Sun, Mar 30, 2025
Whatsapp

Holi 2022: ਜਾਣੋ ਕਿਸ ਦਿਨ ਹੈ ਹੋਲੀ ? ਕੀ ਹੈ ਇਸ ਦੀ ਕਥਾ

Reported by:  PTC News Desk  Edited by:  Manu Gill -- March 14th 2022 06:01 PM
Holi 2022: ਜਾਣੋ ਕਿਸ ਦਿਨ ਹੈ ਹੋਲੀ ? ਕੀ ਹੈ ਇਸ ਦੀ ਕਥਾ

Holi 2022: ਜਾਣੋ ਕਿਸ ਦਿਨ ਹੈ ਹੋਲੀ ? ਕੀ ਹੈ ਇਸ ਦੀ ਕਥਾ

Holi 2022: ਉਹ ਤਿਉਹਾਰ ਜਦ ਲੋਕ ਆਪਣੇ ਗਿਲੇ ਸ਼ਿਕਵੇ ਭੁੱਲਕੇ ਪਿਆਰ ਦੇ ਰੰਗਾਂ 'ਚ ਰੰਗੇ ਜਾਂਦੇ ਹਨ। ਰੰਗਾਂ ਨਾਲ ਭਰਿਆ ਤਿਉਹਾਰ ਹੋਲੀ ਜਿਸਦਾ ਬੱਚਿਆਂ ਤੋਂ ਵੱਡਿਆਂ ਤੱਕ ਸਭ ਨੂੰ ਇੰਤਜ਼ਾਰ ਰਹਿੰਦਾ ਹੈ। ਦੇਸ਼ ਦੇ ਸਾਰੇ ਸੂਬਿਆਂ ਵਿੱਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਹੋਲੀ ਦਾ ਤਿਉਹਾਰ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਕਦੇ-ਕਦੇ ਫੁੱਲਾਂ ਦੇ ਨਾਲ ਅਬੀਰ-ਗੁਲਾਲ ਅਤੇ ਕਦੇ ਲੱਠਮਾਰ ਹੋਲੀ ਵੀ ਖੇਡੀ ਜਾਂਦੀ ਹੈ। ਇਸ ਦੇ ਨਾਲ ਹੀ ਬਿਹਾਰ 'ਚ ਹੋਲੀ ਮਨਾਉਣ ਦਾ ਅੰਦਾਜ਼ ਕਾਫੀ ਅਨੋਖਾ ਹੈ। ਜਾਣੋ-ਕਿਸ-ਦਿਨ-ਹੈ-ਹੋਲੀ--ਕੀ-ਹੈ-ਇਸ-ਦੀ-ਕਥਾ  ਇਸ ਤਿਉਹਾਰ ਨੂੰ ਲੈ ਕੇ ਖਾਸ ਤੌਰ 'ਤੇ ਲੋਕ ਛੁੱਟੀ ਲੈ ਕੇ ਘਰ-ਘਰ ਪਹੁੰਚ ਕੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਿਲਕੇ ਹੋਲੀ ਮਨਾਉਂਦੇ ਹਨ। ਹੋਲੀ ਸਾਲ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪਹਿਲਾ ਤਿਉਹਾਰ ਹੈ , ਹਿੰਦੂ ਕੈਲੰਡਰ ਅਨੁਸਾਰ ਹੋਲੀ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਈ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਹੋਲਿਕਾ ਦੀ ਪਵਿੱਤਰ ਅੱਗ ਨਾਲ ਹਉਮੈ ਅਤੇ ਬੁਰਾਈ ਦਾ ਅੰਤ ਹੋ ਹੁੰਦਾ ਹੈ। ਹੋਲੀ ਦੀ ਪ੍ਰਾਚੀਨ ਕਥਾ ਅਨੁਸਾਰ, ਭਾਦਰ ਕਾਲ ਵਿੱਚ ਹੋਲਿਕਾ ਦਹਿਨ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਜਾਣੋ-ਕਿਸ-ਦਿਨ-ਹੈ-ਹੋਲੀ--ਕੀ-ਹੈ-ਇਸ-ਦੀ-ਕਥਾ ਹੋਲੀ ਦੀ ਕਥਾ :- ਕਥਾ ਅਨੁਸਾਰ ਪ੍ਰਾਚੀਨ ਕਾਲ ਵਿੱਚ ਹਿਰਣੇਕਸ਼ਿਯਪ ਨਾਮ ਦਾ ਇੱਕ ਦੈਂਤ ਰਾਜਾ ਸੀ। ਉਸ ਨੇ ਅਹੰਕਾਰ ਵਿੱਚ ਆ ਕੇ ਰੱਬ ਹੋਣ ਦਾ ਦਾਅਵਾ ਕੀਤਾ ਸੀ। ਹਿਰਣੇਕਸ਼ਿਯਪ ਨੇ ਰਾਜ ਵਿੱਚ ਭਗਵਾਨ ਦਾ ਨਾਮ ਲੈਣ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ ਪਰ ਹਿਰਣੇਕਸ਼ਿਯਪ ਦਾ ਪੁੱਤਰ ਪ੍ਰਹਿਲਾਦ ਭਗਵਾਨ ਦਾ ਭਗਤ ਸੀ। ਹਿਰਣੇਕਸ਼ਿਯਪ ਦੀ ਭੈਣ ਸੀ ਹੋਲਿਕਾ ਜਿਸ ਨੂੰ ਅੱਗ ਵਿੱਚ ਨਾ ਭਸਮ ਹੋਣ ਦਾ ਵਰਦਾਨ ਮਿਲਿਆ। ਹਿਰਣੇਕਸ਼ਿਯਪ ਪ੍ਰਹਿਲਾਦ ਦੀ ਪ੍ਰਮਾਤਮਾ ਪ੍ਰਤੀ ਭਗਤੀ ਤੋਂ ਪ੍ਰੇਸ਼ਾਨ ਸੀ। ਉਸਨੇ ਬਹੁਤ ਕੋਸ਼ਿਸ ਕੀਤੀ ਸੀ ਪ੍ਰਹਿਲਾਦ ਨੂੰ ਭਗਤੀ ਦੇ ਮਾਰਗ ਤੋਂ ਹਟਾਉਣ ਦੀ। ਇੱਕ ਵਾਰ ਹਿਰਣੇਕਸ਼ਿਯਪ ਨੇ ਹੋਲਿਕਾ ਨੂੰ ਪ੍ਰਹਿਲਾਦ ਨੂੰ ਆਪਣੀ ਗੋਦੀ ਵਿੱਚ ਲੈ ਕੇ ਅੱਗ ਵਿੱਚ ਬੈਠਣ ਦਾ ਹੁਕਮ ਦਿੱਤਾ ਪਰ ਅੱਗ ਵਿਚ ਬੈਠਣ 'ਤੇ ਹੋਲਿਕਾ ਸੜ ਗਈ ਅਤੇ ਪ੍ਰਹਿਲਾਦ ਬਚ ਗਿਆ। ਉਦੋਂ ਤੋਂ ਹੋਲਿਕਾ ਦਹਿਨ ਭਗਵਾਨ ਭਗਤ ਪ੍ਰਹਿਲਾਦ ਦੀ ਯਾਦ ਵਿੱਚ ਕੀਤਾ ਜਾਣ ਲੱਗਾ। ਜਾਣੋ-ਕਿਸ-ਦਿਨ-ਹੈ-ਹੋਲੀ--ਕੀ-ਹੈ-ਇਸ-ਦੀ-ਕਥਾ ਇਹ ਵੀ ਪੜ੍ਹੋ: ਕਾਂਗਰਸ ਛੱਡ ਟੀਐੱਮਸੀ 'ਚ ਸ਼ਾਮਲ ਹੋਏ ਸ਼ਤਰੂਘਨ ਸਿਨਹਾ -PTC News


Top News view more...

Latest News view more...

PTC NETWORK