ਚੰਡੀਗੜ੍ਹ 'ਚ ਹੁਣ CCTV ਕੈਮਰਿਆਂ ਰਾਹੀਂ ਨਹੀਂ ਕੀਤਾ ਜਾਵੇਗਾ ਚਲਾਨ, ਜਾਣੋ ਕਿਉਂ
ਚੰਡੀਗੜ੍ਹ: ਯੂਟੀ ਪ੍ਰਸ਼ਾਸ਼ਨ ਵੱਲੋਂ ਸੜਕਾਂ ਉੱਤੇ ਕੈਮਰੇ ਲਗਾਏ ਹੋਏ ਹਨ। ਪ੍ਰਸ਼ਾਸਨ ਵੱਲੋਂ ਸੜਕੀ ਆਵਾਜਾਈ ਅਤੇ ਕਾਨੂੰਨ ਵਿਵਸਥਾ ਦੀ ਨਿਗਰਾਨੀ ਦੇ ਉਦੇਸ਼ ਨਾਲ ਇੰਟੈਗਰੇਟਿਡ ਕੰਟਰੋਲ ਐਂਡ ਕਮਾਂਡ ਸੈਂਟਰ ਦੀ ਵਿਵਸਥਾ ਕੀਤੀ ਗਈ ਸੀ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ CCTV ਕੈਮਰਿਆਂ ਰਾਹੀਂ ਨਿਗਰਾਨੀ ਦੇ ਉਦੇਸ਼ ਨਾਲ ਆਈ.ਸੀ.ਸੀ.ਸੀ. ਨੂੰ ਦੋ ਮਹੀਨਿਆਂ ਦਾ ਹੋਰ ਸਮਾਂ ਲੱਗ ਜਾਵੇਗਾ। ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੀ ਕਮਿਸ਼ਨਰ-ਕਮ-ਸੀ.ਈ.ਓ. ਅਨਿੰਦਿਤਾ ਮਿੱਤਰਾ ਨੇ ਕਿਹਾ ਹੈ ਕਿ ਹਾਈ ਟੈੱਕ ਸੈਂਟਰ 2022 ਦੇ ਜਨਵਰੀ ਵਿੱਚ ਚਾਲੂ ਹੋਣੇ ਸਨ ਪਰ ਨਿਰਧਾਰਿਤ ਸਮੇਂ ਉੱਤੇ ਚਾਲੂ ਨਹੀਂ ਹੋ ਸਕੇ। ਯੂਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਇਹ ਹਾਈ ਟੈਕ ਸੈਂਟਰ ਮੁਕੰਮਲ ਤੌਰ ਤੇ 31 ਮਾਰਚ ਤੱਕ ਚਾਲੂ ਹੋ ਜਾਣਗੇ।ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ 2,000 ਕੈਮਰਿਆਂ ਵਿੱਚੋਂ 1800 ਤੋਂ ਵੱਧ ਕੈਮਰੇ ਸ਼ਹਿਰ ਦੇ ਵੱਖ-ਵੱਖ ਥਾਵਾਂ ਉੱਤੇ ਲਗਾਏ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸ਼ਹਿਰ ਵਿੱਚੋਂ ਲੱਗਾਏ ਕੈਮਰਿਆਂ ਵਿਚੋਂ 300 ਨੂੰ ਲਾਈਵ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਹੈ ਕਿ ਟ੍ਰੈਫਿਕ ਲਾਈਟ ਜੰਕਸ਼ਨ 'ਉੱਤੇ ਲਗਾਏ ਗਏ ਸਾਰੇ ਕੈਮਰੇ ਲਾਈਵ ਹਨ । ਮਿਲੀ ਜਾਣਕਾਰੀ ਮੁਤਾਬਿਕ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਨੂੰ ਸਮਾਰਟ ਸਿਟੀ ਵਿੱਚ ਵੱਖ-ਵੱਖ ਸੇਵਾਵਾਂ ਨੂੰ ਜੋੜਨ ਦਾ ਕੰਮ ਕਰਨ ਦਾ ਕੰਮ ਸੌਂਪਿਆ ਗਿਆ ਹੈ ਜਿਸ ਲਈ ਸੈਕਟਰ 17 ਪੁਲਿਸ ਸਟੇਸ਼ਨ ਦੇ ਪਿਛਲੇ ਪਾਸੇ ਇੱਕ ਸੈਂਟਰ ਬਬਣਾਇਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਇਨ੍ਹਾਂ ਰਾਹੀਂ ਕੋਈ ਚਲਾਨ ਨਹੀਂ ਕੀਤਾ ਗਿਆ ਹੈ ਪਰ 31 ਮਾਰਚ ਦੇ ਆਸ-ਪਾਸ ਚਾਲਾਨ ਸ਼ੁਰੂ ਹੋ ਜਾਣਗੇ। ਉਨ੍ਹਾਂ ਨੇ ਕਿਹਾ ਹੈ ਕਿ ਕੈਮਰੇ ਟ੍ਰੈਫਿਕ ਉਲੰਘਣਾ ਕਰਨ ਵਾਲੇ ਨੂੰ ਜਿਵੇਂ ਕਿ ਲਾਲ ਬੱਤੀ ਨੂੰ ਜੰਪ ਕਰਨਾ, ਤੇਜ਼ ਰਫਤਾਰ, ਸੀਟ ਬੈਲਟ ਤੋਂ ਬਿਨਾਂ ਗੱਡੀ ਚਲਾਉਣਾ, ਜ਼ੈਬਰਾ ਕਰਾਸਿੰਗ ਪਾਰਕਿੰਗ ਅਤੇ ਡਰਾਈਵਿੰਗ ਦੌਰਾਨ ਫੋਨ 'ਤੇ ਗੱਲ ਕਰਨਾ ਆਦਿ ਦਾ ਚਾਲਾਨ ਕੀਤਾ ਜਾਵੇਗਾ। ਇਹ ਵੀ ਪੜ੍ਹੋ:ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ, ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ -PTC News