Wed, Nov 13, 2024
Whatsapp

ਪਤੀ ਨੇ ਪਤਨੀ ਤੇ ਬੱਚੇ ਸਮੇਤ ਨਹਿਰ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਕੀਤਾ ਇਹ ਖੁਲਾਸਾ

Reported by:  PTC News Desk  Edited by:  Jasmeet Singh -- July 01st 2022 07:19 PM
ਪਤੀ ਨੇ ਪਤਨੀ ਤੇ ਬੱਚੇ ਸਮੇਤ ਨਹਿਰ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਕੀਤਾ ਇਹ ਖੁਲਾਸਾ

ਪਤੀ ਨੇ ਪਤਨੀ ਤੇ ਬੱਚੇ ਸਮੇਤ ਨਹਿਰ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਕੀਤਾ ਇਹ ਖੁਲਾਸਾ

ਨਵਦੀਪ ਆਹਲੂਵਾਲੀਆ, (ਮਾਨਸਾ, 1 ਜੂਨ): ਮਾਨਸਾ ਦੇ ਪਿੰਡ ਠੂਠਿਆਂ ਵਾਲੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਸੁਰੇਸ਼ ਕੁਮਾਰ ਨੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਪਤਨੀ ਕਾਜਲ ਅਤੇ 10 ਸਾਲ ਦੇ ਮਾਸੂਮ ਬੱਚੇ ਹਰੀਸ਼ ਸਮੇਤ ਨਹਿਰ ਵਿੱਚ ਛਾਲ ਮਾਰ ਦਿੱਤੀ। ਇਹ ਵੀ ਪੜ੍ਹੋ: ਟੀਨਾਂ ਦੀ ਛੱਤ ਥੱਲੇ ਦਿਨ ਕੱਟਣਨੂੰ ਮਜਬੂਰ ਬਿਰਧ ਜੋੜੇ ਦੀ ਆਰਥਿਕ ਮੱਦਦ ਦੀ ਗੁਹਾਰ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਤੇ ਪੁਲਿਸ ਨੇ ਮਿਲਕੇ ਤਿੰਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਤਾਂ ਕਾਫੀ ਦੇਰ ਭਾਲ ਕਰਨ ਤੋਂ ਬਾਦ ਸੁਰੇਸ਼ ਕੁਮਾਰ ਦੀ ਪਤਨੀ ਕਾਜਲ ਅਤੇ ਬੱਚੇ ਦੀ ਲਾਸ਼ ਨਹਿਰ ਵਿੱਚੋਂ ਕੱਢ ਲਈ ਗਈ, ਪਰ ਸੁਰੇਸ਼ ਕੁਮਾਰ ਦੀ ਭਾਲ ਅਜੇ ਵੀ ਜਾਰੀ ਹੈ। ਪੁਲਿਸ ਨੇ ਦੋਹਾਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੀ ਮਾਰਚਰੀ ’ਚ ਰਖਵਾ ਦਿੱਤਾ ਹੈ। ਉੱਧਰ ਮਰਨ ਤੋਂ ਪਹਿਲਾਂ ਲਿਖੇ ਸੁਸਾਇਡ ਨੋਟ ਵਿੱਚ ਸੁਰੇਸ਼ ਕੁਮਾਰ ਨੇ ਮਕਾਨ ਮਾਲਕ ਤੇ ਕਿਸੇ ਤੋਂ ਉਧਾਰ ਲਏ ਪੈਸਿਆਂ ਕਾਰਨ ਖ਼ੁਦਕੁਸ਼ੀ ਕਰਨ ਬਾਰੇ ਖੁਲਾਸਾ ਕੀਤਾ ਹੈ। ਮਰਨ ਵਾਲ਼ੇ ਦੇ‌ ਰਿਸ਼ਤੇਦਾਰ ਦੀਪਕ ਕੁਮਾਰ ਅਤੇ ਪਿੰਡ ਵਾਸੀ ਸਤਨਾਮ ਸਿੰਘ ਨੇ ਦੱਸਿਆ ਕਿ ਇਹ ਇਕ ਮੰਦਭਾਗੀ ਘਟਨਾ ਹੈ ਜਿਸ ਨਾਲ ਪੂਰਾ ਪਰਿਵਾਰ ਖ਼ਤਮ ਹੋ ਗਿਆ ਹੈ ਅਤੇ ਉਸ ਨੇ ਮਰਨ ਤੋਂ ਪਹਿਲਾਂ ਇਕ ਸੁਸਾਈਡ ਨੋਟ ਵੀ ਲਿਖਿਆ ਹੈ ਜਿਸ ਵਿਚ ਉਸ ਨੇ ਮੌਤ ਲਈ 2 ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਸੁਰੇਸ਼ ਨੇ ਕਿਸੇ ਤੋਂ 10 ਹਜ਼ਾਰ ਰੁਪਏ ਲਏ ਸਨ, ਜਿਸ ਨੇ ਖਾਲੀ ਲਈ ਚੈੱਕ ਤੇ ਸਾਢੇ ਚਾਰ ਲੱਖ ਰੁਪਏ ਭਰਕੇ ਸੁਰੇਸ਼ ਦੇ ਖਿਲਾਫ਼ ਕੇਸ ਕਰ ਦਿੱਤਾ ਸੀ, ਜਿਸ ਕਾਰਨ ਸੁਰੇਸ਼ ਕੁਮਾਰ ਪਰੇਸ਼ਾਨ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਇਹ ਮਕਾਨ ਮਾਲਕ ਵੱਲੋਂ ਵੀ ਕਿਰਾਏ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਰਕੇ ਉਸਨੇ ਇਹ ਖੌਫਨਾਕ ਕਦਮ ਚੁੱਕਿਆ ਹੈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸੁਸਾਈਡ ਨੋਟ ਦੇ ਆਧਾਰ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਸਦਰ ਪੁਲਿਸ ਵੱਲੋਂ ਪਿੰਡ ਵਾਸੀਆਂ ਦੀ ਮਦਦ ਨਾਲ ਮ੍ਰਿਤਕਾਂ ਦੀ ਭਾਲ ਕੀਤੀ ਗਈ ਤਾਂ ਮਹਿਲਾ ਅਤੇ ਪੁੱਤਰ ਦੀ ਲਾਸ਼ ਬਰਾਮਦ ਕਰ ਲਈ ਗਈ, ਪਰ ਸੁਰੇਸ਼ ਕੁਮਾਰ ਦੀ ਦੀ ਭਾਲ ਹਾਲੇ ਵੀ ਜਾਰੀ ਹੈ। ਇਹ ਵੀ ਪੜ੍ਹੋ: ਸੰਗਰੂਰ 'ਚ ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ 3 ਮੁਲਜ਼ਮ ਗ੍ਰਿਫ਼ਤਾਰ ਜਾਂਚ ਅਧਿਕਾਰੀ ਭਗਵੰਤ ਸਿੰਘ ਨੇ ਦੱਸਿਆ ਕਿ ਅਸੀਂ ਇਸ ਮਾਮਲੇ ਵਿੱਚ ਕੱਲ੍ਹ ਦੇ ਲੱਗੇ ਹੋਏ ਹਾਂ ਅਤੇ ਹੁਣ ਤੱਕ ਦੋ ਲਾਸ਼ਾਂ ਬਰਾਮਦ ਕਰ ਲਈਆਂ ਹਨ ਜਦਕਿ ਸੁਰੇਸ਼ ਕੁਮਾਰ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਲਾਸ਼ਾਂ ਬਰਾਮਦ ਕਰਨ ਤੋਂ ਬਾਦ ਪਰਿਵਾਰ ਦੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। -PTC News


Top News view more...

Latest News view more...

PTC NETWORK