Wed, Nov 13, 2024
Whatsapp

ਪੰਚਕੂਲਾ ਦੀ ਮਸ਼ਹੂਰ ਗੋਪਾਲ ਸਵੀਟਸ 'ਚ ਮਿਲੀ ਉੱਲੀ ਨਾਲ ਭਰੀ ਇਮਰਤੀ ਮਿਠਾਈ, ਇੰਝ ਹੀ ਤਿਆਰ ਕਰ ਜਾ ਰਹੀ ਸੀ ਵੇਚੀ

Reported by:  PTC News Desk  Edited by:  Jasmeet Singh -- July 13th 2022 06:44 PM -- Updated: July 13th 2022 06:46 PM
ਪੰਚਕੂਲਾ ਦੀ ਮਸ਼ਹੂਰ ਗੋਪਾਲ ਸਵੀਟਸ 'ਚ ਮਿਲੀ ਉੱਲੀ ਨਾਲ ਭਰੀ ਇਮਰਤੀ ਮਿਠਾਈ, ਇੰਝ ਹੀ ਤਿਆਰ ਕਰ ਜਾ ਰਹੀ ਸੀ ਵੇਚੀ

ਪੰਚਕੂਲਾ ਦੀ ਮਸ਼ਹੂਰ ਗੋਪਾਲ ਸਵੀਟਸ 'ਚ ਮਿਲੀ ਉੱਲੀ ਨਾਲ ਭਰੀ ਇਮਰਤੀ ਮਿਠਾਈ, ਇੰਝ ਹੀ ਤਿਆਰ ਕਰ ਜਾ ਰਹੀ ਸੀ ਵੇਚੀ

ਪੰਚਕੂਲਾ, 13 ਜੁਲਾਈ: ਪੰਚਕੂਲਾ ਦੀ ਮਸ਼ਹੂਰ ਗੋਪਾਲ ਸਵੀਟਸ 'ਚ ਉੱਲੀ ਲੱਗੀ ਇਮਰਤੀ ਮਠਿਆਈਆਂ ਨੂੰ ਦੇਸੀ ਘਿਓ 'ਚ ਤੱਲ ਕੇ ਚਾਸ਼ਨੀ 'ਚ ਡੁਬੋ ਕੇ ਲੋਕਾਂ ਨੂੰ ਖੁਆਇਆ ਜਾ ਰਿਹਾ ਸੀ। ਜਿੱਥੇ ਫੂਡ ਐਂਡ ਸੇਫਟੀ ਵਿਭਾਗ ਨੇ ਗਾਹਕਾਂ ਦੀ ਸ਼ਿਕਾਇਤ ਤੋਂ ਬਾਅਦ ਅੱਜ ਦੁਕਾਨ 'ਤੇ ਛਾਪੇਮਾਰੀ ਕੀਤੀ, ਉੱਲੀ ਲੱਗੀ ਇਮਰਤੀ ਮਠਿਆਈਆਂ ਵੇਚਣ ਦਾ ਵੀਡੀਓ ਤੱਕ ਹੁਣ ਇੰਟਰਨੈੱਟ 'ਤੇ ਵਾਇਰਲ ਜਾ ਚੁੱਕਿਆ। ਇਹ ਵੀ ਪੜ੍ਹੋ: 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਕਾਨਪੁਰ 'ਚੋਂ 4 ਹੋਰ ਮੁਲਜ਼ਮ ਗ੍ਰਿਫ਼ਤਾਰ ਫੂਡ ਸੇਫਟੀ ਵਿਭਾਗ ਨੇ ਪੰਚਕੂਲਾ ਦੇ ਸੈਕਟਰ 20 ਦੀ ਮਸ਼ਹੂਰ ਗੋਪਾਲ ਸਵੀਟ 'ਤੇ ਛਾਪਾ ਮਾਰ ਕੇ ਮਠਿਆਈਆਂ ਦੇ ਸੈਂਪਲ ਵੀ ਭਰੇ। ਪੰਚਕੂਲਾ ਦੇ ਫੂਡ ਸੇਫਟੀ ਅਫਸਰ ਡਾ: ਗੌਰਵ ਸ਼ਰਮਾ ਦੀ ਅਗਵਾਈ ਵਾਲੀ ਫੂਡ ਸੇਫਟੀ ਟੀਮ ਵੱਲੋਂ ਸੈਕਟਰ 20 ਗੋਪਾਲ ਸਵੀਟ ਵਿਖੇ ਛਾਪੇਮਾਰੀ ਕੀਤੀ ਗਈ ਅਤੇ ਫੂਡ ਸੇਫਟੀ ਵਿਭਾਗ ਨੇ ਇਮਰਤੀ ਮਿਠਾਈਆਂ ਦੇ ਸੈਂਪਲ ਭਰੇ। ਇਹ ਛਾਪੇਮਾਰੀ ਫੂਡ ਸੇਫਟੀ ਵਿਭਾਗ ਨੂੰ ਮਠਿਆਈਆਂ ਦੇ ਖਰਾਬ ਹੋਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕੀਤੀ ਗਈ ਸੀ। ਜਿਸਤੋਂ ਬਾਅਦ ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਆਪਣੀ ਟੀਮ ਸਮੇਤ ਸੈਕਟਰ 20 ਦੇ ਗੋਪਾਲ ਸਵੀਟਸ ਪਹੁੰਚੇ। ਮੌਕੇ 'ਤੇ ਪਹੁੰਚ ਕੇ ਉਥੇ ਮੌਜੂਦ ਮਠਿਆਈਆਂ ਦੇ ਸੈਂਪਲ ਭਰ ਕੇ ਜਾਂਚ ਲਈ ਭੇਜੇ ਜਾਣਗੇ। ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਡਾਕਟਰ ਗੌਰਵ ਸ਼ਰਮਾ ਨੇ ਦੱਸਿਆ ਕਿ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੰਚਕੂਲਾ ਦੇ ਸੈਕਟਰ 20 ਗੋਪਾਲ ਸਵੀਟਸ ਵਿੱਚ ਗ੍ਰਾਹਕ ਨੂੰ ਖ਼ਰਾਬ ਇਮਰਤੀ ਮਠਿਆਈਆਂ ਦੇਣ ਦੀ ਸ਼ਿਕਾਇਤ ਮਿਲਣ ’ਤੇ ਪੰਚਕੂਲਾ ਦੇ ਫੂਡ ਸੇਫਟੀ ਵਿਭਾਗ ਨੇ ਅੱਜ ਗੋਪਾਲ ਸਵੀਟਸ ਵਿੱਚ ਛਾਪੇਮਾਰੀ ਕੀਤੀ। ਇਹ ਵੀ ਪੜ੍ਹੋ: ਦਿੱਲੀ ਏਅਰਪੋਰਟ ਤੋਂ ਭਾਰਤੀ ਜੋੜਾ 45 ਪਿਸਤੌਲਾਂ ਸਮੇਤ ਗ੍ਰਿਫਤਾਰ ਛਾਪੇਮਾਰੀ ਦੌਰਾਨ ਮਿਲੀ ਮਿਠਾਈਆਂ ਵੀ ਉੱਲੀ ਨਾਲ ਢੱਕੀਆਂ ਹੋਈਆਂ ਸੀ। ਉਨ੍ਹਾਂ ਦੱਸਿਆ ਕਿ ਮਠਿਆਈਆਂ ਦੇ ਸੈਂਪਲ ਲੈ ਕੇ ਜਾਂਚ ਲਈ ਕਰਨਾਲ ਦੀ ਲੈਬ ਵਿੱਚ ਭੇਜ ਦਿੱਤੇ ਗਏ ਹਨ ਅਤੇ ਇਸ ਮਾਮਲੇ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। -PTC News


Top News view more...

Latest News view more...

PTC NETWORK