ਹਿੱਟ ਐਂਡ ਰਨ ਮਾਮਲਾ : ਤੇਜ਼ ਰਫ਼ਤਾਰ ਕਾਰ ਸਵਾਰ ਨੇ ਦੋ ਮੋਟਰਸਾਈਕਲਾਂ ਨੂੰ ਦਰੜਿਆ
ਚੰਡੀਗੜ੍ਹ : ਯਮੁਨਾਨਗਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਹਿੱਟ ਐਡ ਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪਲਕ ਝਪਕਦੇ ਹੀ ਇਕ ਕਾਰ ਸਵਾਰ ਨੌਜਵਾਨ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੀਸੀਟੀਵੀ ਵਿੱਚ ਇਹ ਪੂਰਾ ਹਾਦਸਾ ਕੈਦ ਹੋਇਆ ਪਰ ਇਸ ਹਾਦਸੇ ਨੂੰ ਦੇਖ ਕੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਜਾਣਗੇ। ਫਿਲਹਾਲ ਪੁਲਿਸ ਸੀਸੀਟੀਵੀ ਦੇ ਆਧਾਰ ਉਤੇ ਮੁਲਜ਼ਮ ਕਾਰ ਚਾਲਕ ਦੀ ਭਾਲ ਕਰ ਰਹੀ ਹੈ। ਯਮੁਨਾਨਗਰ ਦੇ ਮਾਡਲ ਟਾਊਨ ਵਿੱਚ ਰਾਤ ਕਰੀਬ 11 ਵਜੇ ਇਕ ਤੇਜ਼ ਰਫ਼ਤਾਰ ਕਾਰ ਡਰਾਈਵਰ ਨੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ, ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਲਾਪਰਵਾਹੀ ਕਾਰਨ ਗਲਤ ਪਾਸਿਓਂ ਆ ਕੇ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਹੈ। ਹਾਲਾਂਕਿ ਕਾਰ ਨੂੰ ਬੇਕਾਬੂ ਹੁੰਦੇ ਦੇਖ ਮੋਟਰਸਾਈਕਲ ਸਵਾਰ ਰੁਕ ਗਏ ਪਰ ਜਿਸ ਤਰ੍ਹਾਂ ਹੀ ਟੱਕਰ ਲੱਗੀ ਦੋਵੇਂ ਮੋਟਰਸਾਈਕਲ ਸਵਾਰ ਲਗਭਗ ਦਸ ਫੁੱਟ ਦੂਰ ਜਾ ਕੇ ਕੰਧ ਵਿੱਚ ਲੱਗੇ ਜਦਕਿ ਮੋਟਰਸਾਈਕਲ ਕਾਫੀ ਦੂਰ ਤੱਕ ਹਵਾ ਵਿੱਚ ਜਾ ਕੇ ਜ਼ਮੀਨ ਉਤੇ ਡਿੱਗੇ। ਹਾਦਸੇ ਨੂੰ ਦੇਖ ਕੇ ਅੰਦਾਜ਼ਾ ਲਗਾਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਲਕ ਝਪਕਦੇ ਹੀ ਇਹ ਸਭ ਕੁਝ ਖ਼ਤਮ ਹੋ ਗਿਆ ਅਤੇ ਦੋਵੇਂ ਨੌਜਵਾਨ ਮਿੰਟਾਂ ਵਿੱਚ ਮੌਤ ਦੇ ਮੂੰਹ ਵਿੱਚ ਚਲੇ। ਨੌਜਵਾਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਇਕ ਖੰਭੇ ਨਾਲ ਵੀ ਟਕਰਾਉਣ ਲੱਗੀ ਪਰ ਡਰਾਈਵਰ ਨੇ ਉਥੇ ਕਾਰ ਨੂੰ ਸੰਭਾਲ ਅਤੇ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪੁੱਜੀ ਅਤੇ ਦੋਵੇਂ ਲਾਸ਼ਾਂ ਨੂੰ ਹਸਪਤਾਲ ਵਿੱਚ ਲੈ ਗਈ ਜਿਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਲਾਂਕਿ ਮਾਮਲਾ ਰਾਤ ਕਰੀਬ 11 ਵਜੇ ਦਾ ਸੀ ਅਤੇ ਅੱਜ ਸਵੇਰੇ ਪਰਿਵਾਰਕ ਮੈਂਬਰ ਇਸ ਘਟਨਾ ਨੂੰ ਲੈ ਕੇ ਪੁਲਿਸ ਦੇ ਸਾਹਮਣੇ ਅੜੇ ਰਹੇ ਕਿ ਕਾਰ ਤੇ ਉਸ ਦੇ ਡਰਾਈਵਰ ਦੀ ਭਾਲ ਕੀਤੀ ਜਾਵੇ ਪਰ ਦੇਖਣ ਨੂੰ ਮਿਲਿਆ ਕਿ ਕਾਰ ਸਵਾਰ ਕਈ ਥਾਵਾਂ ਉਤੇ ਕਾਰ ਨੂੰ ਇਧਰ ਉਧਰ ਕਰ ਰਿਹਾ ਪਰ ਅੰਤ ਵਿੱਚ ਕਾਰ ਦਾ ਪੁਲਿਸ ਨੂੰ ਵੀ ਪਤਾ ਨਹੀਂ ਲੱਗਿਆ ਜਦਕਿ ਜਗ੍ਹਾ-ਜਗ੍ਹਾ ਸੀਸੀਟੀਵੀ ਦੀ ਫੁਟੇਜ ਵਿੱਚ ਕਾਰ ਦਿਖਾਈ ਦੇ ਰਹੀ ਹੈ। ਹਾਲਾਂਕਿ ਕਾਰ ਦਾ ਨੰਬਰ ਪੰਜਾਬ ਦਾ ਦੱਸਿਆ ਜਾ ਰਿਹਾ ਹੈ ਪਰ ਕਾਰ ਵਿੱਚ ਸਵਾਰ ਕੌਣ ਲੋਕ ਸਨ ਜੋ ਇੰਨੀ ਰਫਤਾਰ ਨਾਲ ਕਾਰ ਨੂੰ ਭਜਾ ਰਹੇ ਸਨ। ਇਹ ਸਭ ਮੁਲਜ਼ਮਾਂ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਪਤਾ ਲੱਗੇਗਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ : ਪੰਜਾਬ ਪੁਲਿਸ ਅਤੇ ਗੁਜਰਾਤ ATS ਦੇ ਸਾਂਝੇ ਆਪ੍ਰੇਸ਼ਨ ਦੌਰਾਨ 75 ਕਿੱਲੋ ਹੈਰੋਇਨ ਬਰਾਮਦ