ਬੁਰਕਾ ਪਾਉਣ ਤੋਂ ਕੀਤਾ ਇਨਕਾਰ ਤਾਂ ਰੇਤਿਆ ਪਤਨੀ ਦਾ ਗਲਾ
ਮੁੰਬਈ, 27 ਸਤੰਬਰ: ਬੁਰਕੇ ਅਤੇ ਹਿਜਾਬ ਨੂੰ ਲੈ ਕੇ ਕਈ ਦੇਸ਼ਾਂ 'ਚ ਵਧ ਰਹੇ ਹੰਗਾਮੇ ਦੇ ਵਿਚਕਾਰ ਮੁੰਬਈ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕਬਾਲ ਮਹਿਮੂਦ ਸ਼ੇਖ ਨਾਂ ਦੇ ਇੱਕ ਵਿਅਕਤੀ ਨੇ ਸਿਰਫ਼ ਇਸ ਕਰਕੇ ਆਪਣੀ ਪਤਨੀ ਰੁਪਾਲੀ ਦਾ ਗਲਾ ਰੇਤ ਕੇ ਕਤਲ ਕਰ ਦਿੱਤਾ ਕਿਉਂਕਿ ਉਸਨੇ ਮੁਸਲਿਮ ਰੀਤੀ-ਰਿਵਾਜਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ, ਰੁਪਾਲੀ ਬੁਰਕਾ ਨਹੀਂ ਪਹਿਨਣਾ ਚਾਹੁੰਦੀ ਸੀ। ਰੁਪਾਲੀ ਦਾ ਇਕਬਾਲ ਨਾਲ ਅੰਤਰ-ਧਾਰਮਿਕ ਵਿਆਹ ਹੋਇਆ ਸੀ ਪਰ ਉਹ ਇਕਬਾਲ ਦੇ ਜ਼ਬਰ ਤੋਂ ਤੰਗ ਆ ਕੇ ਤਲਾਕ ਦੀ ਮੰਗ ਕਰ ਰਹੀ ਸੀ। ਤਲਾਕ ਤੋਂ ਪਹਿਲਾਂ ਹੀ ਮੁਲਜ਼ਮ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਦੋਸ਼ੀ ਇਕਬਾਲ ਸ਼ੇਖ ਨੇ ਸੋਮਵਾਰ ਰਾਤ ਨੂੰ ਆਪਣੀ ਪਤਨੀ ਰੁਪਾਲੀ ਨੂੰ ਚਾਕੂ ਮਾਰ ਕਤਲ ਕਰ ਦਿੱਤਾ। ਇਹ ਘਟਨਾ ਮੁੰਬਈ ਦੇ ਚੇਂਬੂਰ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਮੁੰਬਈ ਪੁਲਿਸ ਨੇ ਮੁਲਜ਼ਮ ਇਕਬਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਰੁਪਾਲੀ ਦੀ ਤਿੰਨ ਸਾਲ ਪਹਿਲਾਂ ਇਕਬਾਲ ਸ਼ੇਖ ਨਾਲ ਲਵ ਮੈਰਿਜ ਹੋਈ ਸੀ। ਇਸ ਤੋਂ ਬਾਅਦ ਦੋਵੇਂ ਚੇਂਬੂਰ ਇਲਾਕੇ 'ਚ ਸਥਿਤ ਇਕਬਾਲ ਦੇ ਘਰ ਰਹਿਣ ਲੱਗੇ। ਰੂਪਾਲੀ ਹਿੰਦੂ ਸੀ ਤੇ ਵਿਆਹ ਤੋਂ ਬਾਅਦ ਮੁਸਲਿਮ ਰੀਤੀ-ਰਿਵਾਜਾਂ ਦੀ ਪਾਲਣਾ ਨਹੀਂ ਕਰ ਰਹੀ ਸੀ, ਇਸ ਲਈ ਇਕਬਾਲ ਤੇ ਉਸ ਦਾ ਪਰਿਵਾਰ ਰੁਪਾਲੀ ਤੋਂ ਨਾਰਾਜ਼ ਸੀ। ਇਹ ਵੀ ਪੜ੍ਹੋ: ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਇਕਬਾਲ ਦਾ ਪਰਿਵਾਰ ਰੁਪਾਲੀ 'ਤੇ ਬੁਰਕਾ ਪਾਉਣ ਲਈ ਦਬਾਅ ਪਾਉਂਦਾ ਸੀ ਪਰ ਉਹ ਨਹੀਂ ਮੰਨੀ। ਇਸ ਗੱਲ ਨੂੰ ਲੈ ਕੇ ਵਿਵਾਦ ਮਗਰੋਂ ਰੁਪਾਲੀ ਅਤੇ ਇਕਬਾਲ ਵੱਖ-ਵੱਖ ਰਹਿਣ ਲੱਗੇ। ਇਸ ਜੋੜੇ ਦਾ ਇੱਕ ਪੁੱਤਰ ਵੀ ਹੈ, ਛੇ ਮਹੀਨਿਆਂ ਤੋਂ ਵੱਖ ਰਹਿਣ ਦੇ ਬਾਵਜੂਦ ਦੋਵੇਂ ਫੋਨ 'ਤੇ ਗੱਲ ਕਰਦੇ ਸਨ। ਹਾਲਾਂਕਿ ਇਕਬਾਲ ਇਸ ਸਮੇਂ ਦੌਰਾਨ ਵੀ ਉਸ 'ਤੇ ਮੁਸਲਿਮ ਰਵਾਇਤਾਂ ਦੀ ਪਾਲਣਾ ਕਰਨ ਲਈ ਦਬਾਅ ਪਾਉਂਦਾ ਰਿਹਾ। ਰੁਪਾਲੀ ਇਕਬਾਲ ਦੀ ਦੂਜੀ ਪਤਨੀ ਸੀ। ਉਸ ਨੇ ਪਹਿਲੀ ਪਤਨੀ ਨੂੰ ਇਸ ਕਰਕੇ ਤਲਾਕ ਦੇ ਦਿੱਤਾ ਸੀ ਕਿਉਂਕਿ ਉਹ ਬੱਚਾ ਦੇਣ ਤੋਂ ਅਸਮਰੱਥ ਸੀ। -PTC News