24 ਘੰਟਿਆਂ 'ਚ ਕੋਰੋਨਾ ਦੇ 2,288 ਨਵੇਂ ਕੇਸ ਆਏ, ਕੱਲ੍ਹ ਨਾਲੋਂ 28.6 ਫੀਸਦੀ ਘੱਟ
ਨਵੀਂ ਦਿੱਲੀ : ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 2,288 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਇਹ ਕੱਲ੍ਹ ਦੇ ਮੁਕਾਬਲੇ 28.6 ਫੀਸਦੀ ਘੱਟ ਹੈ। ਐਕਟਿਵ ਕੇਸ 20,000 ਤੋਂ ਘੱਟ ਰਹੇ ਹਨ। ਜ਼ਿਕਰਯੋਗ ਹੈ ਕਿ ਕਿ ਇਸ ਸਮੇਂ ਕੋਰੋਨਾ ਦੇ ਐਕਟਿਵ ਕੇਸ 19,637 ਹਨ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 524,103 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 13,90,912 ਕੋਰੋਨਾ ਟੀਕੇ ਲਗਾਏ ਗਏ ਹਨ। ਇਸ ਨਾਲ ਹੁਣ ਤੱਕ ਕੁੱਲ ਟੀਕਾਕਰਨ 1,90,50,86,706 ਹੋ ਗਿਆ ਹੈ। ਕਾਬਿਲੇ ਗੌਰ ਹੈ ਕਿ ਸੋਮਵਾਰ ਨੂੰ ਭਾਰਤ ਵਿੱਚ ਕੋਰੋਨਾ ਵਾਇਰਸ ਦੇ 3,207 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਕਿ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 799 ਨਵੇਂ ਮਾਮਲੇ ਸਾਹਮਣੇ ਆਏ, ਜਦਕਿ ਇਨਫੈਕਸ਼ਨ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੌਰਾਨ ਇਨਫੈਕਸ਼ਨ ਦੀ ਦਰ 4.94 ਫੀਸਦੀ ਰਹੀ। ਇਹ ਜਾਣਕਾਰੀ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਤੋਂ ਮਿਲੀ ਹੈ। ਅੰਕੜਿਆਂ ਦੇ ਅਨੁਸਾਰ ਇਕ ਦਿਨ ਪਹਿਲਾਂ ਦਿੱਲੀ ਵਿੱਚ ਕੋਵਿਡ -19 ਲਈ 16,187 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਇਸ ਅਨੁਸਾਰ, ਦਿੱਲੀ ਵਿੱਚ ਹੁਣ ਤੱਕ ਲਾਗ ਦੇ ਕੁੱਲ 18,95,053 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਘਾਤਕ ਵਾਇਰਸ ਕਾਰਨ 26,182 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਐਤਵਾਰ ਨੂੰ, ਦਿੱਲੀ ਵਿੱਚ ਕੋਰੋਨਾ ਲਾਗ ਦੇ 1,422 ਮਾਮਲੇ ਦਰਜ ਕੀਤੇ ਗਏ ਸਨ ਅਤੇ ਲਾਗ ਦਰ 5.34 ਫ਼ੀਸਦੀ ਸੀ। ਇਸ ਦੇ ਨਾਲ ਹੀ, ਕੋਰੋਨਾ ਦੇ ਵਧਦੇ ਮਾਮਲਿਆਂ ਦੇ ਕਾਰਨ ਲੋਕਾਂ ਨੂੰ ਸਮਾਜਿਕ ਦੂਰੀ ਅਤੇ ਮਾਸਕ ਲਗਾਉਣ ਲਈ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਜੇਕਰ ਕੋਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ। ਇਹ ਵੀ ਪੜ੍ਹੋ : ਕਿਸਾਨਾਂ ਦੇ ਐਲਾਨ ਨੇ ਪਾਵਰਕਾਮ ਦੀ ਚਿੰਤਾ ਵਧਾਈ