ਬੁੱਲ੍ਹਾਂ ਦੇ ਕਾਲੇਪਣ ਨੂੰ ਕਿਵੇਂ ਕਰੀਏ ਦੂਰ, ਅਪਣਾਓ ਇਹ ਘਰੇਲੂ ਨੁਖਤੇ
ਚੰਡੀਗੜ੍ਹ: ਤੁਹਾਡੇ ਚਿਹਰੇ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਕਰਦੀ ਹੈ ਉਵੇਂ ਹੀ ਤੁਹਾਡੇ ਬੁੱਲ੍ਹਾਂ ਦਾ ਸੋਹਣਾਪਣ ਵੀ ਦੂਜੇ ਬੰਦੇ ਨੂੰ ਪ੍ਰਭਾਵਿਤ ਕਰਦੀ ਹੈ। ਕਈ ਮਹਿਲਾਵਾਂ ਬੁੱਲਾਂ ਦੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਕਈ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋ ਕਰਦੀਆਂ ਹਨ ਜੋ ਕਿ ਬੇੱਹਦ ਖਤਰਨਾਕ ਹੁੰਦੇ ਹਨ। ਜਿਹੜੀਆਂ ਕੁੜੀਆਂ ਸਿਗਰਟਾਂ ਪੈਂਦੀਆਂ ਹਨ ਉਨ੍ਹਾਂ ਦੇ ਬੁੱਲ੍ਹ ਕਾਲੇ ਹੋ ਜਾਂਦੇ ਹਨ। ਕਈ ਵਾਰੀ ਬੁੱਲ੍ਹ ਸੁੱਕੇ-ਬੇਜਾਨ ਹੋ ਕੇ ਫਟਣ ਵੀ ਲੱਗਦੇ ਹਨ ਅਤੇ ਕਈ ਵਾਰੀ ਦਰਦ ਵੀ ਹੁੰਦਾ ਹੈ। ਸ਼ਹਿਦ ਨਾਲ ਹਟਾਓ ਡੈੱਡ ਸਕਿਨ: ਤੁਸੀ ਆਪਣੇ ਬੁੱਲ੍ਹਾਂ ਦੀ ਡੈੱਡ ਸਕਿਨ ਨੂੰ ਹਟਾਉਣ ਲਈ ਇਕ ਚਮਚ ਸ਼ਹਿਦ ਨੂੰ ਆਪਮੇ ਬੁੱਲ੍ਹਾਂ ਉੱਤੇ ਲਗਾਓ ਅਤੇ ਹਲਕੀ ਹਲਕੀ ਮਸਾਜ਼ ਕਰੋ। ਉਸ ਤੋਂ ਬਾਅਦ ਪਾਣੀ ਨਾ ਧੋਅ ਲਵੋ। ਬੁੱਲ੍ਹਾਂ ਉਤੇ ਬਦਾਮਾਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਲਗਾ ਸਕਦੇ ਹੋ। ਬੁੱਲਾਂ ਦੀ ਸਕਿਨ ਨੂੰ ਹਾਈਡਰੇਟ ਰੱਖਣਾ ਜ਼ਰੂਰੀ: ਬੁੱਲ੍ਹਾਂ ਦੇ ਫੱਟਣ ਅਤੇ ਕਾਲੇ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਸ ਤੋਂ ਬਚਣ ਲਈ ਰੋਜ਼ਾਨਾ ਜ਼ਿਆਦਾ ਪਾਣੀ ਪੀਓ। ਤੁਸੀਂ ਨਾਰੀਅਲ ਪਾਣੀ ਅਤੇ ਫਲਾਂ ਦਾ ਜੂਸ ਵੀ ਪੀ ਸਕਦੇ ਹੋ। ਸੌਣ ਤੋਂ ਪਹਿਲਾਂ ਨਾਰੀਅਲ ਦਾ ਤੇਲ ਨਾਭੀ ਅਤੇ ਬੁੱਲ੍ਹਾਂ ‘ਤੇ ਲਗਾਓ। ਨਿੰਬੂ, ਆਲੂ ਅਤੇ ਚੁਕੰਦਰ ਤੋਂ ਬਣਾਓ ਲਿਪ ਬਾਮ: ਡ੍ਰਾਈਨੈੱਸ ਅਤੇ ਕਾਲੇਪਣ ਨੂੰ ਦੂਰ ਕਰਨ ਲਈ ਬੁੱਲ ਨਰਮ ਅਤੇ ਗੁਲਾਬੀ ਨਜ਼ਰ ਆਉਣਗੇ। ਇੱਕ ਕੌਲੀ ਵਿੱਚ 1-1 ਚੱਮਚ ਆਲੂ ਅਤੇ ਚੁਕੰਦਰ ਦਾ ਰਸ ਮਿਲਾਓ। ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾਕੇ ਬੁੱਲ੍ਹਾਂ ਦੀ ਮਸਾਜ ਕਰਦੇ ਹੋਏ ਲਗਾਓ। ਤੁਸੀਂ ਆਪਣੇ ਬੁੱਲ੍ਹਾਂ ਦੀ ਸੁੰਦਰਤਾ ਵਧਾਉਣ ਲਈ ਡਾਕਟਰ ਤੋਂ ਟਰੀਟਮੈਂਟ ਵੀ ਲੈ ਸਕਦੇ ਹੋ। ਇਹ ਵੀ ਪੜ੍ਹੋ:ਸੋਨੂੰ ਸੂਦ ਨੂੰ ਕੀਤਾ ਗਿਆ ਜਮਾਨਤ 'ਤੇ ਰਿਹਾਅ:ਡੀਐਸਪੀ -PTC News