ਮਲੋਟ ਬੰਦ ਕਰਵਾਉਣ ਨੂੰ ਲੈਕੇ ਪੁਲਿਸ ਤੇ ਕਿਸਾਨ ਆਗੂ ਆਹਮੋ ਸਾਹਮਣੇ, ਸਥਾਨਕ ਲੋਕਾਂ ਨੇ ਕਿਸਾਨੀ ਹੱਕ 'ਚ ਕਹੀ ਵੱਡੀ ਗੱਲ
ਮਲੋਟ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਬੀਤੇ ਦਿਨ ਭਾਜਪਾ ਵਿਧਾਇਕ ਹਮਲੇ ਦੇ ਮਾਮਲੇ ਵਿਚ ਦਰਜ ਕੀਤੇ ਗਏ ਪਰਚਿਆਂ ਨੂੰ ਰੱਦ ਕਰਵਾਉਣ ਲਈ ਰੋਸ ਧਰਨੇ 'ਤੇ ਬੈਠੀਆਂ ਹੋਈਆਂ ਹਨ। ਕਿਸਾਨ ਆਗੂ ਮੰਗ ਕਰ ਰਹੇ ਹਨ ਕਿ ਦਰਜ ਕੀਤੇ ਗਏ ਪਰਚੇ ਵਿਚ ਬੇਲੋੜੀਆਂ ਧਾਰਾਵਾਂ ਲਾ ਕੇ ਮਾਹੌਲ ਵਿਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਕਿਸਾਨ ਜਥੇਬੰਦੀਆਂ ਸਮੇਤ ਸਮੁੱਚਾ ਸਮਾਜ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬੀਤੇ 4 ਮਹੀਨਿਆਂ ਤੋਂ ਦਿੱਲੀ ਬਾਰਡਰਾਂ 'ਤੇ ਬੈਠਾ ਹੈ ਪਰ ਸਰਕਾਰ ਦੇ ਸਿਰ 'ਤੇ ਜੂੰ ਨਹੀਂ ਸਰਕ ਰਹੀ ।
Also Read | Bank holidays in India: Banks to remain closed on these coming days; details inside
ਪਰ ਭਾਜਪਾ ਆਗੂਆਂ 'ਤੇ ਹੋਏ ਹਮਲੇ ਤੋਂ ਬਾਅਦ ਹੁਣ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਮੁੜ ਤੋਂ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਗ ਗਏ ਹਨ ਉਥੇ ਹੀ ਇਸ ਮੌਕੇ ਮਲੋਟ ਭਾਜਪਾ ਦੁਆਰਾ ਦਿੱਤੇ ਗਏ ਬੰਦ ਦੇ ਸੱਦੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਚੌਕ (ਬਠਿੰਡਾ ਚੌਕ ) ਮਲੋਟ ਵਿਖੇ ਇਕੱਤਰ ਹੋ ਗਈਆਂ ਹਨ।
Also Read | Farmers burn copies of farm laws on occasion of ‘Holika Dahan’
ਕਿਸਾਨਾਂ ਦੇ ਸਾਹਮਣੇ ਭਾਰੀ ਪੁਲਿਸ ਬਲ ਤਾਇਨਾਤ ਹੈ ਅਤੇ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਜਾ ਰਹੇ ਹਨ । ਮਲੋਟ ਵਿਚ ਇਸ ਸਮੇਂ ਸਥਿਤੀ ਤਨਾਅਪੂਰਨ ਬਣੀ ਹੋਈ ਹੈ।ਦੌਰਾਨ ਖੇਸ ਬਾਜ਼ਾਰ ਮਲੋਟ ਦੇ ਦੁਕਾਨਦਾਰਾਂ ਨੇ ਬੰਦ ਦਾ ਵਿਰੋਧ ਕਰਦੇ ਹੋਏ ਆਪੋ-ਆਪਣੀਆਂ ਦੁਕਾਨਾਂ ਖੁਲੀਆਂ ਰੱਖੀਆਂ ਸਨ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਭਾਜਪਾ ਦੇ ਪੱਖ ਵਿਚ ਕਦੇ ਵੀ ਬਾਜ਼ਾਰ ਬੰਦ ਨਹੀਂ ਕਰਨਗੇ ਅਤੇ ਕਿਸਾਨਾਂ ਦੇ ਹੱਕ ਵਿਚ ਭਾਵੇਂ ਜਿਨ੍ਹੇ ਦਿਨ ਮਰਜੀ ਦੁਕਾਨਾਂ ਬੰਦ ਕਰਵਾ ਲਉ।