Thu, Jan 16, 2025
Whatsapp

ਨੋਇਡਾ 'ਚ ਵਾਪਰਿਆ ਵੱਡਾ ਹਾਦਸਾ, ਲਗਜ਼ਰੀ ਕਾਰ ਸਵਾਰ ਨੇ 7 ਲੋਕਾਂ ਨੂੰ ਕੁਚਲਿਆ

Reported by:  PTC News Desk  Edited by:  Riya Bawa -- April 13th 2022 10:44 AM -- Updated: April 13th 2022 10:55 AM
ਨੋਇਡਾ 'ਚ ਵਾਪਰਿਆ ਵੱਡਾ ਹਾਦਸਾ, ਲਗਜ਼ਰੀ ਕਾਰ ਸਵਾਰ ਨੇ 7 ਲੋਕਾਂ ਨੂੰ ਕੁਚਲਿਆ

ਨੋਇਡਾ 'ਚ ਵਾਪਰਿਆ ਵੱਡਾ ਹਾਦਸਾ, ਲਗਜ਼ਰੀ ਕਾਰ ਸਵਾਰ ਨੇ 7 ਲੋਕਾਂ ਨੂੰ ਕੁਚਲਿਆ

Noida road accident: ਨੋਇਡਾ 'ਚ ਇਕ ਲਗਜ਼ਰੀ ਕਾਰ ਸਵਾਰ ਦੀ ਲਾਪਰਵਾਹੀ ਨੇ 7 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ।ਦੱਸ ਦੇਈਏ ਕਿ ਇਹ ਹਾਦਸਾ ਸੈਕਟਰ-113 ਥਾਣਾ ਖੇਤਰ ਸਬਜ਼ੀ ਮੰਡੀ ਪਰਥਲਾ ਖਾਜਰਪੁਰ ਨੇੜੇ ਵਾਪਰਿਆ ਹੈ। ਲਗਜ਼ਰੀ ਕਾਰ ਸਵਾਰ ਵੱਲੋਂ 7 ਵਿਅਕਤੀਆਂ ਨੂੰ ਕੁਚਲ ਦਿੱਤਾ ਗਿਆ ਹੈ। ਇਸ ਘਟਨਾ ਨਾਲ ਇਲਾਕੇ 'ਚ ਅਫੜਾ ਦਫ਼ੜੀ ਮਚ ਗਈ ਹੈ। ਇਸ ਦੇ ਨਾਲ ਹੀ ਘਟਨਾ ਦੇ ਬਾਅਦ ਤੋਂ ਪੁਲਿਸ ਡਰਾਈਵਰ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਨੋਇਡਾ 'ਚ ਵਾਪਰਿਆ ਵੱਡਾ ਹਾਦਸਾ, ਲਗਜ਼ਰੀ ਕਾਰ ਸਵਾਰ ਨੇ 7 ਨੂੰ ਕੁਚਲਿਆ ਮਿਲੀ ਜਾਣਕਾਰੀ ਦੇ ਮੁਤਾਬਿਕ ਪਹਿਲਾਂ ਕਾਰ ਸਵਾਰ ਨੇ ਬਾਈਕ ਤੇ ਆਈਸਕ੍ਰੀਮ ਦੀ ਗੱਡੀ ਨੂੰ ਟੱਕਰ ਮਾਰੀ, ਜਦਕਿ ਉਸ ਤੋਂ ਬਾਅਦ ਉਸ ਨੇ ਕਾਰ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ। ਅੱਗੇ ਜਾਂਦੇ ਸਮੇਂ ਬੇਕਾਬੂ ਕਾਰ ਸਵਾਰਾਂ ਨੇ ਪੈਦਲ ਜਾ ਰਹੇ ਦੋ ਨੌਜਵਾਨਾਂ ਨੂੰ ਵੀ ਕੁਚਲ ਦਿੱਤਾ। ਇਸ ਦਰਦਨਾਕ ਘਟਨਾ 'ਚ 4 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਘਟਨਾ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਡਰਾਈਵਰ ਮੌਕੇ ਤੋਂ ਕਾਰ ਛੱਡ ਕੇ ਫਰਾਰ ਹੋ ਗਿਆ। ਇਸ ਦੇ ਨਾਲ ਹੀ ਪੁਲਿਸ ਕਾਰ ਚਾਲਕ ਦੀ ਸਰਚ 'ਚ ਲੱਗੀ ਹੋਈ ਹੈ। ਨੋਇਡਾ 'ਚ ਵਾਪਰਿਆ ਵੱਡਾ ਹਾਦਸਾ, ਲਗਜ਼ਰੀ ਕਾਰ ਸਵਾਰ ਨੇ 7 ਨੂੰ ਕੁਚਲਿਆ ਇਹ ਵੀ ਪੜ੍ਹੋ:ਬਲਾਤਕਾਰ ਮਾਮਲੇ 'ਚ ਸਿਮਰਨਜੀਤ ਸਿੰਘ ਬੈਂਸ ਨੂੰ ਵੱਡਾ ਝਟਕਾ, ਇਸ਼ਤਿਹਾਰੀ ਮੁਲਜ਼ਮ ਕਰਾਰ ਪਰਥਲਾ ਖਰਜਪੁਰ ਨੇੜੇ ਸਬਜ਼ੀ ਮੰਡੀ ਨੇੜੇ ਲਗਜ਼ਰੀ ਕਾਰ ਸਵਾਰ ਨੇ ਲੋਕਾਂ 'ਤੇ ਆਪਣੀ ਕਾਰ ਚਲਾ ਦਿੱਤੀ। ਕਾਰ ਚਾਲਕ ਨੇ ਪਹਿਲਾਂ ਬਾਈਕ ਸਵਾਰ ਨੂੰ ਫੜ ਲਿਆ। ਜਦੋਂ ਉੱਥੇ ਲੋਕਾਂ ਦਾ ਹੰਗਾਮਾ ਵਧ ਗਿਆ ਤਾਂ ਕਾਰ ਚਾਲਕ ਨੇ ਗੱਡੀ ਦੀ ਸਪੀਡ ਵਧਾ ਦਿੱਤੀ। ਆਈਸ ਕਰੀਮ ਦੀ ਗੱਡੀ ਉਸ ਦੀ ਲਪੇਟ ਵਿਚ ਆ ਗਈ। ਇਸ ਤੋਂ ਬਾਅਦ ਬੇਕਾਬੂ ਕਾਰ ਨੇ ਇਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਪਤੀ-ਪਤਨੀ ਸਵਾਰ ਸਨ। ਨੋਇਡਾ 'ਚ ਵਾਪਰਿਆ ਵੱਡਾ ਹਾਦਸਾ, ਲਗਜ਼ਰੀ ਕਾਰ ਸਵਾਰ ਨੇ 7 ਨੂੰ ਕੁਚਲਿਆ ਕਾਰ ਸਵਾਰਾਂ ਦੀ ਤੇਜ਼ ਰਫਤਾਰ ਇਸ ਤੋਂ ਬਾਅਦ ਭੱਜਣ ਦੀ ਕੋਸ਼ਿਸ਼ 'ਚ ਸੜਕ 'ਤੇ ਪੈਦਲ ਜਾ ਰਹੇ ਦੋ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ। ਇਸ ਬੇਲਗਾਮ ਕਾਰ ਦੀ ਲਪੇਟ 'ਚ 7 ਲੋਕ ਆ ਗਏ। ਇਨ੍ਹਾਂ 'ਚੋਂ 4 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਆਰਟਿੰਗਾ ਕਾਰ ਦਾ ਨੰਬਰ ਟੈਕਸੀ ਦਾ ਦੱਸਿਆ ਜਾ ਰਿਹਾ ਹੈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। -PTC News


Top News view more...

Latest News view more...

PTC NETWORK