Wed, Nov 13, 2024
Whatsapp

ਜੇਕਰ ਪੁਤਿਨ ਦੋ ਸ਼ਰਤਾਂ 'ਤੇ ਹੁੰਦੇ ਹਨ ਸਹਿਮਤ ਤਾਂ ਅਸੀਂ ਸ਼ਾਂਤੀ ਸਮਝੌਤੇ 'ਤੇ ਚਰਚਾ ਲਈ ਤਿਆਰ: ਜ਼ੇਲੇਂਸਕੀ

Reported by:  PTC News Desk  Edited by:  Riya Bawa -- March 28th 2022 09:37 AM
ਜੇਕਰ ਪੁਤਿਨ ਦੋ ਸ਼ਰਤਾਂ 'ਤੇ ਹੁੰਦੇ ਹਨ ਸਹਿਮਤ ਤਾਂ ਅਸੀਂ ਸ਼ਾਂਤੀ ਸਮਝੌਤੇ 'ਤੇ ਚਰਚਾ ਲਈ ਤਿਆਰ: ਜ਼ੇਲੇਂਸਕੀ

ਜੇਕਰ ਪੁਤਿਨ ਦੋ ਸ਼ਰਤਾਂ 'ਤੇ ਹੁੰਦੇ ਹਨ ਸਹਿਮਤ ਤਾਂ ਅਸੀਂ ਸ਼ਾਂਤੀ ਸਮਝੌਤੇ 'ਤੇ ਚਰਚਾ ਲਈ ਤਿਆਰ: ਜ਼ੇਲੇਂਸਕੀ

Russia-Ukraine War: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਇਕ ਮਹੀਨੇ ਬਾਅਦ (ਅੱਜ 33ਵਾਂ ਦਿਨ) ਵੀ ਜਾਰੀ ਹੈ। ਹੁਣ ਤੱਕ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲਿਆ ਹੈ। ਜਦਕਿ ਜ਼ੇਲੇਨਸਕੀ ਨੇ ਕਿਹਾ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ। ਨਾਲ ਹੀ ਕਿਹਾ ਕਿ ਅਸੀਂ ਨਾਟੋ ਦੇ ਮੁੱਦੇ 'ਤੇ ਰਾਏਸ਼ੁਮਾਰੀ ਕਰਾਵਾਂਗੇ। ਇਸ ਸਬੰਧੀ ਜਲਦਬਾਜ਼ੀ ਵਿੱਚ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ। ਇਸ ਦੇ ਨਾਲ ਹੀ ਯੂਕਰੇਨ ਦੇ ਇੱਕ ਵਾਰਤਾਕਾਰ ਅਤੇ ਰਾਜਨੇਤਾ ਡੇਵਿਡ ਅਰਖਾਮੀਆ ਨੇ ਤੁਰਕੀ ਵਿੱਚ ਗੱਲਬਾਤ ਦੀ ਜਾਣਕਾਰੀ ਦਿੱਤੀ ਹੈ।  ਜੇਕਰ ਪੁਤਿਨ ਦੋ ਸ਼ਰਤਾਂ 'ਤੇ ਹੁੰਦੇ ਹਨ ਸਹਿਮਤ ਤਾਂ ਅਸੀਂ ਸ਼ਾਂਤੀ ਸਮਝੌਤੇ 'ਤੇ ਚਰਚਾ ਲਈ ਤਿਆਰ: ਜ਼ੇਲੇਂਸਕੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ ਹੈ ਕਿ ਯੂਕਰੇਨ ਰੂਸ ਦੇ ਨਾਲ ਸ਼ਾਂਤੀ ਸਮਝੌਤੇ ਦੇ ਹਿੱਸੇ ਵਜੋਂ ਇੱਕ ਨਿਰਪੱਖ ਸਥਿਤੀ ਨੂੰ ਅਪਣਾਉਣ ਬਾਰੇ ਚਰਚਾ ਕਰਨ ਲਈ ਤਿਆਰ ਹੈ ਪਰ ਦੋ ਸ਼ਰਤਾਂ ਨਾਲ। ਉਨ੍ਹਾਂ ਕਿਹਾ ਕਿ ਇਸ ਬਾਰੇ ਤੀਜੀ ਧਿਰ ਨੂੰ ਗਾਰੰਟੀ ਦੇਣੀ ਪਵੇਗੀ ਅਤੇ ਰਾਏਸ਼ੁਮਾਰੀ ਵੀ ਕਰਵਾਈ ਜਾਵੇਗੀ। Russia-Ukraine War: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਇਕ ਮਹੀਨੇ ਬਾਅਦ (ਅੱਜ 33ਵਾਂ ਦਿਨ) ਵੀ ਜਾਰੀ ਹੈ। ਹੁਣ ਤੱਕ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲਿਆ ਹੈ।ਜਦਕਿ ਜ਼ੇਲੇਨਸਕੀ ਨੇ ਕਿਹਾ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ। ਨਾਲ ਹੀ ਕਿਹਾ ਕਿ ਅਸੀਂ ਨਾਟੋ ਦੇ ਮੁੱਦੇ 'ਤੇ ਰਾਏਸ਼ੁਮਾਰੀ ਕਰਾਵਾਂਗੇ। ਇਸ ਸਬੰਧੀ ਜਲਦਬਾਜ਼ੀ ਵਿੱਚ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ। ਇਸ ਦੇ ਨਾਲ ਹੀ ਯੂਕਰੇਨ ਦੇ ਇੱਕ ਵਾਰਤਾਕਾਰ ਅਤੇ ਰਾਜਨੇਤਾ ਡੇਵਿਡ ਅਰਖਾਮੀਆ ਨੇ ਤੁਰਕੀ ਵਿੱਚ ਗੱਲਬਾਤ ਦੀ ਜਾਣਕਾਰੀ ਦਿੱਤੀ ਹੈ।  ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਪੱਛਮ 'ਤੇ ਕਾਇਰਤਾ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਰੂਸ ਦੇਸ਼ ਨੂੰ ਉੱਤਰੀ ਅਤੇ ਦੱਖਣੀ ਕੋਰੀਆ ਵਾਂਗ ਦੋ ਹਿੱਸਿਆਂ ਵਿੱਚ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸਦਾ ਦੇਸ਼ ਰੂਸ ਨਾਲ ਇਕੱਲੇ ਲੜ ਰਿਹਾ ਹੈ। ਇਸ ਦੇ ਨਾਲ ਹੀ ਰੂਸ ਨੇ ਕਿਹਾ ਕਿ ਉਸ ਦਾ ਮੁੱਖ ਫੋਕਸ ਪੂਰਬੀ ਡੋਨਬਾਸ ਖੇਤਰ ਨੂੰ ਕੰਟਰੋਲ ਕਰਨ 'ਤੇ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਪੱਛਮ 'ਤੇ ਕਾਇਰਤਾ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਰੂਸ ਦੇਸ਼ ਨੂੰ ਉੱਤਰੀ ਅਤੇ ਦੱਖਣੀ ਕੋਰੀਆ ਵਾਂਗ ਦੋ ਹਿੱਸਿਆਂ ਵਿੱਚ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸਦਾ ਦੇਸ਼ ਰੂਸ ਨਾਲ ਇਕੱਲੇ ਲੜ ਰਿਹਾ ਹੈ। ਇਸ ਦੇ ਨਾਲ ਹੀ ਰੂਸ ਨੇ ਕਿਹਾ ਕਿ ਉਸ ਦਾ ਮੁੱਖ ਫੋਕਸ ਪੂਰਬੀ ਡੋਨਬਾਸ ਖੇਤਰ ਨੂੰ ਕੰਟਰੋਲ ਕਰਨ 'ਤੇ ਹੈ। ਜ਼ੇਲੇਂਸਕੀ ਨੇ ਕਿਹਾ ਕਿ ਨਿਰਪੱਖਤਾ ਦਾ ਮੁੱਦਾ ਅਤੇ ਨਾਟੋ ਤੋਂ ਬਾਹਰ ਰਹਿਣ ਲਈ ਸਹਿਮਤੀ ਅਜਿਹੇ ਮੁੱਦੇ ਹਨ ਜਿਨ੍ਹਾਂ ਦਾ ਤੁਰੰਤ ਫੈਸਲਾ ਕਰਨਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਰੂਸੀ ਫੌਜਾਂ ਦੇ ਦੇਸ਼ ਤੋਂ ਹਟਣ ਤੋਂ ਬਾਅਦ ਰਾਏਸ਼ੁਮਾਰੀ ਕਰਵਾਈ ਜਾਵੇਗੀ। ਇਸ ਵਿੱਚ ਅਸੀਂ ਇਸ ਪ੍ਰਸਤਾਵ ਨੂੰ ਯੂਕਰੇਨ ਦੇ ਵੋਟਰਾਂ ਦੇ ਸਾਹਮਣੇ ਰੱਖਾਂਗੇ।  ਜੇਕਰ ਪੁਤਿਨ ਦੋ ਸ਼ਰਤਾਂ 'ਤੇ ਹੁੰਦੇ ਹਨ ਸਹਿਮਤ ਤਾਂ ਅਸੀਂ ਸ਼ਾਂਤੀ ਸਮਝੌਤੇ 'ਤੇ ਚਰਚਾ ਲਈ ਤਿਆਰ: ਜ਼ੇਲੇਂਸਕੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਯੂਕਰੇਨ ਅਤੇ ਰੂਸ ਇਸ ਹਫਤੇ ਤੁਰਕੀ ਵਿੱਚ ਗੱਲਬਾਤ ਕਰਨਗੇ। ਇਸ ਵਿੱਚ ਸਾਡੀਆਂ ਪ੍ਰਾਥਮਿਕਤਾਵਾਂ "ਪ੍ਰਭੁਸੱਤਾ ਅਤੇ ਖੇਤਰੀ ਅਖੰਡਤਾ" ਹੋਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤੀ ਦੀ ਤਲਾਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਤੁਰਕੀ 'ਚ ਇਕ-ਦੂਜੇ ਦੀ ਮੁਲਾਕਾਤ ਇਕ ਮੌਕਾ ਹੈ। ਉਨ੍ਹਾਂ ਕਿਹਾ ਕਿ ਮੈਂ ਦੂਜੇ ਦੇਸ਼ਾਂ ਦੀਆਂ ਸੰਸਦਾਂ ਨੂੰ ਅਪੀਲ ਕਰਦਾ ਰਹਾਂਗਾ ਕਿ ਉਹ ਮਾਰੀਉਪੋਲ ਵਰਗੇ ਸ਼ਹਿਰਾਂ ਦੀ ਸਥਿਤੀ ਨੂੰ ਉਠਾਉਣ। ਉਨ੍ਹਾਂ ਨੇ ਯੂਕਰੇਨ ਦੇ ਹਥਿਆਰਬੰਦ ਬਲਾਂ ਦਾ ਧੰਨਵਾਦ ਕੀਤਾ।  ਜੇਕਰ ਪੁਤਿਨ ਦੋ ਸ਼ਰਤਾਂ 'ਤੇ ਹੁੰਦੇ ਹਨ ਸਹਿਮਤ ਤਾਂ ਅਸੀਂ ਸ਼ਾਂਤੀ ਸਮਝੌਤੇ 'ਤੇ ਚਰਚਾ ਲਈ ਤਿਆਰ: ਜ਼ੇਲੇਂਸਕੀ ਇਹ ਵੀ ਪੜ੍ਹੋ: Petrol-Diesel Price: ਅੱਜ ਫਿਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ 'ਚ Rate ਪੂਰੀ ਦੁਨੀਆ ਰੂਸ-ਯੂਕਰੇਨ ਯੁੱਧ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਤੁਰਕੀ ਦੇ ਰਾਸ਼ਟਰਪਤੀ ਤੈਯਪ ਏਰਦੋਗਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਤੁਰਕੀ ਦੇ ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਤੈਯਪ ਏਰਦੋਗਨ ਨੇ ਪੁਤਿਨ ਨੂੰ ਕਿਹਾ ਕਿ ਯੂਕਰੇਨ ਵਿੱਚ ਜੰਗਬੰਦੀ ਅਤੇ ਬਿਹਤਰ ਮਨੁੱਖੀ ਸਥਿਤੀਆਂ ਦੀ ਲੋੜ ਹੈ। -PTC News


Top News view more...

Latest News view more...

PTC NETWORK