ਇੱਕ ਦਿਨ ਹੀ ਆਜ਼ਾਦ ਹੋਏ ਸੀ ਭਾਰਤ ਅਤੇ ਪਾਕਿਸਤਾਨ , ਫ਼ਿਰ 14 ਅਗਸਤ ਨੂੰ ਕਿਉਂ ਸੁਤੰਤਰਤਾ ਦਿਵਸ ਮਨਾਉਂਦਾ ਹੈ ਪਾਕਿ , ਜਾਣੋਂ ਪੂਰਾ ਮਾਮਲਾ
ਇੱਕ ਦਿਨ ਹੀ ਆਜ਼ਾਦ ਹੋਏ ਸੀ ਭਾਰਤ ਅਤੇ ਪਾਕਿਸਤਾਨ , ਫ਼ਿਰ 14 ਅਗਸਤ ਨੂੰ ਕਿਉਂ ਸੁਤੰਤਰਤਾ ਦਿਵਸ ਮਨਾਉਂਦਾ ਹੈ ਪਾਕਿ , ਜਾਣੋਂ ਪੂਰਾ ਮਾਮਲਾ:ਨਵੀਂ ਦਿੱਲੀ : ਪਾਕਿਸਤਾਨ ਅੱਜ 14 ਅਗਸਤ ਨੂੰ ਆਪਣਾ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਇਸ ਮੌਕੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅੱਜ ਮਕਬੂਜ਼ਾ ਕਸ਼ਮੀਰ(Pok) ਦਾ ਦੌਰਾ ਕਰਨਗੇ। ਇਮਰਾਨ ਖ਼ਾਨ ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਮੁਜ਼ੱਫ਼ਰਾਬਾਦ 'ਚ ਉੱਥੇ ਦੀ ਵਿਧਾਨ ਸਭਾ ਨੂੰ ਸੰਬੋਧਨ ਕਰਨਗੇ।
[caption id="attachment_328988" align="aligncenter" width="300"] ਇੱਕ ਦਿਨ ਹੀ ਆਜ਼ਾਦ ਹੋਏ ਸੀ ਭਾਰਤ ਅਤੇ ਪਾਕਿਸਤਾਨ , ਫ਼ਿਰ 14 ਅਗਸਤ ਨੂੰ ਕਿਉਂ ਸੁਤੰਤਰਤਾ ਦਿਵਸ ਮਨਾਉਂਦਾ ਹੈ ਪਾਕਿ , ਜਾਣੋਂ ਪੂਰਾ ਮਾਮਲਾ[/caption]
ਭਾਰਤ ਵਿੱਚ ਹਰ ਸਾਲ 15 ਅਗਸਤ ਨੂੰ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ ਪਰ ਪਾਕਿਸਤਾਨ 'ਚ 14 ਅਗਸਤ ਨੂੰ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ ,ਜਦਕਿ ਦੋਵੇਂ ਦੇਸ਼ ਇੱਕ ਹੀ ਦਿਨ ਆਜ਼ਾਦ ਹੋਏ ਸਨ। ਹੁਣ ਸਵਾਲ ਉੱਠਦਾ ਹੈ ਕਿ ਆਖ਼ਿਰ ਕਿਉਂ ਪਾਕਿਸਤਾਨ 15 ਅਗਸਤ ਦੀ ਬਜਾਏ 14 ਅਗਸਤ ਨੂੰ ਆਪਣਾ ਸੁਤੰਤਰਤਾ ਦਿਵਸ ਮਨਾਉਂਦਾ ਹੈ।
[caption id="attachment_328987" align="aligncenter" width="300"]
ਇੱਕ ਦਿਨ ਹੀ ਆਜ਼ਾਦ ਹੋਏ ਸੀ ਭਾਰਤ ਅਤੇ ਪਾਕਿਸਤਾਨ , ਫ਼ਿਰ 14 ਅਗਸਤ ਨੂੰ ਕਿਉਂ ਸੁਤੰਤਰਤਾ ਦਿਵਸ ਮਨਾਉਂਦਾ ਹੈ ਪਾਕਿ , ਜਾਣੋਂ ਪੂਰਾ ਮਾਮਲਾ[/caption]
ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਨੇ ਆਪਣਾ ਪਹਿਲਾ ਸੁਤੰਤਰਤਾ ਦਿਵਸ 15 ਅਗਸਤ ਨੂੰ ਹੀ ਮਨਾਇਆ ਸੀ ਪਰ ਬਾਅਦ ਵਿੱਚ ਇਹ ਤਾਰੀਖ਼ 15 ਅਗਸਤ ਤੋਂ 14 ਅਗਸਤ ਹੋ ਗਈ ਹੈ। ਪਾਕਿਸਤਾਨ ਦੇ 'ਕਾਇਦੇ-ਆਜ਼ਮ' ਮੁਹੰਮਦ ਅਲੀ ਜਿਨਾਹ ਨੇ ਦੇਸ਼ ਦੇ ਨਾਮ ਪਹਿਲੇ ਸੰਬੋਧਨ ਵਿੱਚ 15 ਅਗਸਤ ਨੂੰ ਵਧਾਈ ਦਿੱਤੀ ਸੀ।ਮੀਡੀਆ ਰਿਪੋਰਟਾਂ ਅਤੇ ਇਤਿਹਾਸਕਾਰਾਂ ਦੁਆਰਾ ਲਿਖੀਆਂ ਕਿਤਾਬਾਂ ਵਿੱਚ ਪਾਕਿਸਤਾਨ ਨੇ 14 ਅਗਸਤ ਨੂੰ ਸੁਤੰਤਰਤਾ ਦਿਵਸ ਮਨਾਉਣ ਦੇ ਪਿੱਛੇ ਦੋ ਕਾਰਨ ਦੱਸੇ ਹਨ।
[caption id="attachment_328989" align="aligncenter" width="300"]
ਇੱਕ ਦਿਨ ਹੀ ਆਜ਼ਾਦ ਹੋਏ ਸੀ ਭਾਰਤ ਅਤੇ ਪਾਕਿਸਤਾਨ , ਫ਼ਿਰ 14 ਅਗਸਤ ਨੂੰ ਕਿਉਂ ਸੁਤੰਤਰਤਾ ਦਿਵਸ ਮਨਾਉਂਦਾ ਹੈ ਪਾਕਿ , ਜਾਣੋਂ ਪੂਰਾ ਮਾਮਲਾ[/caption]
ਦਰਅਸਲ 'ਚ 4 ਜੁਲਾਈ ਨੂੰ ਬ੍ਰਿਟਿਸ਼ ਸੰਸਦ ਵਿੱਚ ਭਾਰਤੀ ਸੁਤੰਤਰਤਾ ਬਿੱਲ ਪੇਸ਼ ਕੀਤਾ ਗਿਆ ਸੀ ਅਤੇ ਇਸ ਨੇ 15 ਜੁਲਾਈ ਨੂੰ ਕਾਨੂੰਨ ਦਾ ਰੂਪ ਧਾਰਨ ਕਰ ਲਿਆ ਸੀ। ਪਾਕਿਸਤਾਨੀ ਇਤਿਹਾਸਕਾਰ ਕੇ.ਕੇ ਅਜ਼ੀਜ਼ ਆਪਣੀ ਕਿਤਾਬ ਮਰਡਰ ਆਫ਼ ਹਿਸਟਰੀ ਵਿੱਚ ਲਿਖਦੇ ਹਨ ਕਿ ਦੋਵਾਂ ਦੇਸ਼ਾਂ ਵਿੱਚ ਸੱਤਾ ਦਾ ਤਬਾਦਲਾ ਵਾਇਸਰਾਏ ਲਾਰਡ ਮਾਊਂਟਬੇਟਨ ਨੇ ਕਰਨਾ ਸੀ। ਮਾਊਂਟਬੇਟਨ 15 ਅਗਸਤ ਨੂੰ ਉਸੇ ਸਮੇਂ ਨਵੀਂ ਦਿੱਲੀ ਅਤੇ ਕਰਾਚੀ ਵਿਚ ਮੌਜੂਦ ਨਹੀਂ ਹੋ ਸਕੇ ਸਨ।
[caption id="attachment_328986" align="aligncenter" width="300"]
ਇੱਕ ਦਿਨ ਹੀ ਆਜ਼ਾਦ ਹੋਏ ਸੀ ਭਾਰਤ ਅਤੇ ਪਾਕਿਸਤਾਨ , ਫ਼ਿਰ 14 ਅਗਸਤ ਨੂੰ ਕਿਉਂ ਸੁਤੰਤਰਤਾ ਦਿਵਸ ਮਨਾਉਂਦਾ ਹੈ ਪਾਕਿ , ਜਾਣੋਂ ਪੂਰਾ ਮਾਮਲਾ[/caption]
ਉਨ੍ਹਾਂ ਦਾ ਦੋਵਾਂ ਥਾਵਾਂ 'ਤੇ ਹੋਣਾ ਬਹੁਤ ਜ਼ਰੂਰੀ ਸੀ।ਅਜਿਹੀ ਸਥਿਤੀ ਵਿੱਚ ਵਾਇਸਰਾਏ ਲਾਰਡ ਮਾਊਂਟਬੇਟਨ ਨੇ 14 ਅਗਸਤ ਨੂੰ ਪਾਕਿਸਤਾਨ ਨੂੰ ਸੱਤਾ ਵਿੱਚ ਤਬਦੀਲ ਕਰ ਦਿੱਤਾ ਸੀ।ਰਿਪੋਰਟਾਂ ਮੁਤਾਬਕ ਵਾਇਸਰਾਏ ਨੇ 14 ਅਗਸਤ ਨੂੰ ਸੱਤਾ ਤਬਦੀਲ ਕਰਨ ਤੋਂ ਬਾਅਦ ਹੀ ਕਰਾਚੀ ਵਿਚ ਪਾਕਿਸਤਾਨੀ ਝੰਡਾ ਲਹਿਰਾਇਆ ਸੀ। ਇਸ ਲਈ ਪਾਕਿਸਤਾਨ ਦੇ ਸੁਤੰਤਰਤਾ ਦਿਵਸ ਦੀ ਤਰੀਕ ਬਾਅਦ ਵਿੱਚ ਬਦਲ ਕੇ 14 ਅਗਸਤ ਕਰ ਦਿੱਤੀ ਸੀ।
[caption id="attachment_328985" align="aligncenter" width="300"]
ਇੱਕ ਦਿਨ ਹੀ ਆਜ਼ਾਦ ਹੋਏ ਸੀ ਭਾਰਤ ਅਤੇ ਪਾਕਿਸਤਾਨ , ਫ਼ਿਰ 14 ਅਗਸਤ ਨੂੰ ਕਿਉਂ ਸੁਤੰਤਰਤਾ ਦਿਵਸ ਮਨਾਉਂਦਾ ਹੈ ਪਾਕਿ , ਜਾਣੋਂ ਪੂਰਾ ਮਾਮਲਾ[/caption]
ਇਸ ਦੇ ਇਲਾਵਾ ਕਈ ਇਤਿਹਾਸਕਾਰ ਦੱਸਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਨੂੰ ਉਸੇ ਦਿਨ ਆਜ਼ਾਦੀ ਮਿਲੀ ਸੀ ਪਰ ਪਾਕਿਸਤਾਨ ਨੂੰ ਇਕ ਦਿਨ ਪਹਿਲਾਂ ਹੀ ਦਸਤਾਵੇਜ਼ ਮਿਲ ਗਏ ਸਨ, ਇਸੇ ਕਰਕੇ ਇਕ ਦਿਨ ਪਹਿਲਾਂ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ।
-PTCNews