Thu, Dec 19, 2024
Whatsapp

ਅੰਮ੍ਰਿਤਸਰ 'ਚ ਇੱਕ ਵਿਅਕਤੀ ਨੇ ਪਤਨੀ ਅਤੇ ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਮਾਰੀ ਗੋਲੀ 

Reported by:  PTC News Desk  Edited by:  Shanker Badra -- February 02nd 2021 01:33 PM
ਅੰਮ੍ਰਿਤਸਰ 'ਚ ਇੱਕ ਵਿਅਕਤੀ ਨੇ ਪਤਨੀ ਅਤੇ ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਮਾਰੀ ਗੋਲੀ 

ਅੰਮ੍ਰਿਤਸਰ 'ਚ ਇੱਕ ਵਿਅਕਤੀ ਨੇ ਪਤਨੀ ਅਤੇ ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਮਾਰੀ ਗੋਲੀ 

ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਕਬੂਲ ਪੁਰਾ ਇਲਾਕੇ 'ਚ ਬੀਤੀ ਦੇਰ ਰਾਤ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ ਵਾਪਰੀ ਹੈ। ਜਿੱਥੇ ਇਕ ਬੈਂਕ ਦੇ ਵੱਡੇ ਅਧਿਕਾਰੀ ਨੇ ਆਪਣੇ 5 ਸਾਲਾ ਪੁੱਤਰ ਅਤੇ ਪਤਨੀ ਦਾ ਕਤਲ ਕਰਕੇ ਮਗਰੋਂ ਖ਼ੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ।ਮ੍ਰਿਤਕ ਬਿਕਰਮਜੀਤ ਫਾਇਨਾਂਸ ਦਾ ਕੰਮ ਕਰਦਾ ਸੀ ਅਤੇ ਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਰਹਿੰਦਾ ਸੀ। ਪੜ੍ਹੋ ਹੋਰ ਖ਼ਬਰਾਂ : ਜਲਾਲਾਬਾਦ 'ਚ ਕਾਂਗਰਸੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਤੇ ਹਮਲਾ , ਕੀਤੀ ਫ਼ਾਇਰਿੰਗ [caption id="attachment_471475" align="aligncenter" width="750"]Husband shot himself after killing his wife and son in Amritsar ਅੰਮ੍ਰਿਤਸਰ 'ਚ ਇੱਕ ਵਿਅਕਤੀ ਨੇ ਪਤਨੀ ਅਤੇ ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਮਾਰੀ ਗੋਲੀ[/caption] ਜਾਣਕਾਰੀ ਮੁਤਾਬਕ 30 ਸਾਲਾ ਮ੍ਰਿਤਕ ਵਿਅਕਤੀ ਬਿਕਰਮਜੀਤ ਸਿੰਘ ਵੱਲੋਂ ਇਕ ਖ਼ੁਦਕੁਸ਼ੀ ਨੋਟ ਵੀ ਲਿਖਿਆ ਗਿਆ ਹੈ। ਮ੍ਰਿਤਕ ਵਿਅਕਤੀ ਪਿਛਲੇ 2 ਮਹੀਨਿਆਂ ਤੋਂ ਕਿਸੇ ਗੱਲ ਨੂੰ ਲੈ ਕੇ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਆਪਣੇ ਪੁੱਤਰ ਵਰਸੀਰਤ ਤੇ ਪਤਨੀ ਯਾਦਕਿਰਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖ਼ੁਦ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। [caption id="attachment_471474" align="aligncenter" width="600"]Husband shot himself after killing his wife and son in Amritsar ਅੰਮ੍ਰਿਤਸਰ 'ਚ ਇੱਕ ਵਿਅਕਤੀ ਨੇ ਪਤਨੀ ਅਤੇ ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਮਾਰੀ ਗੋਲੀ[/caption] ਇਸ ਘਟਨਾ ਸਮੇਂ ਗੋਲੀ ਚੱਲਣ ਦੀਆਂ ਆਵਾਜ਼ਾਂ ਜਦ ਮ੍ਰਿਤਕ ਦੇ ਕਿਰਾਏਦਾਰ ਨੇ ਸੁਣੀਆਂ ਤਾਂ ਉਸ ਨੇ ਹੇਠਾਂ ਆ ਕੇ ਹੀ ਇਸ ਘਟਨਾ ਨੂੰ ਦੇਖਿਆ ਤੇ ਸ਼ੋਰ ਮਚਾ ਦਿੱਤਾ। ਜਿਸ ਤੋਂ ਬਾਅਦ ਆਸ -ਪਾਸ ਦੇ ਲੋਕ ਲੋਕ ਇਕੱਠੇ ਹੋ ਗਏ। ਮ੍ਰਿਤਕ ਨੇ ਇਸ ਘਟਨਾ ਨੂੰ ਆਪਣੇ ਲਾਈਸੈਂਸੀ ਰਿਵਾਲਵਰ ਨਾਲ ਅੰਜ਼ਾਮ ਦਿੱਤਾ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। [caption id="attachment_471473" align="aligncenter" width="400"]Husband shot himself after killing his wife and son in Amritsar ਅੰਮ੍ਰਿਤਸਰ 'ਚ ਇੱਕ ਵਿਅਕਤੀ ਨੇ ਪਤਨੀ ਅਤੇ ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਮਾਰੀ ਗੋਲੀ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਦਾ ਐਲਾਨ 6 ਫਰਵਰੀ ਨੂੰ ਪੂਰੇ 'ਚ ਹੋਵੇਗਾ ਚੱਕਾ ਜਾਮ ਮ੍ਰਿਤਕ ਦਾ ਪਰਿਵਾਰ ਬਹੁਤ ਵੱਡਾ ਹੈ, ਜਿਸ ਦਾ ਕਹਿਣਾ ਹੈ ਕਿ ਇਹ ਸਭ ਕਿਵੇਂ ਹੋ ਗਿਆ, ਉਨ੍ਹਾਂ ਨੂੰ ਇਸ ਬਾਰੇ ਕੁੱਝ ਪਤਾ ਨਹੀਂ ਲੱਗਾ। ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸੋਗ 'ਚ ਡੁੱਬਾ ਹੋਇਆ ਹੈ।ਪੁਲੀਸ ਨੇ ਮ੍ਰਿਤਕ ਦਾ ਮੋਬਾਇਲ ਆਪਣੀ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮ੍ਰਿਤਕ ਨੇ ਵਾਰਦਾਤ ਕਰਨ ਤੋਂ ਪਹਿਲਾਂ ਮੋਬਾਇਲ ਤੇ ਕੋਈ ਵੀਡੀਓ ਰਿਕਾਰਡ ਕੀਤੀ ਸੀ। ਮ੍ਰਿਤਿਕ ਕਿਸੇ ਮਾਨਸਿਕ ਪ੍ਰੇਸ਼ਾਨੀ ਵਿਚ ਸੀ। -PTCNews


Top News view more...

Latest News view more...

PTC NETWORK