ਪੰਜਾਬੀਅਤ ਫਿਰ ਸ਼ਰਮਸਾਰ, ਕੈਨੇਡਾ 'ਚ ਪੰਜਾਬੀ ਟਰੱਕ ਡ੍ਰਾਈਵਰ ਨੇ ਪਤਨੀ ਨੂੰ ਮਾਰਨ ਦਾ ਦੋਸ਼ ਕਬੂਲਿਆ, ਕੀਤੀ ਸਾਰੀ ਕਹਾਣੀ ਬਿਆਨ!
ਹਰ ਸਾਲ ਪੰਜਾਬ ਤੋਂ ਕਈ ਗੱਭਰੂ ਅੱਖਾਂ 'ਚ ਵਧੀਆਂ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਜਾਂਦੇ ਹਨ ਅਤੇ ਉਥੇ ਜਾ ਕੇ ਮਿਹਨਤ ਕਰ ਆਪਣਾ ਜੀਵਨ ਸੁਖਾਲਾ ਬਣਾਉਣ ਲਈ ਵੀ ਹਰ ਬਣਦੀ ਕੋਸ਼ਿਸ਼ ਕਰਦੇ ਹਨ।
ਪਰ ਕਈ ਵਾਰ ਉਹਨਾਂ ਵੱਲੋਂ ਕੁਝ ਅਜਿਹਾ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਸਮੂਹ ਪੰਜਾਬੀਭਾਈਚਾਰੇ ਦਾ ਨਾਮ ਸ਼ਰਮ ਨਾਲ ਝੁਕ ਜਾਂਦਾ ਹੈ। ਅਜਿਹਾ ਹੀ ਕੁਝ ਹੋਇਆ ਜਦੋਂ ਮੋਗੇ ਤੋਂ ਕੈਨੇਡਾ ਜਾ ਕੇ ਵੱਸੇ ੫੨ ਸਾਲਾ ਸੁਖਚੈਨ ਸਿੰਘ ਬਰਾੜ ਨੇ ਆਪਣੀ ਪਤਨੀ ਨੂੰ ਕਤਲ ਕਰਨ ਦਾ ਦੋਸ਼ ਕਬੂਲਿਆ।
ਬਰਾੜ ਨੇ ਆਪਣਾ ਜੁਰਮ ਕਬੂਲਦਿਆਂ ਸਾਰਨੀਆ ਦੀ ਅਦਾਲਤ 'ਚ ਰਹਿਮ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਆਖਿਰੀ ਸਾਲ ਜਨਵਰੀ 'ਚ ਉਸਨੇ ਆਪਣੀ ੩੭ ਸਾਲਾ ਪਤਨੀ ਗੁਰਪ੍ਰੀਤ ਬਰਾੜ ਦੇ ਸਿਰ 'ਤੇ ਹਥੌੜਾ ਮਾਰ ਕੇ ਕਤਲ ਕਰ ਦਿੱਤਾ ਸੀ। ਉਸਨੇ ਆਪਣਾ ਟਰੱਕ ਇਸ ਲਈ ਜਲਾਇਆ ਸੀ ਤਾਂ ਕਿ ਉਸਦਾ ਕਸੂਰ ਲੁਕ ਸਕੇ।
ਇਸ ਤੋਂ ਪਹਿਲਾਂ ਬਿਆਨ ਕੀਤੀ ਗਈ ਕਹਾਣੀ 'ਚ ਕਿਹਾ ਗਿਆ ਗਿਆ ਸੀ ਕਿ ਪਤੀ ਪਤਨੀ ਟਰੱਕ 'ਤੇ ਜਾ ਰਹੇ ਸਨ ਜਦੋਂ ਹਾਈਵੇ ੪੦੨ 'ਤੇ ਉਨ੍ਹਾਂ ਦੇ ਟਰੱਕ ਨੂੰ ਅੱਗ ਲੱਗ ਗਈ ਸੀ, ਜਿਸਦੀ ਲਪੇਟ 'ਚ ਉਸਦੀ ਪਤਨੀ ਆ ਗਈ ਸੀ।
ਪਰ ਵਿੱਚ ਵਿੱਚ ਉਡੀ ਅਫਵਾਹ ਨੇ ਇਹ ਵੀ ਸਾਹਮਣੇ ਲਿਆਂਦਾ ਸੀ ਕਿ ਗੁਰਪ੍ਰੀਤ ਦੀ ਘਰੇਲੂ ਜ਼ਿੰਦਗੀ ਕੋਈ ਬਹੁਤੀ ਵਧੀਆ ਨਹੀਂ ਚੱਲ ਰਹੀ ਸੀ। ਦੱਸਣਯੋਗ ਹੈ ਕਿ ਉਹ ਵਾਪਿਸ ਆਉਣ ਦੀ ਵੀ ਕੋਸ਼ਿਸ਼ ਕਰ ਰਹੀ ਸੀ ਪਰ ਇਸ ਤੋਂ ਪਹਿਲਾਂ ਉਸਦਾ ਕਤਲ ਹੋ ਗਿਆ।
ਜਿਸ ਕਾਰਨ ਇਸ ਕੇਸ ਦੀ ਜਾਂਚ ਪੜਤਾਲ ਹੋਈ ਅਤੇ ਇਸ ਗੁਨਾਹ ਦਾ ਪਰਦਾਫਾਸ਼ ਹੋਇਆ ਹੈ।
-PTC News