ਰੇਲ ਗੱਡੀ 'ਚ ਸਵਾਰੀਆਂ ਨਾਲ ਘੋੜੇ ਨੇ ਵੀ ਕੀਤਾ ਸਫਰ, ਤਸਵੀਰ ਹੋਈ ਵਾਇਰਲ
Horse Travelling In Local Train video viral: ਲੋਕਲ ਟਰੇਨਾਂ 'ਚ (Local Train) ਸਫਰ ਕਰਨ ਲਈ ਜਿੱਥੇ ਲੋਕਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ, ਉੱਥੇ ਹੀ ਇਕ ਵਿਅਕਤੀ ਆਪਣਾ ਘੋੜਾ ਲੈ ਕੇ ਟਰੇਨ 'ਚ ਚੜ੍ਹ ਗਿਆ। ਹੁਣ ਇਹ ਵਿਅਕਤੀ ਅਤੇ ਉਸਦੇ ਘੋੜੇ ਦੀ ਤਸਵੀਰ ਸੋਸ਼ਲ ਮੀਡੀਆ (Horse in the Train) 'ਤੇ ਵਾਇਰਲ ਹੋ ਰਹੀ ਹੈ। ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਟਰੇਨ 'ਚ ਕਾਫੀ ਭੀੜ ਹੈ। ਬੜੀ ਮੁਸ਼ਕਲ ਨਾਲ ਲੋਕਾਂ ਨੂੰ ਖੜ੍ਹੇ ਹੋਣ ਲਈ ਥਾਂ ਮਿਲੀ ਹੈ। ਇਸ ਭੀੜ ਵਿੱਚ ਇੱਕ ਘੋੜਾ ਵੀ ਨਜ਼ਰ ਆ ਰਿਹਾ ਹੈ, ਜਿਸ ਦਾ ਮਾਲਕ ਉਸ ਦੇ ਕੋਲ ਮੌਜੂਦ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਤਸਵੀਰ ਪੱਛਮੀ ਬੰਗਾਲ ਦੀ ਸਿਆਲਦਾਹ-ਡਾਇਮੰਡ ਹਾਰਬਰ ਡਾਊਨ ਲੋਕਲ ਟਰੇਨ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘੋੜਾ ਬੰਗਾਲ ਦੇ ਬਰੂਈਪੁਰ 'ਚ ਦੌੜ 'ਚ ਹਿੱਸਾ ਲੈ ਕੇ ਵਾਪਸ ਪਰਤ ਰਿਹਾ ਸੀ। ਘੋੜੇ ਸਮੇਤ ਰੇਲਗੱਡੀ 'ਚ ਸਵਾਰ ਵਿਅਕਤੀ 'ਤੇ ਸਵਾਰੀਆਂ ਨੇ ਇਤਰਾਜ਼ ਕੀਤਾ ਪਰ ਉਸ ਨੇ ਕਿਸੇ ਦੀ ਗੱਲ ਨਹੀਂ ਸੁਣੀ। ਇਹ ਵੀ ਪੜ੍ਹੋ: ਖਿਲਰਿਆ ਬਿਸਤਰਾ, ਟੁੱਟਿਆ ਦਰਵਾਜ਼ਾ, ਦਿਲਜੀਤ ਦੋਸਾਂਝ ਨੇ ਆਪਣੇ ਘਰ ਦਾ ਕਰਵਾਇਆ ਅਨੋਖਾ ਦੌਰਾ ਚਸ਼ਮਦੀਦਾਂ ਨੇ ਦੱਸਿਆ ਕਿ ਦੱਖਣੀ 24 ਪਰਗਨਾ ਦੇ ਬਰੂਈਪੁਰ ਇਲਾਕੇ 'ਚ ਘੋੜ ਦੌੜ ਚੱਲ ਰਹੀ ਸੀ। ਇਸ ਘੋੜੇ ਦੇ ਮਾਲਕ ਨੇ ਉਸ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਇਸ ਤੋਂ ਬਾਅਦ ਉਹ ਆਪਣੇ ਘੋੜੇ ਨਾਲ ਦੱਖਣ ਦੁਰਗਾਪੁਰ ਸਟੇਸ਼ਨ ਆਇਆ। ਇਸ ਦੇ ਨਾਲ ਹੀ ਪੂਰਬੀ ਰੇਲਵੇ ਦੇ ਬੁਲਾਰੇ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਵੀ ਅਜਿਹੀ ਫੋਟੋ ਮਿਲੀ ਹੈ, ਪਰ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਸਲ 'ਚ ਅਜਿਹਾ ਕੁਝ ਹੋਇਆ ਹੈ ਜਾਂ ਨਹੀਂ। ਫਿਲਹਾਲ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਇਸ ਵਾਇਰਲ ਤਸਵੀਰ ਨੂੰ ਲੈ ਕੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਵਿਅਕਤੀ ਆਪਣੇ ਘੋੜੇ ਸਮੇਤ ਰੇਲਗੱਡੀ ਵਿੱਚ ਕਿਵੇਂ ਚੜ੍ਹ ਗਿਆ। ਕੀ ਰੇਲਵੇ ਸਟੇਸ਼ਨ 'ਤੇ ਮੌਜੂਦ ਰੇਲਵੇ ਵਾਲਿਆਂ ਨੇ ਇੰਨਾ ਵੱਡਾ ਘੋੜਾ ਨਹੀਂ ਦੇਖਿਆ? ਧਿਆਨ ਯੋਗ ਹੈ ਕਿ ਰੇਲਵੇ ਨੇ ਰੇਲ ਗੱਡੀ ਰਾਹੀਂ ਪਸ਼ੂਆਂ ਨੂੰ ਲਿਜਾਣ ਲਈ ਵੱਖਰੇ ਨਿਯਮ ਬਣਾਏ ਹਨ। ਯਾਤਰੀਆਂ ਦੇ ਡੱਬੇ ਵਿੱਚ ਇਸ ਤਰ੍ਹਾਂ ਜਾਨਵਰ ਨੂੰ ਲਿਜਾਣਾ ਨਿਯਮਾਂ ਦੀ ਸਿੱਧੀ ਉਲੰਘਣਾ ਹੈ। -PTC News