Sat, Nov 9, 2024
Whatsapp

30 ਸਾਲ ਤੋਂ ਉਮਰ ਵੱਧ ਹੈ ਤਾਂ ਕਰਵਾਓ ਰੁਟੀਨ ਚੈੱਕਅਪ

Reported by:  PTC News Desk  Edited by:  Pardeep Singh -- February 21st 2022 01:49 PM
30 ਸਾਲ ਤੋਂ ਉਮਰ ਵੱਧ ਹੈ ਤਾਂ ਕਰਵਾਓ ਰੁਟੀਨ ਚੈੱਕਅਪ

30 ਸਾਲ ਤੋਂ ਉਮਰ ਵੱਧ ਹੈ ਤਾਂ ਕਰਵਾਓ ਰੁਟੀਨ ਚੈੱਕਅਪ

ਚੰਡੀਗੜ੍ਹ: ਅਜੌਕੀ ਜ਼ਿੰਦਗੀ ਵਿੱਚ ਆਪਣੇ ਕੰਮਕਾਰ ਵਿੱਚ ਲੱਗਿਆ ਰਹਿੰਦਾ ਹੈ ਅਤੇ ਉਹ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦਾ ਹੈ। ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਵਿਅਕਤੀ ਦੀ ਉਮਰ 30 ਸਾਲ ਤੋਂ ਪਾਰ ਕਰ ਗਈ ਹੈ। ਤੁਹਾਨੂੰ ਹਰ 6 ਮਹੀਨੇ ਬਾਅਦ ਇੱਕ ਵਾਰ ਰੁਟੀਨ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ। ਰੁਟੀਨ ਵਿੱਚ ਚੈੱਕਅਪ ਕਰਵਾਉਣ ਨਾਲ ਆਉਣ ਵਾਲੀ ਬਿਮਾਰੀ ਦਾ ਪਹਿਲਾ ਹੀ ਪਤਾ ਲੱਗ ਜਾਵੇਗਾ। ਅਜੌਕੇ ਦੌਰ ਨੌਜਵਾਨਾਂ ਵਿਚ ਬਲੱਡ ਪ੍ਰੈਸਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਜਨਮ ਲੈ ਰਹੀਆ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਨਾਮਰਦੀ ਦੇ ਕੇਸਾਂ ਵਿੱਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਡਾਕਟਰ ਇਹ ਸਲਾਹ ਦਿੰਦੇ ਹਨ ਕਿ ਨੌਜਵਾਨਾਂ ਨੂੰ 30-35 ਸਾਲ ਦੀ ਉਮਰ ਤੱਕ ਵਿਆਹ ਵੀ ਕਰਵਾ ਲੈਣਾ ਚਾਹੀਦਾ ਹੈ। ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਵੱਡੀ ਉਮਰ ਵਿੱਚ ਜਾਂਦੇ ਹਾਂ ਤਾਂ ਸਾਡੇ ਵਿਚੋਂ ਸੈਕਸ ਦੀ ਇੱਛਾ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਔਰਤਾਂ ਦਾ ਗਰਭ ਵੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਕਿ ਜੇਕਰ ਤੁਸੀਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖੋਗੇ ਤਾਂ ਤੁਹਾਡੇ ਸਰੀਰ ਵਿੱਚ ਬਿਮਾਰੀਆਂ ਜਨਮ ਲੈਣਗੀਆਂ। ਇਹ ਵੀ ਪੜ੍ਹੋ:ਬਿਕਰਮ ਸਿੰਘ ਮਜੀਠੀਆ ਦਾ ਵੱਡਾ ਬਿਆਨ, ਭਾਜਪਾ ਨੂੰ ਲੈ ਕੇ ਕਹੀ ਇਹ ਵੱਡੀ ਗੱਲ  -PTC News


Top News view more...

Latest News view more...

PTC NETWORK