ਝਾਰਖੰਡ ਦੇ ਧਨਬਾਦ 'ਚ ਨਾਜਾਇਜ਼ ਕੋਲਾ ਖਾਣ ਧਸੀ, 12 ਤੋਂ ਵੱਧ ਵਿਅਕਤੀ ਦੱਬੇ ਗਏ
ਝਾਰਖੰਡ : ਝਾਰਖੰਡ ਦੇ ਧਨਬਾਦ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਧਨਬਾਦ ਦੇ ਚਿਰਕੁੰਡਾ ਦੇ ਡਮਰੀਜੋੜ 'ਚ ਗੈਰ-ਕਾਨੂੰਨੀ ਖਾਣ ਦੇ ਢਹਿ ਜਾਣ ਦੀ ਖਬਰ ਹੈ। ਲੋਕ ਇੱਥੋਂ ਗੈਰ-ਕਾਨੂੰਨੀ ਢੰਗ ਨਾਲ ਕੋਲਾ ਕੱਢ ਰਹੇ ਸਨ। ਇਸ ਦੌਰਾਨ ਅਚਾਨਕ ਖਾਣ ਡਿੱਗ ਗਈ। ਖਾਣ 'ਚ 12 ਤੋਂ ਜ਼ਿਆਦਾ ਲੋਕਾਂ ਦੇ ਫਸੇ ਹੋਣ ਦੀ ਖ਼ਬਰ ਹੈ। ਇਨ੍ਹਾਂ 'ਚੋਂ ਕੁਝ ਦੀ ਮੌਤ ਹੋਣ ਦੀ ਖ਼ਬਰ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਇਹ ਖਬਰ ਲਿਖੇ ਜਾਣ ਤੱਕ ਕਿਸੇ ਵੀ ਅਧਿਕਾਰੀ ਦੇ ਮੌਕੇ 'ਤੇ ਪਹੁੰਚਣ ਦੀ ਕੋਈ ਸੂਚਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਨਿਰਸਾ ਵਿਧਾਨ ਸਭਾ ਖੇਤਰ ਦੇ ਡੁਮਰਜੋੜ ਵਿੱਚ ਗੈਰ-ਕਾਨੂੰਨੀ ਕੋਲਾ ਮਾਈਨਿੰਗ ਤੋਂ ਬਾਅਦ ਜ਼ਮੀਨ ਧੱਸ ਗਈ। ਚਿਰਕੁੰਡਾ ਥਾਣਾ ਖੇਤਰ 'ਚ ਇਸ ਹਾਦਸੇ ਕਾਰਨ 12 ਲੋਕਾਂ ਦੇ ਦੱਬੇ ਜਾਣ ਦੀ ਖ਼ਬਰ ਹੈ। ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਰਹੇ ਹਨ। ਜ਼ਿਕਰਯੋਗ ਹੈ ਕਿ ਧਨਬਾਦ ਵਿੱਚ ਕੋਲਾ ਮਾਈਨਿੰਗ ਕਾਰਨ ਹਰ ਰੋਜ਼ ਹਾਦਸੇ ਵਾਪਰਦੇ ਹਨ। ਇਸ ਕਾਰਨ ਪਹਿਲਾਂ ਵੀ ਇਥੇ ਮਾਈਨਿੰਗ ਵੇਲੇ ਹਾਦਸੇ ਵਾਪਰਨ ਕਾਰਨ ਲੋਕਾਂ ਦੀਆਂ ਜਾਨਾਂ ਗਈਆਂ ਹਨ। ਵੀਰਵਾਰ ਨੂੰ ਜ਼ਮੀਨ ਖਿਸਕਣ ਕਾਰਨ ਲਗਭਗ 12 ਵਿਅਕਤੀ ਥੱਲੇ ਦੱਬੇ ਗਏ ਹਨ ਤੇ ਇਸ ਤੋਂ ਇਲਾਵਾ ਕਈਆਂ ਦੇ ਜ਼ਖ਼ਮੀ ਹੋਣ ਦ ਖਬਰ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਪਿਛਲੇ ਦਿਨੀਂ ਨਰਸਾ ਖੇਤਰ ਦੇ ਕਪਾਸਰਾ ਓਸੀਪੀ, ਗੋਪੀਨਾਥਪੁਰ ਓਸੀਪੀ, ਦਹਿਬਾੜੀ ਵਿੱਚ ਨਾਜਾਇਜ਼ ਮਾਈਨਿੰਗ ਕਾਰਨ ਦਰਜਨਾਂ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਇਹ ਵੀ ਪੜ੍ਹੋ : ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ 'ਤੇ ਮਧੂ ਮੱਖੀਆਂ ਨੇ ਕੀਤਾ ਹਮਲਾ, ਵਾਲ-ਵਾਲ ਬਚੇ