ਮੇਰੀ ਪਤਨੀ ਲੋਕਾਂ ਨੂੰ ਹਨੀਟ੍ਰੈਪ 'ਚ ਫ਼ਸਾਉਂਦੀ ਹੈ, ਸ਼ਿਕਾਇਤ ਲੈ ਕੇ ਥਾਣੇ ਪਹੁੰਚਿਆ ਪਤੀ
ਨੋਇਡਾ : ਨੋਇਡਾ ਦੇ ਇੱਕ ਥਾਣੇ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਨੇ ਥਾਣੇ ਆ ਕੇ ਆਪਣੀ ਪਤਨੀ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਆਪਣੀ ਪਤਨੀ ਦੇ ਚਾਲ-ਚਲਣ 'ਤੇ ਉਂਗਲ ਉਠਾਉਂਦੇ ਹੋਏ ਨੌਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਭੋਲੇ ਭਾਲੇ ਲੋਕਾਂ ਨੂੰ ਹਨੀਟ੍ਰੈਪ 'ਚ ਫਸਾ ਕੇ ਬਲੈਕਮੇਲਿੰਗ ਦੇ ਜ਼ਰੀਏ ਪੈਸੇ ਵਸੂਲਦੀ ਹੈ। ਇੰਨਾ ਹੀ ਨਹੀਂ ਉਹ ਹੁਣ ਤੱਕ ਕਈ ਲੋਕਾਂ ਨੂੰ ਹਨੀਟ੍ਰੈਪ ਦਾ ਸ਼ਿਕਾਰ ਬਣਾ ਚੁੱਕੀ ਹੈ। ਪੁਲੀਸ ਨੇ ਨੌਜਵਾਨ ਦੀ ਸ਼ਿਕਾਇਤ ’ਤੇ ਪਤਨੀ ਖ਼ਿਲਾਫ਼ ਸੈਕਟਰ-49 ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
[caption id="attachment_548876" align="aligncenter" width="300"] ਮੇਰੀ ਪਤਨੀ ਲੋਕਾਂ ਨੂੰ ਹਨੀਟ੍ਰੈਪ 'ਚ ਫ਼ਸਾਉਂਦੀ ਹੈ, ਸ਼ਿਕਾਇਤ ਲੈ ਕੇ ਥਾਣੇ ਪਹੁੰਚਿਆ ਪਤੀ[/caption]
ਗੌਤਮ ਬੁੱਧ ਨਗਰ ਦੀ ਡੀਸੀਪੀ ਮਹਿਲਾ ਸੁਰੱਖਿਆ ਵਰਿੰਦਾ ਸ਼ੁਕਲਾ ਨੇ ਵੀ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੈਕਟਰ -41 ਵਿੱਚ ਰਹਿਣ ਵਾਲੇ ਦੀਪਕ ਕੁਮਾਰ ਨੇ ਅਜਿਹੀ ਰਿਪੋਰਟ ਦਰਜ ਕਰਵਾਈ ਹੈ। ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਉਹ ਇੱਕ ਡੇਟਿੰਗ ਐਪ 'ਤੇ ਇੱਕ ਔਰਤ ਨੂੰ ਮਿਲਿਆ ਸੀ। ਉਸ ਔਰਤ ਨੇ ਖੁਦ ਨੂੰ ਐਪ 'ਤੇ ਸਿੰਗਲ ਦੇ ਤੌਰ 'ਤੇ ਰਜਿਸਟਰਡ ਕਰਵਾਇਆ ਹੈ। ਦੋਵਾਂ ਵਿੱਚ ਗੱਲਬਾਤ ਹੋਈ ਅਤੇ ਔਰਤ ਨੇ ਉਸਨੂੰ ਓਖਲਾ ਵਿੱਚ ਮਿਲਣ ਲਈ ਬੁਲਾਇਆ। ਉੱਥੇ ਦੋਵਾਂ ਦੀ ਆਪਸੀ ਸਹਿਮਤੀ ਨਾਲ ਸਰੀਰਕ ਸਬੰਧ ਬਣ ਗਏ।
[caption id="attachment_548875" align="aligncenter" width="300"]
ਮੇਰੀ ਪਤਨੀ ਲੋਕਾਂ ਨੂੰ ਹਨੀਟ੍ਰੈਪ 'ਚ ਫ਼ਸਾਉਂਦੀ ਹੈ, ਸ਼ਿਕਾਇਤ ਲੈ ਕੇ ਥਾਣੇ ਪਹੁੰਚਿਆ ਪਤੀ[/caption]
ਦੀਪਕ ਨੇ ਦੋਸ਼ ਲਗਾਉਂਦੇ ਹੋਏ ਇਹ ਵੀ ਦੱਸਿਆ ਕਿ ਇਸ ਤੋਂ ਬਾਅਦ ਉਸ ਨੂੰ ਬਲੈਕਮੇਲ ਕੀਤਾ ਜਾਣ ਲੱਗਾ। ਇੰਨਾ ਹੀ ਨਹੀਂ ਉਸ ਤੋਂ ਮੋਟੀ ਰਕਮ ਦੀ ਵੀ ਮੰਗ ਕੀਤੀ ਗਈ। ਪੈਸੇ ਨਾ ਦੇਣ ਦੀ ਸੂਰਤ ਵਿੱਚ ਦੀਪਕ ਨੂੰ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਜਾਣ ਦੀ ਧਮਕੀ ਦਿੱਤੀ ਗਈ, ਜਿਸ ਤੋਂ ਬਾਅਦ ਦੀਪਕ ਨੇ ਦਬਾਅ ਵਿੱਚ ਆ ਕੇ ਔਰਤ ਨਾਲ ਵਿਆਹ ਕਰਵਾ ਲਿਆ ਸੀ। ਜਦੋਂ ਦੀਪਕ ਨੇ ਜਾਂਚ ਕੀਤੀ ਤਾਂ ਉਸਨੂੰ ਪਤਾ ਲੱਗਿਆ ਕਿ ਉਕਤ ਔਰਤ ਪਹਿਲਾਂ ਹੀ ਵਿਆਹੀ ਹੋਈ ਹੈ ਪਰ ਸੋਸ਼ਲ ਮੀਡੀਆ 'ਤੇ ਆਪਣੇ ਆਪ ਨੂੰ ਸਿੰਗਲ ਦੱਸਦੀ ਹੈ।
[caption id="attachment_548874" align="aligncenter" width="300"]
ਮੇਰੀ ਪਤਨੀ ਲੋਕਾਂ ਨੂੰ ਹਨੀਟ੍ਰੈਪ 'ਚ ਫ਼ਸਾਉਂਦੀ ਹੈ, ਸ਼ਿਕਾਇਤ ਲੈ ਕੇ ਥਾਣੇ ਪਹੁੰਚਿਆ ਪਤੀ[/caption]
ਐਫਆਈਆਰ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਔਰਤ ਵਿਆਹ ਤੋਂ ਬਾਅਦ ਵੀ ਅਜਿਹੇ ਬਲੈਕਮੇਲਿੰਗ ਵਿੱਚ ਸ਼ਾਮਲ ਹੈ ਅਤੇ ਡੇਟਿੰਗ ਐਪਸ ਰਾਹੀਂ ਲੜਕਿਆਂ ਨਾਲ ਦੋਸਤੀ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾ ਰਹੀ ਹੈ। ਫਿਰ ਉਨ੍ਹਾਂ 'ਤੇ ਬਲਾਤਕਾਰ ਦਾ ਮਾਮਲਾ ਦਰਜ ਕਰਨ ਦੀ ਧਮਕੀ ਦੇ ਕੇ ਮੋਟੀ ਰਕਮ ਵਸੂਲਦੀ ਹੈ।
-PTCNews