IIFL ਬੈਂਕ 'ਚ ਬਦਮਾਸ਼ਾਂ ਵੱਲੋਂ 4 ਕਰੋੜ ਦੀ ਡਕੈਤੀ ਦੀ ਵਾਰਦਾਤ ਨੂੰ ਅੰਜਾਮ
IIFL bank 4 crore theft: ਹਰਿਆਣੇ ਦੇ ਪਾਣੀਪਤ ਵਿੱਚ ਆਈ.ਆਈ.ਐੱਫ.ਐੱਲ. ਗੋਲਡ ਲੋਨ ਬੈਂਕ ਵਿੱਚ ਹਥਿਆਰਬੰਦ ਬਦਮਾਸ਼ਾਂ ਵੱਲੋਂ 4 ਕਰੋੜ ਦੀ ਡਕੈਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੌਰਾਨ ਚੋਰ ਨੇ 4 ਕਰੋੜ ਦੀ ਕੀਮਤ ਦਾ ਸੋਨਾ ਅਤੇ 2 ਲੱਖ 81 ਹਜ਼ਾਰ ਰੁਪਏ ਦੀ ਨਗਦੀ ਰਕਮ ਲੁੱਟ ਕੇ ਫਰਾਰ ਹੋ ਗਏ, ਜੋ ਕਿ ਬਦਮਾਸ਼ਾਂ ਦੇ ਬੁਲੰਦ ਹੌਂਸਲਿਆਂ ਅਤੇ ਅਮਨ ਕਾਨੂੰਨ ਦੀ ਵਿਗੜਦੀ ਸਥਿਤੀ ਨੂੰ ਬਿਆਨ ਕਰਦਾ ਹੈ। ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਮਨਾਂ 'ਚ ਹੁਣ ਪੁਲਿਸ ਦਾ ਵੀ ਕੋਈ ਡਰ ਨਹੀਂ ਰਿਹਾ ਹੈ। IIFL bank 4 crore theft: ਬੈਂਕ ਦੇ ਅਧਿਕਾਰੀਆਂ ਮੁਤਾਬਿਕ ਰਾਤ ਨੂੰ ਕਰੀਬ 11 ਵਜੇ 4 ਬਦਮਾਸ਼ ਬੈਂਕ 'ਚ ਆਏ ਅਤੇ ਉਹਨਾਂ ਵੱਲੋਂ ਪੂਰੇ ਸਟਾਫ ਨੂੰ ਬੰਦੀ ਬਣਾ ਲਿਆ ਗਿਆ। ਇਸ ਤੋਂ ਬਾਅਦ ਉਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸਦਾ ਪਤਾ ਲੱਗਦਿਆਂ ਹੀ ਘਟਨਾ ਸਥਲ 'ਤੇ ਪਹੁੰਚੀ ਪੁਲਿਸ ਵੱਲੋਂ ਮੌਕੇ 'ਤੇ ਮੌਜੂਦ ਗਵਾਹਾਂ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। —PTC News