ਸਿੱਧੂ ਮੂਸੇਵਾਲਾ ਦੇ ਕਤਲ 'ਚ ਹੋਏ ਅਹਿਮ ਖ਼ੁਲਾਸੇ, ਜਾਣੋ ਕਿਥੋਂ ਹੋਏ ਹਥਿਆਰ ਸਪਲਾਈ
ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਫੜੇ ਗਏ ਮੁਲਜ਼ਮਾਂ ਤੋਂ ਰੋਜ਼ਾਨਾ ਸਨਸਨੀਖੇਜ ਖ਼ੁਲਾਸੇ ਹੋ ਰਹੇ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਾਰ ਸਿੱਧੂ ਮੂਸੇਵਾਲਾ ਕਤਲ ਵਿਚ ਜ਼ਿਆਦਾਤਰ ਹਥਿਆਰ ਲੁਧਿਆਣਾ ਤੋਂ ਲਿਆਂਦੇ ਗਏ ਹਨ। ਸੂਤਰਾਂ ਮੁਤਾਬਕ ਜੱਗੂ ਭਗਵਾਨਪੁਰੀਆ ਨੇ ਰਿਮਾਂਡ ਦੌਰਾਨ ਇਹ ਗੱਲ ਕਬੂਲੀ ਹੈ ਕਿ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਕਹਿਣ ਉਤੇ ਜੱਗੂ ਨੇ ਹੀ ਲੁਧਿਆਣਾ ਤੋਂ ਹਥਿਆਰ ਭਿਜਵਾਏ ਸਨ। ਇਹ ਹਥਿਆਰ ਜੱਗੂ ਨੇ ਜੇਲ੍ਹ ਵਿਚ ਬੈਠੇ-ਬੈਠੇ ਹੀ ਆਪਣੇ ਗੁਰਗੇ ਦੀ ਡਿਊਟੀ ਲਗਾਈ ਸੀ, ਜਿਸ ਵਿਚ ਸੰਦੀਪ ਕਾਹਲੋਂ ਤੇ ਬਲਦੇਵ ਚੌਧਰੀ ਨੂੰ ਇਹ ਡਿਊਟੀ ਦਿੱਤੀ ਗਈ ਸੀ। ਇਸ ਦੇ ਨਾਲ-ਨਾਲ ਇਨ੍ਹਾਂ ਦੇ ਨਾਲ ਮਨੀ ਰਾਹੀਆ ਤੇ ਤੂਫਾਨ ਜੋ ਕਿ ਜੱਗੂ ਦੇ ਖਾਸਮਖਾਸ ਹਨ ਉਹ ਹਥਿਆਰ ਲੈ ਕੇ ਬਠਿੰਡਾ ਤੱਕ ਪੁੱਜੇ ਸਨ ਅਤੇ ਉਸ ਦੇ ਅੱਗੇ ਸ਼ਾਰਪਸ਼ੂਟਰਾਂ ਨੂੰ ਮੁਹੱਈਆ ਕਰਵਾਏ ਗਏ ਸਨ। ਇਹ ਖ਼ੁਲਾਸਾ ਜੱਗੂ ਭਗਵਾਨਪੁਰੀਆ ਨੇ ਲੁਧਿਆਣਾ ਕਮਿਸ਼ਨਰੇਟ ਦੇ ਸਾਹਮਣੇ ਕੀਤਾ। ਪੁਲਿਸ ਮੁਤਾਬਕ ਹਥਿਆਰਾਂ ਦਾ ਸਾਰਾ ਕੰਮ ਜੱਗੂ ਭਗਵਾਨਪੁਰੀਆ ਹੀ ਦੇਖਦਾ ਹੈ। ਪੁਲਿਸ ਹੁਣ ਬਲਦੇਵ ਚੌਧਰੀ, ਸੰਦੀਪ ਕਾਹਲੋਂ ਤੇ ਦੂਜੇ ਸਾਥੀਆਂ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਲੁਧਿਆਣਾ ਲਿਆ ਕੇ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ। ਇਹ ਵੀ ਪੜ੍ਹੋ : ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਢੋਲ ਵਜਾ ਕੇ ਵੰਦੇ ਭਾਰਤ ਐਕਸਪ੍ਰੈਸ ਦਾ ਸਵਾਗਤ, ਅੰਬਾਲਾ ਤੱਕ ਜਾਣਗੇ CM ਮਨੋਹਰ ਲਾਲ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਹਥਿਆਰਾਂ ਨੂੰ ਲੈ ਕੇ ਕਾਫੀ ਸ਼ੰਕੇ ਸਨ ਕਿ ਆਖਰ ਹਥਿਆਰ ਕਿਥੋਂ ਆਏ ਸਨ। ਹੁਣ ਵੱਡਾ ਖ਼ੁਲਾਸਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਜੱਗੂ ਨੇ ਲੁਧਿਆਣਾ ਤੋਂ ਹਥਿਾਰ ਸਪਲਾਈ ਕਰਵਾਏ ਸਨ। ਸੂਤਰਾਂ ਮੁਤਾਬਕ ਲੁਧਿਆਣਾ ਵਿਚ ਲਾਰੈਂਸ ਦਾ ਇਕ ਬਹੁਤ ਵੱਡਾ ਨੈਟਵਰਕ ਕੰਮ ਕਰ ਰਿਹਾ ਹੈ। -PTC News