ਹੁਣ ਲੋਕ ਘਰ ਬੈਠੇ ਕਰ ਸਕਣਗੇ ਆਪਣਾ ਕੋਰੋਨਾ ਟੈਸਟ, ICMR ਨੇ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ : ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ICMR) ਨੇ ਇੱਕ ਟੈਸਟ ਕਿੱਟ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸਦੀ ਸਹਾਇਤਾ ਨਾਲ ਲੋਕ ਘਰ ਵਿੱਚ ਕੋਰੋਨਾ ਦਾ ਟੈਸਟ ਕਰ ਸਕਣਗੇ। ਆਈਸੀਐਮਆਰ ਨੇ ਰੈਪਿਟ ਐਂਟੀਜਨ ਟੈਸਟ ਲਈ ਟੈਸਟ ਕਿੱਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਿੱਟ ਦੇ ਜ਼ਰੀਏ ਲੋਕ ਘਰ ਵਿਚ ਆਪਣੀ ਨੱਕ ਰਾਹੀਂ ਕੋਰੋਨਾ ਟੈਸਟ ਕਰਨ ਲਈ ਨਮੂਨੇ ਲੈ ਸਕਣਗੇ।
ਪੜ੍ਹੋ ਹੋਰ ਖ਼ਬਰਾਂ :ਭਾਰਤ 'ਚ ਕਦੋਂ ਖ਼ਤਮ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ ਅਤੇ ਕਦੋਂ ਆਵੇਗੀ ਤੀਜੀ ਲਹਿਰ ?
[caption id="attachment_498826" align="aligncenter" width="300"]
ਹੁਣ ਲੋਕ ਘਰ ਬੈਠੇ ਕਰ ਸਕਣਗੇ ਆਪਣਾ ਕੋਰੋਨਾ ਟੈਸਟ, ICMR ਨੇ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ[/caption]
ਇਸ ਦੀ ਵਰਤੋਂ ਕੋਰੋਨਾ ਦੇ ਹਲਕੇ ਲੱਛਣ ਜਾਂ ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿਚ ਆਏ ਹੋਏ ਲੋਕ ਕਰ ਸਕਦੇ ਹਨ। ਹੋਮ ਬੇਸਡ ਟੈਸਟਿੰਗ ਕਿੱਟ ਨਾਲ ਜ਼ਿਆਦਾ ਟੈਸਟ ਕਰਨ ਦੀ ਸਲਾਹ ਨਹੀਂ ਦਿੱਤੀ ਗਈ ਹੈ। ਐਂਟੀਜਨ ਦੀ ਰਿਪੋਰਟ ਜਿੱਥੇ ਤੁਰੰਤ ਮਿਲ ਜਾਂਦੀ ਹੈ, ਉੱਥੇ ਹੀ ਆਰਟੀਪੀਸੀਆਰ ਜਾਂਚ ਰਿਪੋਰਟ 24 ਘੰਟੇ 'ਚ ਆਉਂਦੀ ਹੈ।
[caption id="attachment_498825" align="aligncenter" width="300"]
ਹੁਣ ਲੋਕ ਘਰ ਬੈਠੇ ਕਰ ਸਕਣਗੇ ਆਪਣਾ ਕੋਰੋਨਾ ਟੈਸਟ, ICMR ਨੇ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ[/caption]
ਹੋਮ ਬੇਸਡ ਟੈਸਟਿੰਗ ਕਿੱਟ ਨਾਲ ਜਾਂਚ ਵਿਚ ਤੇਜ਼ੀ ਆਵੇਗੀ, ਨਾਲ ਹੀ ਲੋਕ ਘਰ ਬੈਠੇ ਹੀ ਕੋਰੋਨਾ ਦੀ ਜਾਂਚ ਕਰ ਸਕਦੇ ਹਨ। ਹੁਣ ਤੁਸੀਂ ਘਰ ਬੈਠੇ ਕੋਵਿਡ-19 ਟੈਸਟ ਕਰ ਸਕਦੇ ਹਨ। ਇਸ ਨਾਲ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ। ਕਈ ਵਾਰ ਅਜਿਹਾ ਹੁੰਦਾ ਸੀ ਕਿ ਟੈਸਟ ਵਿਚ ਕਾਫੀ ਸਮਾਂ ਲੱਗ ਜਾਂਦਾ ਸੀ ਪਰ ਇਹ ਸਮੱਸਿਆ ਹੁਣ ਹੱਲ ਹੋ ਜਾਵੇਗੀ।
[caption id="attachment_498823" align="aligncenter" width="300"]
ਹੁਣ ਲੋਕ ਘਰ ਬੈਠੇ ਕਰ ਸਕਣਗੇ ਆਪਣਾ ਕੋਰੋਨਾ ਟੈਸਟ, ICMR ਨੇ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ[/caption]
ਜ਼ਿਕਰਯੋਗ ਹੈ ਕਿ ICMR ਦੇ ਕੋਵਿਡ ਲਈ ਹੋਮ ਬੇਸਡ ਟੈਸਟਿੰਗ ਕਿੱਟ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਹੁਣ ਕੋਰੋਨਾ ਦੀ ਜਾਂਚ ਕਰਨਾ ਆਸਾਨ ਹੋਵੇਗਾ। ਫਿਲਹਾਲ ਭਾਰਤ ਵਿਚ ਸਿਰਫ਼ ਇਕ ਕੰਪਨੀ ਨੂੰ ਇਸ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਸ ਦਾ ਨਾਂ Mylab Discovery Solutions Ltd (ਮਾਈਲੈਬ ਡਿਸਕਵਰੀ ਸਲਿਊਸ਼ਨਜ਼ ਲਿਮਟਿਡ) ਹੈ।
[caption id="attachment_498824" align="aligncenter" width="300"]
ਹੁਣ ਲੋਕਘਰ ਬੈਠੇ ਕਰ ਸਕਣਗੇ ਆਪਣਾ ਕੋਰੋਨਾ ਟੈਸਟ, ICMR ਨੇ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ[/caption]
ਪੜ੍ਹੋ ਹੋਰ ਖ਼ਬਰਾਂ : ਰਾਸ਼ਨ ਦੀਆਂ ਦੁਕਾਨਾਂ ਦੇਰ ਤੱਕ ਖੁੱਲ੍ਹੀਆਂ ਰਹਿਣ ,ਗਰੀਬਾਂ ਨੂੰ ਮਿਲ ਸਕੇ ਮੁਫ਼ਤ ਰਾਸ਼ਨ : ਕੇਂਦਰ
ਹੋਮ ਟੈਸਟਿੰਗ ਮੋਬਾਈਲ ਐਪ ਗੂਗਲ ਪਲੇਅ ਸਟੋਰ ਤੇ ਐੱਪਲ ਸਟੋਰ 'ਤੇ ਉਪਲਬਧ ਹੈ। ਇਸ ਨੂੰ ਸਾਰੇ ਯੂਜ਼ਰਜ਼ ਡਾਊਨਲੋਡ ਕਰ ਸਕਦੇ ਹਨ। ਮੋਬਾਈਲ ਐਪ ਟੈਸਟਿੰਗ ਪ੍ਰਕਿਰਿਆ ਦਾ ਇਕ ਵਿਆਪਕ ਮਾਰਗਦਰਸ਼ਕ ਹੈ, ਜੋ ਪਾਜ਼ੇਟਿਵ ਜਾਂ ਨੈਗੇਟਿਵ ਰਿਜ਼ਲਟ ਦੇਵੇਗਾ। ਇਸ ਐਪ ਦਾ ਨਾਂ ਮਾਈਲੈਬ ਕੋਵਿਸਸੈਲਫ (Mylab Covisself) ਨਾਂ ਹੈ।
-PTCNews