ਭਾਰ ਵਧਣ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ ਤਾਂ ਖਾਉਂ ਇਹ 4 ਚੀਜ਼ਾਂ
ਚੰਡੀਗੜ੍ਹ: ਅਜੋਕੇ ਦੌਰ ਹਰ ਵਿਅਕਤੀ ਆਪਣੀ ਰੁਝੇਵਿਆ ਭਰੀ ਜਿੰਦਗੀ ਵਿੱਚ ਆਪਣੀ ਸਿਹਤ ਵੱਲ਼ ਘੱਟ ਧਿਆਨ ਦੇ ਰਿਹਾ ਹੈ। ਸਾਡੇ ਭੋਜਨ ਵਿੱਚ ਤੇਲ ਦੀ ਵਧੇਰੇ ਮਾਤਰਾ ਹੋਣ ਕਾਰਨ ਚਰਬੀ ਵੱਧਦੀ ਜਾਂਦੀ ਹੈ ਅਤੇ ਵਿਅਕਤੀ ਮੋਟਾਪੇ ਦਾ ਸ਼ਿਕਾਰ ਹੁੰਦਾ ਜਾਂਦਾ ਹੈ। ਪੇਟ ਦੀ ਚਰਬੀ ਘਟਾਉਣ ਲਈ ਕਸਰਤ ਕਰਨੀ ਬਹੁਤ ਹੀ ਜ਼ਰੂਰੀ ਹੈ।ਤੁਸੀਂ ਹਰ ਰੋਜ਼ ਪੈਰਾਂ ਦੇ ਪੰਜ਼ੇ ਅਤੇ ਹੱਥਾਂ ਦੇ ਬਲ ਸਰੀਰ ਨੂੰ ਉੱਪਰ ਚੁੱਕੋ। ਬੌਡੀ ਨੂੰ ਤਾਨ ਕੇ ਰੱਖੋ। ਇਸ ਪੋਜ਼ੀਸ਼ਨ ਵਿੱਚ 10 ਸਕਿੰਟ ਤੱਕ ਰਹੋ। ਇਸ ਕਸਰਤ ਨੂੰ 4-5 ਵਾਰ ਕਰੋ। ਤੁਸੀ ਵੇਖੋਗੇ ਕਿ ਇੱਕ ਮਹੀਨੇ ਵਿੱਚ ਤੁਹਾਡਾ ਭਾਰ ਘਟਣਾ ਸ਼ੁਰੂ ਹੋ ਜਾਵੇਗਾ।
ਭਾਰ ਘਟਾਉਣ ਲਈ ਖਾਓ ਇਹ 4 ਚੀਜ਼ਾਂ
1. ਦਲੀਆ- ਦਲੀਆ ਵਿੱਚ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ। ਇਹ ਖਾਣ ਵਿੱਚ ਵੀ ਹਲਕਾ ਹੁੰਦਾ ਹੈ। ਇਸ ਨਾਲ ਤੁਹਾਨੂੰ ਜ਼ਿਆਦਾ ਘਾਣ ਦੀ ਲੋੜ ਨਹੀਂ ਹੋਵੇ ਅਤੇ ਇਸ ਨਾਲ ਸਰੀਰ ਨੂੰ ਊਰਜਾ ਵਧੇਰੇ ਮਿਲਦੀ ਹੈ। ਤੁਹਾਨੂੰ ਦਲੀਆ ਖਾਣ ਦੇ ਨਾਲ-ਨਾਲ ਕਸਰਤ ਵੀ ਕਰਨੀ ਚਾਹੀਦੀ ਹੈ।
2. ਲਸਣ- ਤੁਹਾਨੂੰ ਹਰ ਰੋਜ਼ ਸਵੇਰੇ ਉੱਠ ਕੇ ਲਸਣ ਦੀਆਂ ਦੋ ਕਲੀਆਂ ਖਾਣੀਆਂ ਚਾਹੀਦੀਆਂ ਹਨ ਅਤੇ ਫਿਰ ਇੱਕ ਗਿਲਾਸ ਨਿੰਬੂ ਪਾਣੀ ਪੀਣਾ ਚਾਹੀਦਾ ਹੈ ਜਿਸ ਨਾਲ ਭਾਰ ਘਟੇ ਜਾਵੇਗਾ।
3. ਆਇਲ ਦੀ ਵਰਤੋਂ ਘੱਟ - ਭਾਰ ਘਟਾਉਣ ਲਈ ਸਾਨੂੰ ਤੇਲ ਵਿੱਚ ਬਣੀਆ ਹੋਈਆ ਵਸਤਾਂ ਦਾ ਤਿਆਗ ਕਰਨਾ ਪਵੇਗਾ ਅਤੇ ਸਵੇਰ ਦੇ ਵਕਤ ਨਾਸ਼ਤੇ ਵਿੱਚ ਤੁਸੀਂ ਦਹੀ ਨਾਲ ਰੋਟੀ ਖਾਓ ਅਤੇ ਪਰਾਠਿਆ ਨੂੰ ਅਲਵਿਦਾ ਕਹੋ।
4. ਸੇਬ- ਸੇਬ ਵਿੱਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਤੁਹਾਡਾ ਭਾਰ ਘੱਟ ਕਰਨ ਦੇ ਨਾਲ-ਨਾਲ ਸਿਹਤ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।
5.ਸ਼ਰਾਬ ਤੋਂ ਪਰਹੇਜ਼ ਕਰੋ- ਅਲਕੋਹਲ ਤੁਹਾਡੀ ਸਿਹਤ ਲਈ ਖਤਰਨਾਕ ਹੁੰਦਾ ਹੈ ਇਸ ਲਈ ਜੇਕਰ ਤੁਸੀ ਅਲਕੋਹਲ ਲੈਂਦੇ ਹੋ ਤਾਂ ਤੁਸੀ ਉਸ ਨੂੰ ਘੱਟ ਮਾਤਰਾ ਵਿੱਚ ਲਵੋ। ਜੇਕਰ ਤੁਸੀ ਬਿਮਾਰੀਆਂ ਤੋਂ ਬਚਣਾ ਹੈ ਤਾਂ ਅਲਕੋਹਲ ਨੂੰ ਬਿਲਕੁਲ ਤਿਆਗ ਦਿਓ।
ਇਹ ਵੀ ਪੜ੍ਹੋ:ਕੇਂਦਰ ਸਰਕਾਰ ਦੀ ਖਾਲਿਸਤਾਨੀ ਸੰਗਠਨ 'ਸਿੱਖ ਫਾਰ ਜਸਟਿਸ' ਖਿਲਾਫ਼ ਵੱਡੀ ਕਾਰਵਾਈ, ਸੋਸ਼ਲ ਮੀਡੀਆ ਖਾਤੇ ਕੀਤੇ ਬਲਾਕ
-PTC News