Sat, Apr 5, 2025
Whatsapp

ਹਾਕੀ ਵਿਸ਼ਵ ਕੱਪ: ਪਾਕਿਸਤਾਨ ਹਾਕੀ ਟੀਮ ਨੂੰ ਵੀਜ਼ਾ ਦੇਣ ਲਈ ਭਾਰਤ ਅਜੇ ਵੀ ਕਰ ਰਿਹੈ ਵਿਚਾਰ, ਜਾਣੋ ਮਾਮਲਾ

Reported by:  PTC News Desk  Edited by:  Joshi -- November 05th 2018 06:15 PM
ਹਾਕੀ ਵਿਸ਼ਵ ਕੱਪ: ਪਾਕਿਸਤਾਨ ਹਾਕੀ ਟੀਮ ਨੂੰ ਵੀਜ਼ਾ ਦੇਣ ਲਈ ਭਾਰਤ ਅਜੇ ਵੀ ਕਰ ਰਿਹੈ ਵਿਚਾਰ, ਜਾਣੋ ਮਾਮਲਾ

ਹਾਕੀ ਵਿਸ਼ਵ ਕੱਪ: ਪਾਕਿਸਤਾਨ ਹਾਕੀ ਟੀਮ ਨੂੰ ਵੀਜ਼ਾ ਦੇਣ ਲਈ ਭਾਰਤ ਅਜੇ ਵੀ ਕਰ ਰਿਹੈ ਵਿਚਾਰ, ਜਾਣੋ ਮਾਮਲਾ

ਹਾਕੀ ਵਿਸ਼ਵ ਕੱਪ: ਪਾਕਿਸਤਾਨ ਹਾਕੀ ਨੂੰ ਵੀਜ਼ਾ ਦੇਣ ਲਈ ਭਾਰਤ ਅਜੇ ਵੀ ਕਰ ਰਿਹੈ ਵਿਚਾਰ, ਜਾਣੋ ਮਾਮਲਾ,ਨਵੀਂ ਦਿੱਲੀ: ਭੁਵਨੇਸ਼ਵਰ ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਟੀਮ ਹਿੱਸਾ ਲੈਣ ਦੀ ਤਿਆਰੀ ਵਿੱਚ ਹੈ। ਪਰ ਅਜੇ ਭਾਰਤ ਪਾਕਿਸਤਾਨੀ ਟੀਮ ਦੁਆਰਾ ਕੀਤੇ ਗਏ ਵੀਜ਼ਾ ਮਨਜ਼ੂਰੀ ਉੱਤੇ ਵਿਚਾਰ ਕਰ ਰਿਹਾ ਹੈ। ਪਾਕਿਸਤਾਨ ਦੀ ਟੀਮ ਅਤੇ ਉਸ ਦੇ ਸਪਾਰਟ ਸਟਾਫ ਨੇ ਪਿਛਲੇ ਮਹੀਨੇ ਇਸ ਟੂਰਨਾਮੈਂਟ ਲਈ ਵੀਜ਼ਾ ਦੀ ਮਨਜ਼ੂਰੀ ਮੰਗੀ ਸੀ। ਤੁਹਾਨੂੰ ਦੱਸ ਦੇਈਏ ਕਿ ਦੋਨਾਂ ਦੇਸ਼ਾਂ ਦੇ ਰਾਜਨਿਤਕ ਸਬੰਧਾਂ ਵਿੱਚ ਆਈ ਤਲਖੀ ਦੇ ਕਾਰਨ ਦੋਨਾਂ ਦੇ ਖੇਡ ਦੇ ਰਿਸ਼ਤੇ ਵੀ ਪ੍ਰਭਾਵਿਤ ਹੋਏ ਹਨ। ਇਸ ਤੋਂ ਪਹਿਲਾਂ ਇਸ ਦੀ ਇੱਕ ਝਲਕ ਉਸ ਸਮੇਂ ਦਿਖੀ ਸੀ , ਜਦੋਂ ਸਾਲ 2016 ਲਖਨਊ ਵਿੱਚ ਹੋਏ ਹਾਕੀ ਜੂਨੀਅਰ ਵਿਸ਼ਵ ਕੱਪ ਵਿੱਚ ਪਾਕਿਸਤਾਨ ਨੇ ਹਿੱਸਾ ਲੈਣ ਤੋਂ ਮਨਾਹੀ ਕਰ ਦਿੱਤੀ ਸੀ। ਹੋਰ ਪੜ੍ਹੋ: ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਵਿਰੁੱਧ ਕੇਸ ਦਰਜ ਕੀਤਾ ਜਾਵੇ :ਸੁਖਬੀਰ ਬਾਦਲ ਉਸ ਸਮੇਂ ਪਾਕਿਸਤਾਨ ਨੇ ਇਹ ਇਲਜ਼ਾਮ ਲਗਾਇਆ ਸੀ ਕਿ ਭਾਰਤ ਨੇ ਉਸ ਨੂੰ ਵੀਜ਼ਾ ਜਾਰੀ ਕਰਨ ਵਿੱਚ ਦੇਰੀ ਕੀਤੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਪਾਕਿਸਤਾਨ ਇਸ ਵਿਸ਼ਵ ਕੱਪ ਵਿੱਚ ਹਿੱਸਾ ਲੈ ਸਕੇ ਇਸ ਦੇ ਲਈ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ( FIH ) ਨੇ ਵੀ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਪਾਕਿਸਤਾਨੀ ਟੀਮ ਨੂੰ ਵੀਜ਼ਾ ਜਾਰੀ ਕਰ ਦੇਣ। ਸੂਤਰਾਂ ਨੇ ਇਹ ਵੀ ਦੱਸਿਆ ਕਿ ਇਸ ਸੰਬੰਧ ਵਿੱਚ ਜੋ ਵੀ ਫੈਸਲਾ ਲਿਆ ਜਾਵੇਗਾ ਉਹ ਸਰਕਾਰ ਦੇ ਉੱਚ ਪੱਧਰ ਵਲੋਂ ਹੀ ਲਿਆ ਜਾਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਟੀਮ ਆਖਰੀ ਵਾਰ ਭਾਰਤ ਵਿੱਚ ਸਾਲ 2014 ਵਿੱਚ ਖੇਡੀ ਸੀ, ਜਿੱਥੇ ਉਸ ਨੇ ਭਾਰਤ ਨੂੰ ਚੈਂਪੀਅੰਸ ਟ੍ਰਾਫ਼ੀ ਦੇ ਫਾਈਨਲ ਮੁਕਾਬਲੇ ਵਿੱਚ ਮਾਤ ਦਿੱਤੀ ਸੀ। —PTC News


Top News view more...

Latest News view more...

PTC NETWORK