ਨਾਜਾਇਜ਼ ਸਬੰਧਾਂ ਨੇ ਕਰਵਾਇਆ ਕਾਰਾ; ਭਾਬੀ ਨਾਲ ਰੱਲ ਕੀਤਾ ਵਹੁਟੀ ਦਾ ਕਤਲ
ਸੋਨੀਪਤ (ਹਰਿਆਣਾ), 28 ਮਾਰਚ 2022: ਸੋਨੀਪਤ ਦੇ ਸੈਕਟਰ 4 ਹਾਕੀ ਗਰਾਊਂਡ ਨੇੜੇ ਪਤੀ ਵੱਲੋਂ ਪਤਨੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰਨ ਦੇ ਮਾਮਲੇ 'ਚ ਪੁਲਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਫੜੇ ਗਏ ਮੁਲਜ਼ਮਾਂ ਵਿੱਚ ਮ੍ਰਿਤਕ ਦਾ ਪਤੀ ਜੋਨੀ ਅਤੇ ਉਸਦੀ ਭਾਬੀ ਮੀਨਾ ਸ਼ਾਮਿਲ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਜੋਨੀ ਦੇ ਆਪਣੀ ਭਰਜਾਈ ਮੀਨਾ ਨਾਲ ਨਾਜਾਇਜ਼ ਸਬੰਧ ਸਨ ਅਤੇ ਉਸ ਦੀ ਪਤਨੀ ਮੰਜੂ ਵਿਚਕਾਰੋਂ ਅੜਿੱਕਾ ਪੈਦਾ ਕਰ ਰਹੀ ਸੀ। ਇਹ ਵੀ ਪੜ੍ਹੋ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਕੋਰੋਨਾ ਵਾਇਰਸ ਨਾਲ ਸੰਕਰਮਿਤ, ਭਾਰਤ ਦਾ ਦੌਰਾ ਲਟਕਿਆ ਇਸ ਕਾਰਨ ਜੌਨੀ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਮੰਜੂ ਦਾ ਕਤਲ ਕਰ ਦਿੱਤਾ ਸੀ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਦੋ ਮੁਲਜ਼ਮ ਫਰਾਰ ਹਨ। ਪੁਲਸ ਗ੍ਰਿਫਤਾਰ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਵੇਗੀ। ਦੱਸ ਦਈਏ ਕਿ ਸੋਨੀਪਤ ਦੇ ਲਿਵਾਨ ਪਿੰਡ ਦੇ ਰਹਿਣ ਵਾਲੇ ਜੋਨੀ ਨੇ ਸੋਨੀਪਤ ਦੇ ਸੈਕਟਰ 4 ਹਾਕੀ ਗਰਾਊਂਡ ਦੇ ਕੋਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀ, ਜਿਸ ਨੂੰ ਮਾਰਨ ਤੋਂ ਬਾਅਦ ਇਸ ਪੂਰੇ ਮਾਮਲੇ ਨੂੰ ਸੜਕ ਹਾਦਸਾ ਦੱਸਿਆ ਗਿਆ ਸੀ। ਜਦੋਂ ਇਸ ਮਾਮਲੇ 'ਚ ਪੋਸਟਮਾਰਟਮ ਕਰਵਾਇਆ ਗਿਆ ਤਾਂ ਸਾਹਮਣੇ ਆਇਆ ਕਿ ਮੰਜੂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਜੋਨੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਪੁਲਸ ਨੇ ਜੋਨੀ ਅਤੇ ਉਸਦੀ ਭਰਜਾਈ ਮੀਨਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਦੋਵਾਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸਆਈ ਕੁਲਦੀਪ ਨੇ ਦੱਸਿਆ ਕਿ ਸੋਨੀਪਤ ਦੇ ਸੈਕਟਰ 4 ਹਾਕੀ ਗਰਾਊਂਡ ਨੇੜੇ ਮੰਜੂ ਨਾਂ ਦੀ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ। ਮਾਮਲੇ 'ਚ ਉਸ ਦੇ ਪਤੀ ਅਤੇ ਭਰਜਾਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਵੀ ਪੜ੍ਹੋ: ਸਾਲ 2021-22 'ਚ ਪਟਿਆਲਾ ਨਿਗਮ ਨੂੰ ਹੋਈ 77.74 ਕਰੋੜ ਦੀ ਆਮਦਨ ਫਿਲਹਾਲ ਦੋਵਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ। ਬਾਕੀ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਦੋਵਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। -PTC News