ਔਲਾਦ ਨਾ ਹੋਣ ਕਾਰਨ ਪਰੇਸ਼ਾਨ ਪਤੀ-ਪਤਨੀ ਨੇ ਲਿਆ ਫਾਹਾ
ਜਲੰਧਰ : ਥਾਣਾ ਆਦਮਪੁਰ ਅਧੀਨ ਪੈਂਦੇ ਪਿੰਡ ਚੁਖਿਆਰਾ ਵਿੱਚ ਔਲਾਦ ਨਾ ਹੋਣ ਤੋਂ ਪਰੇਸ਼ਾਨ ਪਤੀ-ਪਤਨੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਔਲਾਦ ਨਾ ਹੋਣ ਕਾਰਨ ਪਤੀ-ਪਤਨੀ ਦੋਵੇਂ ਕਾਫੀ ਪਰੇਸ਼ਾਨ ਰਹਿੰਦੇ ਸਨ।
ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਵਿਆਹ ਦਾ ਲੰਬਾ ਸਮਾਂ ਬੀਤ ਜਾਣ ਉਤੇ ਵੀ ਬੱਚੇ ਦੀ ਖ਼ੁਸ਼ੀ ਨਾ ਮਿਲਣ ਕਾਰਨ ਪਿੰਡ ਚੁਖਿਆਰਾ ਦੇ ਪਤੀ-ਪਤਨੀ ਨ ਫਾਹਾ ਲੈ ਲਿਆ ਹੈ। ਦੋਵਾਂ ਦੀ ਪਛਾਣ ਕਮਲਜੀਤ ਸਿੰਘ (45) ਤੇ ਅਰਚਨਾ (42) ਵਜੋਂ ਹੋਈ ਹੈ।
ਕਮਲਜੀਤ ਸਿੰਘ ਦੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕਮਲਜੀਤ ਸਿੰਘ ਪਹਿਲਾਂ ਕਰਤਾਰ ਟਰਾਂਸਪੋਰਟ ਦੀਆਂ ਬੱਸਾਂ ਵਿਚ ਚੈਕਰ ਸੀ ਤੇ ਪਿਛਲੇ ਕਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਤੇ ਉਸ ਦੀ ਭਰਜਾਈ ਅਰਚਨਾ (42) ਵੀ ਬੱਚਾ ਨਾ ਹੋਣ ਕਾਰਨ ਪਰੇਸ਼ਾਨ ਰਹਿੰਦੀ ਸੀ।
ਰਾਤ ਨੂੰ ਦੋਵੇਂ ਭਰਾ ਤੇ ਭਰਜਾਈ ਕਮਰੇ ਵਿੱਚ ਸੌਣ ਲਈ ਚਲੇ ਗਏ ਸਨ। ਜਦੋਂ ਸਵੇਰੇ 9 ਵਜੇ ਤੱਕ ਉਹ ਹੇਠਾਂ ਨਾ ਆਏ ਤਾਂ ਉਨ੍ਹਾਂ ਨੂੰ ਬੁਲਾਇਆ ਤੇ ਫੋਨ ਵੀ ਕੀਤਾ। ਪੌੜੀਆਂ ਤੋਂ ਚੜਨ ਤੋਂ ਅਸਮਰਥ ਹੋਣ ਕਾਰਨ ਕਿਸੇ ਹੋਰ ਨੂੰ ਉਪਰ ਭੇਜਿਆ ਤਾਂ ਵੇਖਿਆ ਦੋਵਾਂ ਦੀ ਲਾਸ਼ਾਂ ਕਮਰੇ ਵਿੱਚ ਲਟਕ ਰਹੀਆਂ ਸਨ। ਏਐਸਆਈ ਭੁਪਿੰਦਰ ਸਿੰਘ ਨੇ ਲਾਸ਼ਾਂ ਨੂੰ ਪੋਸਟਮਾਰਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਕੇ 174 ਦੀ ਕਾਰਵਾਈ ਕਰ ਦਿੱਤੀ ਹੈ।
ਇਹ ਵੀ ਪੜ੍ਹੋ : RBI ਵੱਲੋਂ Paytm Bank 'ਤੇ ਫੌਰੀ ਪ੍ਰਭਾਵ ਨਾਲ ਨਵੇਂ ਗਾਹਕਾਂ ਨੂੰ ਸ਼ਾਮਲ ਕਰਨ 'ਤੇ ਰੋਕ