ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਘਰੋਂ ਮਿਲਿਆ ਸਾਢੇ 12 ਕਿਲੋ ਸੋਨਾ ਤੇ ਨਕਦੀ
ਚੰਡੀਗੜ੍ਹ : ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਘਰੋਂ ਸਾਢੇ 12 ਕਿਲੋ ਸੋਨਾ ਬਰਾਮਦ ਹੋਇਆ ਹੈ। ਪੋਪਲੀ ਦੇ ਘਰੋਂ ਇਕ ਕਿਲੋ ਸੋਨੇ ਦੀਆਂ 9 ਇੱਟਾਂ, 3.16 ਕਿਲੋ ਸੋਨੇ ਦੇ 49 ਬਿਸਕੁਟ ਅਤੇ 356 ਗ੍ਰਾਮ ਦੇ 12 ਸੋਨੇ ਦੇ ਸਿੱਕੇ ਮਿਲੇ ਹਨ। ਇਸ ਤੋਂ ਇਲਾਵਾ ਇਕ ਕਿਲੋ ਚਾਂਦੀ ਦੀਆਂ 3 ਇੱਟਾਂ ਵੀ ਬਰਾਮਦ ਹੋਈਆਂ ਹਨ। 10-10 ਗ੍ਰਾਮ ਦੇ ਚਾਂਦੀ ਦੇ ਸਿੱਕੇ ਵੀ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ 4 ਆਈ ਫੋਨ ਤੇ 3.50 ਲੱਖ ਰੁਪਏ ਦੀ ਨਕਦੀ ਵੀ ਮਿਲੀ ਹੈ। ਇਹ ਬਰਾਮਦਗੀ ਮਕਾਨ ਨੰਬਰ 520, ਸੈਕਟਰ 11ਬੀ, ਪੋਪਲੀ ਦੇ ਸਟੋਰ ਰੂਮ ਵਿੱਚ ਪਏ ਕਾਲੇ ਚਮੜੇ ਦੇ ਬੈਗ ਵਿੱਚੋਂ ਹੋਈ ਹੈ। ਇਸ ਸਾਰੇ ਸਮਾਨ ਨੂੰ ਲੁਕੋ ਕੇ ਰੱਖਿਆ ਗਿਆ ਸੀ। ਇਸ ਬਰਾਮਦਗੀ ਦੌਰਾਨ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੀ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਰਤਿਕ ਨੇ ਖੁਦ ਨੂੰ ਗੋਲੀ ਮਾਰ ਲਈ ਹੈ। ਸੰਜੈ ਪੋਪਲੀ ਤੇ ਸਾਥੀ ਸੰਦੀਪ ਵਟਸ ਨੂੰ ਵਿਜੀਲੈਂਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਅਦਾਲਤ ਨੇ ਸੰਜੈ ਪੋਪਲੀ ਸਾਥੀ ਸੰਦੀਪ ਵਟਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਸੰਜੇ ਪੋਪਲੀ ਨੇ ਨਵਾਂਸ਼ਹਿਰ ਵਿੱਚ 7.30 ਕਰੋੜ ਦੇ ਸੀਵਰੇਜ ਪ੍ਰਾਜੈਕਟ ਵਿੱਚ ਕਰਨਾਲ ਦੇ ਠੇਕੇਦਾਰ ਤੋਂ 1 ਫ਼ੀਸਦੀ ਕਮਿਸ਼ਨ ਮੰਗਿਆ ਸੀ। ਠੇਕੇਦਾਰ ਨੇ ਵਿਭਾਗ ਦੇ ਸੁਪਰਡੈਂਟ ਇੰਜਨੀਅਰ ਸੰਜੇ ਵਤਸ ਰਾਹੀਂ 3.50 ਲੱਖ ਰੁਪਏ ਦਿੱਤੇ। ਇਸ ਤੋਂ ਬਾਅਦ ਪੋਪਲੀ ਦਾ ਤਬਾਦਲਾ ਸੀਵਰੇਜ ਬੋਰਡ ਦੇ ਸੀ.ਈ.ਓ. ਇਸ ਦੇ ਬਾਵਜੂਦ ਉਸ ਨੇ ਬਾਕੀ 3.50 ਲੱਖ ਰੁਪਏ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੀ ਰਿਕਾਰਡਿੰਗ ਤੋਂ ਬਾਅਦ ਠੇਕੇਦਾਰ ਨੇ ਸੀਐਮ ਹੈਲਪਲਾਈਨ ਉਤੇ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਪੋਪਲੀ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਹ ਵੀ ਪੜ੍ਹੋ : ਸਿੱਖ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਔਰਤ ਸਮੇਤ ਚਾਰ ਜਣੇ ਫੜੇ