ਜੀਜਾ ਸਾਲੀ ਦੇ ਨਜਾਇਜ਼ ਸੰਬੰਧਾਂ ਨੇ 2 ਘਰਾਂ ਦੀਆਂ ਖ਼ੁਸ਼ੀਆਂ ਕੀਤੀਆਂ ਤਬਾਹ
ਫਗਵਾੜਾ: ਫਗਵਾੜੇ 'ਚ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਜੀਜੇ-ਸਾਲੀ ਦੇ ਨਜਾਇਜ਼ ਸੰਬੰਧਾਂ ਦਾ ਪਤਾ ਜਦੋਂ ਉਸਦੀ ਵੱਡੀ ਭੈਣ ਅਤੇ ਭਰਾ ਨੂੰ ਲੱਗਾ ਤਾਂ ਜੀਜੇ-ਸਾਲੀ ਨੇ ਮਿਲ ਕੇ ਆਪਣੀ ਭੈਣ ਨੂੰ ਪੈਟਰੋਲ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਭਰਾ ਵਿਚ ਆ ਗਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਇਸ ਸੰਬੰਧੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਵਰੁਣ ਵਰਮਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਭਗਤਪੁਰਾ ਫਗਵਾੜਾ ਨੇ ਦੱਸਿਆ ਕਿ ਉਸਦੀ ਵੱਡੀ ਭੈਣ ਰਿੱਕੀ ਉਰਫ ਰੇਖਾ ਦਾ ਵਿਆਹ ਗੌਰਵ ਨਾਲ ਹੋਇਆ ਸੀ। ਉਸ ਦੇ ਜੀਜਾ ਅਤੇ ਛੋਟੀ ਭੈਣ ਪ੍ਰਿਅੰਕਾ ਦੇ ਆਪਸ ਵਿਚ ਨਾਜਾਇਜ਼ ਸਬੰਧ ਸਨ ਅਤੇ ਉਹ ਦੋਵੇਂ ਘਰੋਂ ਭੱਜ ਗਏ ਸੀ। ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਪੀੜਤ ਨੇ ਦੱਸਿਆ ਕਿ ਉਸਨੇ ਆਪਣੀ ਭੈਣ ਦਾ ਵਿਆਹ ਗੌਰਵ ਨਾਂਅ ਦੇ ਸ਼ਖਸ ਨਾਲ ਕੀਤਾ ਸੀ ਪਰ ਗੌਰਵ ਦੀ ਆਪਣੀ ਸਾਲੀ ਨਾਲ ਨਜ਼ਾਇਜ਼ ਸਬੰਧ ਬਣ ਗਏ। ਦੋਵੇਂ ਘਰੋਂ ਫਰਾਰ ਹੋ ਗਏ ਤੇ ਗੌਰਵ ਤੇ ਉਸਦੀ ਭੈਣ ਪ੍ਰਿਯੰਕਾ ਵਲੋਂ ਆਪਣੀ ਭੈਣ ਨੂੰ ਪੈਟਰੋਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਵਿਚ ਆ ਗਿਆ ਤੇ ਮੁਲਜ਼ਮਾਂ ਦੇ ਵਲੋਂ ਉਸਨੂੰ ਬੁਰੀ ਤਰ੍ਹਾਂ ਝੁਲਸਾ ਦਿੱਤਾ ਗਿਆ। ਇਹ ਵੀ ਪੜ੍ਹੋ : ਮੁਹਾਲੀ ਧਮਾਕਾ ਕੇਸ ਜਲਦ ਸੁਲਝਾ ਲਿਆ ਜਾਵੇਗਾ : ਡੀਜੀਪੀ ਵੀਕੇ ਭਾਵੜਾ ਪੀੜਤ ਨੂੰ ਇਲਾਕੇ ਦੇ ਲੋਕਾਂ ਤੇ ਪੁਲਿਸ ਦੀ ਮਦਦ ਨਾਲ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ 50 ਤੋਂ 60 ਫੀਸਦ ਤੱਕ ਝੁਲਸ ਚੁੱਕਾ ਹੈ ਫਿਲਹਾਲ ਪੁਲਿਸ ਨੇ ਪੀੜਤ ਵਰੁਣ ਦੇ ਬਿਆਨਾਂ ਦੇ ਆਧਾਰ ਤੇ ਉਸਦੀ ਜੀਜਾ ਗੌਰਵ ਤੇ ਛੋਟੀ ਭੈਣ ਪ੍ਰਿਅੰਕਾ ਦੇ ਖਿਲਾਫ਼ ਇਰਾਦਾ ਕਤਲ ਤੇ ਹੋਰ ਵੀ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। (ਫਗਵਾੜਾ ਤੋਂ ਮੁਨੀਸ਼ ਬਾਵਾ ਦੀ ਰਿਪੋਰਟ) -PTC News