ਆਈਜੀ ਹੋਮਗਾਰਡ ਹੇਮੰਤ ਕਲਸਨ ਨੇ ਸਟਾਫ ਨਰਸ ਨਾਲ ਕੀਤੀ ਬਦਸਲੂਕੀ, ਵੀਡੀਓ ਹੋ ਰਹੀ ਹੈ ਵਾਇਰਲ
ਪੰਚਕੂਲਾ : ਹਰਿਆਣਾ ਦੇ ਆਈਜੀ ਹੋਮਗਾਰਡ ਹੇਮੰਤ ਕਲਸਨ ਨੇ ਸਿਵਲ ਹਸਪਤਾਲ ਵਿੱਚ ਸਟਾਫ ਨਰਸ ਨਾਲ ਦੁਰਵਿਵਹਾਰ ਕੀਤਾ ਇਕ ਲੜਕੀ ਨੂੰ ਜ਼ਬਰਦਸਤੀ ਲਿਜਾਂਦੇ ਹੋਏ ਕਿਹਾ ਕਿ ਇਹ ਮੇਰੀ ਹਨੀਪ੍ਰੀਤ ਹੈ, ਆਜਾ ਮੈਂ ਤੈਨੂੰ ਵੀ ਹਨੀਪ੍ਰੀਤ ਬਣਾ ਦਿੰਦਾ ਹਾਂ। ਉਸ ਨੇ ਥਾਣੇ 'ਚ ਸਟਾਫ਼ ਨਰਸ ਨੂੰ ਸਾਰੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਜਿਨਸੀ ਸ਼ੋਸ਼ਣ ਕਰਨ ਦੀ ਧਮਕੀ ਵੀ ਦਿੱਤੀ। ਸਿਵਲ ਹਸਪਤਾਲ 'ਚ ਆਈਜੀ ਹੋਮ ਗਾਰਡ ਹੇਮੰਤ ਕਲਸਨ ਦੀ ਸਟਾਫ ਨਰਸ ਨਾਲ ਬਦਸਲੂਕੀ ਅਤੇ ਹੰਗਾਮਾ ਕਰਨ ਦੀ ਵੀਡੀਓ ਵਾਇਰਲ ਹੋਈ ਹੈ।
ਮਾਮਲਾ ਸਿਵਲ ਹਸਪਤਾਲ, ਸੈਕਟਰ 6, ਪੰਚਕੂਲਾ ਦਾ ਹੈ। ਆਈਜੀ ਹੋਮ ਗਾਰਡ ਹੇਮੰਤ ਕਲਸਨ ਨੇ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਵਾਰਡ ਵਿੱਚ ਹੰਗਾਮਾ ਕਰ ਦਿੱਤਾ। ਸਟਾਫ ਨਰਸ ਵੱਲੋਂ ਰੋਕੇ ਜਾਣ ਉਤੇ ਦੁਰਵਿਵਹਾਰ ਕੀਤਾ ਗਿਆ। ਵੀਡੀਓ ਬਣਾਉਣ ਵਾਲੇ ਸਿਹਤ ਕਰਮਚਾਰੀ ਨੂੰ ਨਤੀਜਾ ਭੁਗਤਣ ਦੀ ਧਮਕੀ ਵੀ ਦਿੱਤੀ ਗਈ।
ਪੰਚਕੂਲਾ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਏਸੀਪੀ ਰਾਜਕੁਮਾਰ ਕੌਸ਼ਿਕ ਨੇ ਇਸ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਨਰਸ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ ਇਕ ਸ਼ਰਾਬੀ ਆਈ.ਜੀ. ਹੋਮ ਗਾਰਡ ਹੇਮੰਤ ਕਲਸਨ ਸੈਕਟਰ-6 ਸਥਿਤ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਵਾਰਡ 'ਚ ਲੜਕੀ ਕੋਲ ਦੇਸੀ ਸ਼ਰਾਬ, ਤੰਬਾਕੂ ਅਤੇ ਗੁਟਖਾ ਲੈ ਕੇ ਪੁੱਜ ਗਿਆ। ਉਸ ਨੇ ਨਸ਼ਾ ਛੁਡਾਊ ਵਾਰਡ ਵਿੱਚ ਦਾਖ਼ਲ ਲੜਕੀ ਨੂੰ ਜ਼ਬਰਦਸਤੀ ਲਿਜਾਣ ਦੀ ਕੋਸ਼ਿਸ਼ ਕੀਤੀ।
ਜਦੋਂ ਸਟਾਫ ਨਰਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗਾਲੀ-ਗਲੋਚ ਕਰਦੇ ਹੋਏ ਕਿਹਾ ਕਿ ਇਹ ਮੇਰੀ ਹਨੀਪ੍ਰੀਤ ਹੈ, ਆਜਾ ਤੁਝੇ ਵੀ ਹਨੀਪ੍ਰੀਤ ਬਣਾ ਦਿੰਦਾ। ਇੰਨਾ ਹੀ ਨਹੀਂ ਆਈਜੀ ਹੋਮ ਗਾਰਡ ਹੇਮੰਤ ਕਲਸਨ ਨੇ ਸਟਾਫ ਨਰਸ ਨੂੰ ਥਾਣੇ 'ਚ ਸਾਰੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਯੌਨ ਸ਼ੋਸ਼ਣ ਕਰਨ ਦੀ ਧਮਕੀ ਵੀ ਦਿੱਤੀ। ਇਸ 'ਤੇ ਸਟਾਫ ਨਰਸ ਨੇ ਪੰਚਕੂਲਾ ਸੈਕਟਰ-7 ਦੇ ਥਾਣੇ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਆਈਜੀ ਹੋਮ ਗਾਰਡ ਹੇਮੰਤ ਕਲਸਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਇਸ ਘਟਨਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦੇ ਐਲਾਨ ਨੇ ਪਾਵਰਕਾਮ ਦੀ ਚਿੰਤਾ ਵਧਾਈ