ਪੰਜਾਬ ਵਿੱਚ ਵੀ ਕੋਰੋਨਾ ਇਨਫੈਕਸ਼ਨ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਵੀ 24 ਘੰਟਿਆਂ ਦੌਰਾਨ ਇਨਫੈਕਸ਼ਨ ਕਾਰਨ 2 ਲੋਕਾਂ ਦੀ ਮੌਤ ਹੋ ਗਈ, ਜਦਕਿ 148 ਲੋਕਾਂ ਦੀ ਜਾਂਚ 'ਚ ਕੋਰੋਨਾ ਪੌਜ਼ਟਿਵ ਪਾਏ ਗਏ ਹਨ। ਪਟਿਆਲਾ 'ਚ ਫਿਰ ਤੋਂ ਕੋਰੋਨਾ ਵਧਣਾ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੇ ਛੇ ਐਮਬੀਬੀਐਸ ਵਿਦਿਆਰਥੀਆਂ ਸਮੇਤ ਕੁੱਲ 19 ਲੋਕ ਕੋਰੋਨਾ ਪੌਜ਼ਟਿਵ ਪਾਏ ਗਏ ਹਨ। ਸ਼ਨੀਵਾਰ ਨੂੰ ਮੈਡੀਕਲ ਕਾਲਜ ਦੇ ਸੱਤ ਵਿਦਿਆਰਥੀ ਕੋਰੋਨਾ ਪੌਜ਼ਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ ਵੀ ਇੱਥੇ ਇੱਕ ਵਿਦਿਆਰਥੀ ਕੋਰੋਨਾ ਪੌਜ਼ਟਿਵ ਪਾਇਆ ਗਿਆ ਸੀ। ਇਸ ਤਰ੍ਹਾਂ ਹੁਣ ਤੱਕ ਇੱਥੇ 13 ਵਿਦਿਆਰਥੀ ਕੋਰੋਨਾ ਪੌਜ਼ਟਿਵ ਹੋ ਚੁੱਕੇ ਹਨ। ਦੱਸ ਦੇਈਏ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕਾਲਜ ਪ੍ਰਸ਼ਾਸਨ ਨੇ ਗਰਮੀਆਂ ਦੀਆਂ ਛੁੱਟੀਆਂ 4 ਦਿਨ ਪਹਿਲਾਂ ਹੀ ਕਰ ਦਿੱਤੀਆਂ ਹਨ। ਇਹ ਵੀ ਪੜ੍ਹੋ: Priyanka Vacation: ਪ੍ਰਿਅੰਕਾ ਚੋਪੜਾ ਪਤੀ ਨਿਕ ਜੋਨਸ ਨਾਲ ਬੀਚ 'ਤੇ ਮਨਾ ਰਹੀ ਛੁੱਟੀਆਂ, ਵੇਖੋ ਖੂਬਸੂਰਤ ਤਸਵੀਰਾਂ ਸੂਬੇ ਦੀ ਪੌਜ਼ਟਿਵ ਦਰ 1.10 ਫੀਸਦੀ ਦਰਜ ਕੀਤੀ ਗਈ ਹੈ। ਮੁਹਾਲੀ ਸਮੇਤ ਪੰਜ ਜ਼ਿਲ੍ਹਿਆਂ ਵਿੱਚ ਸਥਿਤੀ ਬਦਤਰ ਹੋ ਗਈ ਹੈ। ਸਿਹਤ ਵਿਭਾਗ ਦੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਸੁਮੀਤ ਸਿੰਘ ਨੇ ਦੱਸਿਆ ਕਿ ਇਹ ਸਾਰੇ ਐਮਬੀਬੀਐਸ ਪਹਿਲੇ ਸਾਲ ਦੇ ਵਿਦਿਆਰਥੀ ਹਨ, ਜੋ ਹੋਸਟਲ ਵਿੱਚ ਹੀ ਰਹਿੰਦੇ ਹਨ। ਮੈਡੀਕਲ ਕਾਲਜ ਤੋਂ ਹੁਣ ਤੱਕ 45 ਦੇ ਕਰੀਬ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 14 ਵਿਦਿਆਰਥੀ ਸੰਕਰਮਿਤ ਪਾਏ ਗਏ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਛੁੱਟੀਆਂ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਕਾਲਜ ਬੰਦ ਕਰ ਦਿੱਤਾ ਗਿਆ ਹੈ। ਮੁਹਾਲੀ ਵਿੱਚ 27 ਅਤੇ ਲੁਧਿਆਣਾ ਵਿੱਚ 29 ਨਵੇਂ ਮਰੀਜ਼ ਸਾਹਮਣੇ ਆਏ ਹਨ। ਪੰਜਾਬ ਦੇ ਸਿਹਤ ਵਿਭਾਗ ਅਨੁਸਾਰ ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਇਨਫੈਕਸ਼ਨ ਕਾਰਨ ਦੋ ਮੌਤਾਂ ਹੋਈਆਂ ਹਨ। ਲੁਧਿਆਣਾ ਵਿੱਚ 29, ਮੁਹਾਲੀ ਵਿੱਚ 27, ਪਟਿਆਲਾ ਵਿੱਚ 19, ਫਾਜ਼ਿਲਕਾ ਵਿੱਚ 12, ਫ਼ਿਰੋਜ਼ਪੁਰ ਵਿੱਚ 10, ਤਿੰਨ ਜ਼ਿਲ੍ਹਿਆਂ ਵਿੱਚ 7-7, ਦੋ ਜ਼ਿਲ੍ਹਿਆਂ ਵਿੱਚ 6-6, ਬਠਿੰਡਾ ਵਿੱਚ 5, ਫਤਿਹਗੜ੍ਹ ਸਾਹਿਬ ਵਿੱਚ 4 ਅਤੇ ਚਾਰ ਹੋਰ ਜ਼ਿਲ੍ਹਿਆਂ ਵਿੱਚ 1-1 ਮਰੀਜ਼ ਕੋਰੋਨਾ ਪੌਜ਼ਟਿਵ ਪਾਏ ਗਏ ਹਨ। -PTC News