ਸਿੰਗਰ ਜੈਸਮੀਨ ਸੈਂਡਲਸ ਦੇ ਸ਼ੋਅ 'ਚ ਹੋਇਆ ਹੰਗਾਮਾ, ਨੌਜਵਾਨ ਨੂੰ ਬਾਊਂਸਰਾਂ ਨੇ ਕੁੱਟਿਆ, ਜਾਣੋ ਮਾਮਲਾ!
ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਕਲੱਬ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਮਸ਼ਹੂਰ ਸਿੰਗਰ ਜੈਸਮੀਨ ਉਥੇ ਇੱਕ ਸ਼ੋਅ 'ਚ ਪਹੁੰਚੀ। ਉਥੇ ਇੱਕ ਨੌਜਵਾਨ ਨੇ ਜਦੋਂ ਸਿੰਗਰ ਨਾਲ ਸੈਲਫੀ ਲੈਣੀ ਚਾਹੀ ਤਾਂ ਸੈਂਡਲਸ ਦੇ ਬਾਊਂਸਰਾਂ ਵੱਲੋਂ ਉਸ ਨੌਜਵਾਨ ਨੂੰ ਕੁਟਾਪਾ ਚਾੜ੍ਹ ਦਿੱਤਾ ਗਿਆ।
ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਨੌਜਵਾਨ ਆਪਣੇ ਪਰਿਵਾਰ ਸਮੇਤ ਕਲੱਬ ਗਿਆ ਅਤੇ ਉਸਨੂੰ ਪਤਾ ਲੱਗਿਆ ਕਿ ਉਥੇ ਜੈਸਮਿਨ ਸੈਂਡਲਸ ਦਾ ਸ਼ੋਅ ਚੱਲ ਰਿਹਾ ਸੀ। ਇਸ ਦੌਰਾਨ ਉਹ ਜਦੋਂ ਜੈਸਮਿਨ ਨਾਲ ਸੈਲਫੀ ਲੈਣ ਲੱਗਾ ਤਾਂ ਗਾਇਕਾ ਦੇ ਬਾਊਂਸਰਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ।
ਨੌਜਵਾਨ ਦੇ ਪਿਤਾ ਜਦੋਂ ਆਪਣੇ ਪੁੱਤਰ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਉਸ ਜਗ੍ਹਾ ਸਾਰੇ ਬਾਊਂਸਰ ਇਕੱਠੇ ਹੋ ਗਏ। ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਇੰਡਸਟਰੀਅਲ ਏਰੀਆ ਥਾਣਾ ਦੀ ਪੁਲਸ ਵੱਲੋਂ ਬਾਊਂਸਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
—PTC News