ਚੰਡੀਗੜ੍ਹ 'ਚ ਔਰਤ ਨੇ ਮਹਿਲਾ ਕਾਂਸਟੇਬਲ ਨਾਲ ਕੀਤੀ ਖਿੱਚ-ਧੂਹ, ਮਾਹੌਲ ਬਣਿਆ ਤਣਾਅਪੂਰਨ
ਚੰਡੀਗੜ੍ਹ : ਮਨੀਮਾਜਰਾ ਦੀ ਇੰਦਰਾ ਕਾਲੋਨੀ ਵਿਚ ਛਾਪੇਮਾਰੀ ਕਰਨ ਗਈ ਪੁਲਿਸ ਦੀ ਟੀਮ ਨਾਲ ਗਈ ਮਹਿਲਾ ਕਾਂਸਟੇਬਲ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ਰਾਰਤੀ ਅਨਸਰ ਕਾਲੋਨੀ ਵਿਚ ਆਏ ਹਨ। ਇਸ ਤੋਂ ਬਾਅਦ ਆਈਟੀ ਪਾਰਕ ਥਾਣੇ ਦੇ ਐਸਐਚਓ ਰੋਹਤਾਸ਼ ਕੁਮਾਰ ਪੁਲਿਸ ਪਾਰਟੀ ਸਣੇ ਛਾਪੇਮਾਰੀ ਕਰਨ ਗਏ ਸਨ। ਪੁਲਿਸ ਦੀ ਟੀਮ ਨੇ ਮਨੀਮਾਜਰਾ ਸਥਿਤੀ ਇੰਦਰਾ ਕਾਲੋਨੀ ਵਿਚ ਛਾਪੇਮਾਰੀ ਕੀਤੀ ਸੀ। ਪੁਲਿਸ ਦੀ ਟੀਮ ਵਿਚ ਮਹਿਲਾ ਮੁਲਾਜ਼ਮ ਵੀ ਸਨ। ਕਾਲੋਨੀ ਵਿਚ ਲੋਕ ਇਕੱਠੇ ਹੋਣ ਲੱਗੇ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਸਨ। ਜਿਸ ਤਰ੍ਹਾਂ ਦੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਇਕ ਔਰਤ ਨੇ ਮਹਿਲਾ ਕਾਂਸਟੇਬਲ ਦੇ ਵਾਲ਼ ਫੜ ਕੇ ਹੱਥੋਪਾਈ ਸ਼ੁਰੂ ਕਰ ਦਿੱਤੀ। ਇਹ ਵੀ ਪੜ੍ਹੋ : 'ਆਪ' ਘਪਲਿਆਂ ਨੂੰ ਛੁਪਾਉਣ ਲਈ ਕਰ ਰਹੀ ਕੋਝੀ ਸਿਆਸਤ : ਅਸ਼ਵਨੀ ਸ਼ਰਮਾ ਹੋਰ ਮਹਿਲਾ ਮੁਲਾਜ਼ਮਾਂ ਨੇ ਉਸ ਨੂੰ ਕਾਫੀ ਮੁਸ਼ਕਲ ਨਾਲ ਛੁਡਵਾਇਆ। ਪੁਲਿਸ ਬਲ ਨੇ ਕਿਸ ਤਰੀਕੇ ਨਾਲ ਮਾਹੌਲ ਨੂੰ ਕਾਬੂ ਵਿਚ ਕੀਤਾ। ਇਸ ਘਟਨਾ ਦੀ ਵੀਡੀਓ ਉਥੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਬਣਾਈ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿਸ ਤਰ੍ਹਾਂ ਨਾਲ ਛਾਪੇਮਾਰੀ ਕਰਨ ਲਈ ਪੁੱਜੀ ਅਤੇ ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਦੇ ਵਾਲ ਫੜ ਕੇ ਉਸ ਨਾਲ ਕੁੱਟਮਾਰ ਕਰ ਰਹੀ ਹੈ। ਇਸ ਦੌਰਾਨ ਉਥੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਤੇ ਪੁਲਿਸ ਅਤੇ ਔਰਤਾਂ ਵਿਚਕਾਰ ਕਾਫੀ ਹੱਥੋਪਾਈ ਹੋਈ। -PTC News