ਟਰੱਕ ‘ਤੇ ਤੀਰਥ ਯਾਤਰਾ ਕਰਨ ਵਾਲੇ ਹੋ ਜਾਣ ਸਾਵਧਾਨ, ਹੁਣ ਮਿਲੇਗੀ ਇਹ ਸਜ਼ਾ !!!
ਟਰੱਕ ‘ਤੇ ਤੀਰਥ ਯਾਤਰਾ ਕਰਨ ਵਾਲੇ ਹੋ ਜਾਣ ਸਾਵਧਾਨ, ਹੁਣ ਮਿਲੇਗੀ ਇਹ ਸਜ਼ਾ !!!,ਹੁਸ਼ਿਆਰਪੁਰ: 1 ਅਗਸਤ ਤੋਂ ਸ਼ੁਰੂ ਹੋਣ ਵਾਲੇ ਮਾਤਾ ਚਿੰਤਪੂਰਨੀ ਦੇ ਮੇਲੇ ਨੂੰ ਮੁਖ ਰੱਖਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੀ ਡੀਸੀ ਈਸ਼ਾ ਕਾਲੀਆ ਖਾਸ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਜੇਕਰ ਉਹ ਕਿਸੇ ਵਪਾਰਕ ਵਾਹਨ, ਜਿਵੇਂ ਟਰੱਕ, ਟੈਂਪੂ ਜਾਂ ਟਰੈਕਟਰ ਟਰਾਲੀ ਆਦਿ ‘ਤੇ ਸਵਾਰ ਹੋ ਕੇ ਆਉਂਦੇ ਹਨ ਤਾਂ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਹਿਮਾਚਲ ਦੇ ਊਨਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਰੱਕ, ਟੈਂਪੂ ਜਾਂ ਟਰਾਲੀ ਆਦਿ ਵਰਗੇ ਕਮਰਸ਼ੀਅਲ ਵਾਹਨਾਂ ਦੀ ਮੇਲੇ ਵਿੱਚ ਐਂਟਰੀ ‘ਤੇ ਰੋਕ ਲਗਾਈ ਗਈ ਹੈ।
ਹੋਰ ਪੜ੍ਹੋ: ਪੰਜਾਬੀਅਤ ਫਿਰ ਸ਼ਰਮਸਾਰ, ਕੈਨੇਡਾ 'ਚ ਪੰਜਾਬੀ ਟਰੱਕ ਡ੍ਰਾਈਵਰ ਨੇ ਪਤਨੀ ਨੂੰ ਮਾਰਨ ਦਾ ਦੋਸ਼ ਕਬੂਲਿਆ, ਕੀਤੀ ਸਾਰੀ ਕਹਾਣੀ ਬਿਆਨ!
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲੀ ਤੋਂ 10 ਅਗਸਤ ਤੱਕ ਹੁਸ਼ਿਆਰਪੁਰ ਤੋਂ ਮਾਤਾ ਚਿੰਤਪੁਰਨੀ ਜਾਣ ਵਾਲਾ ਰਸਤਾ ਵੀ ਇੱਕ ਪਾਸੇ ਦਾ ਹੋ ਜਾਵੇਗਾ।
ਜਿਸ ਵਿੱਚ ਸ਼ਰਧਾਲੂ ਹੁਸ਼ਿਆਰਪੁਰ ਤੋਂ ਗਗਰੇਟ-ਮਬਾਰਕਪੁਰ ਤੋਂ ਹੁੰਦੇ ਹੋਏ ਮਾਤਾ ਚਿੰਤਪੁਰਨੀ ਜਾਣਗੇ ਅਤੇ ਵਾਪਸੀ ਲਈ ਮਾਤਾ ਚਿੰਤਪੁਰਨੀ ਤੋਂ ਮੁਬਾਰਕਪੁਰ-ਅੰਬ-ਊਨਾ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਤੋਂ ਆਉਣਗੇ।
-PTC News