Mon, Nov 25, 2024
Whatsapp

ਐਚਐਸ ਫੂਲਕਾ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ, ਕਿਸਾਨ ਭਰਾਵਾਂ ਨੂੰ ਕੀਤੀ ਅਪੀਲ

Reported by:  PTC News Desk  Edited by:  Ravinder Singh -- May 07th 2022 12:22 PM
ਐਚਐਸ ਫੂਲਕਾ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ, ਕਿਸਾਨ ਭਰਾਵਾਂ ਨੂੰ ਕੀਤੀ ਅਪੀਲ

ਐਚਐਸ ਫੂਲਕਾ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ, ਕਿਸਾਨ ਭਰਾਵਾਂ ਨੂੰ ਕੀਤੀ ਅਪੀਲ

ਅੰਮ੍ਰਿਤਸਰ : ਐਚਐਸ ਫੂਲਕਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ। ਉਨ੍ਹਾਂ ਨੇ ਜ਼ਮੀਨ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਸਬੰਧੀ ਸੰਗਤ ਨੂੰ ਸੁਚੇਤ ਕਰਨ ਸਬੰਧੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ। ਕਿਸਾਨਾਂ ਤੇ ਸੰਗਤ ਨੂੰ ਝੋਨੇ ਦੀ ਬਿਜਾਈ ਲਈ ਕੱਦੂ ਕਰਨ ਦੀ ਥਾਂ ਬਦਲਵੀਆਂ ਤਕਨੀਕਾਂ ਅਪਨਾਉਣ ਲਈ ਪ੍ਰੇਰਿਤ ਕਰਨ ਦੀ ਬੇਨਤੀ ਕੀਤੀ। ਐਚਐਸ ਫੂਲਕਾ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ, ਕਿਸਾਨ ਭਰਾਵਾਂ ਨੂੰ ਕੀਤੀ ਅਪੀਲਜੇ ਇਹੋ ਹਾਲ ਰਿਹਾ ਤਾਂ 25 ਸਾਲਾਂ ਵਿੱਚ ਜ਼ਮੀਨ ਹੇਠਲਾ ਪਾਣੀ ਖਤਮ ਹੋ ਜਾਵੇਗਾ ਤੇ ਜ਼ਮੀਨਾਂ ਬੰਜਰ ਹੋ ਜਾਣਗੀਆਂ। ਏਐਸਆਰ ਤਕਨੀਕ ਦੇ ਘਾੜੇ ਡਾਕਟਰ ਅਵਤਾਰ ਸਿੰਘ ਸਮੇਤ ਅਨੇਕਾਂ ਅਗਾਂਹ ਵਧੂ ਕਿਸਾਨ ਫੂਲਕਾ ਦੇ ਨਾਲ ਸਨ। ਡਾਕਟਰ ਅਵਤਾਰ ਸਿੰਘ ਨੇ ਨਵੀਂ ਤਕਨੀਕ ਦੇ ਕਈ ਫਾਇਦੇ ਗਿਣਾਏ। ਪਾਣੀ ਦੀ ਘੱਟ ਵਰਤੋਂ ਦੇ ਨਾਲ ਨਾਲ ਪ੍ਰਤੀ ਏਕੜ 10 ਤੋਂ 15000 ਰੁਪਏ ਦੀ ਬੱਚਤ ਹੁੰਦੀ ਹੈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਸਬੰਧੀ ਵੱਡਾ ਫ਼ੈਸਲਾ ਲਿਆ ਹੈ। ਐਚਐਸ ਫੂਲਕਾ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ, ਕਿਸਾਨ ਭਰਾਵਾਂ ਨੂੰ ਕੀਤੀ ਅਪੀਲਸਮੂਹ ਗੁਰਦੁਆਰਾ ਸਾਹਿਬਾਨ ਵਿੱਚ ਖੇਤੀ ਨਾਲ ਸਬੰਧੀ ਸੈਮੀਨਾਰ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਅਤੇ ਕਿਸਾਨ ਵੀਰਾਂ ਨੂੰ ਜਾਗਰੂਕ ਕਰਨ ਲਈ ਇਕ ਮੁਹਿੰਮ ਵੱਢੀ ਜਾਵੇਗੀ। ਸੰਗਤ ਨੂੰ ਖੇਤੀ ਦੇ ਬਦਲਵੇਂ ਪ੍ਰਬੰਧਾਂ ਅਤੇ ਅਤਿ ਆਧੁਨਿਕ ਤਕਨੀਕਾਂ ਅਪਨਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਐਚਐਸ ਫੂਲਕਾ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ, ਕਿਸਾਨ ਭਰਾਵਾਂ ਨੂੰ ਕੀਤੀ ਅਪੀਲਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਐਚਐਸ ਫੂਲਕਾ ਨੇ ਪ੍ਰੈਸ ਕਾਨਫਰੰਸ ਕਰ ਕੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਪਾਣੀ ਦਾ ਡਿੱਗਦਾ ਚਿੰਤਾ ਦਾ ਵਿਸ਼ਾ ਹੈ, ਜਿਸ ਕਾਰਨ ਪੰਜਾਬ ਦੀਆਂ ਜ਼ਮੀਨਾਂ ਬਿਲਕੁਲ ਬੰਜਰ ਹੋ ਜਾਣਗੀਆਂ। ਇਸ ਲਈ ਏਐਸਆਰ ਤਕਨੀਕ ਅਪਣਾਉਣ ਦੀ ਅਪੀਲ ਕੀਤੀ, ਜਿਸ ਨਾਲ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਝੋਨੇ ਦੀ ਫਸਲ ਨਾਲ ਪਾਣੀ ਦਾ ਪੱਧਰ ਕਾਫੀ ਥੱਲੇ ਜਾ ਰਿਹਾ ਹੈ। ਸਾਲ ਦਰ ਸਾਲ ਪਾਣੀ ਦਾ ਪੱਧਰ ਥੱਲੇ ਡਿੱਗ ਰਿਹਾ ਹੈ। ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ। ਇਹ ਵੀ ਪੜ੍ਹੋ : ਭਾਖੜਾ ਨਹਿਰ 'ਚ ਸੁੱਟੀ ਡਰਾਈਵਰ ਨੇ ਕਾਰ, ਗੋਤਾਖੋਰਾਂ ਨੇ ਬਾਹਰ ਕੱਢਣ ਦੀ ਕੀਤੀ ਕੋਸ਼ਿਸ਼


Top News view more...

Latest News view more...

PTC NETWORK