ਅਦਾਕਾਰਾ ਹਿਨਾ ਖ਼ਾਨ ਨੂੰ ਹੋਇਆ ਕੋਰੋਨਾ,ਸੰਪਰਕ 'ਚ ਆਉਣ ਵਾਲਿਆਂ ਲਈ ਦਿੱਤਾ ਅਹਿਮ ਸੰਦੇਸ਼
ਟੀਵੀ ਦੀ ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਇਨੀਂ ਦਿਨੀਂ ਕਾਫ਼ੀ ਮੁਸ਼ਕਿਲਾਂ ਦੇ ਦੌਰ 'ਚੋਂ ਲੰਘ ਰਹੀ ਹੈ। ਹਾਲ ਹੀ 'ਚ ਕਸ਼ਮੀਰ 'ਚ ਸ਼ੂਟਿੰਗ ਕਰਦੀ ਹਿਨਾ ਨੂੰ ਉਸ ਦੇ ਪਿਤਾ ਦੇ ਦਿਹਾਂਤ ਦੀ ਮੰਦਭਾਗੀ ਖਬਰ ਮਿਲੀ ,ਅਜੇ ਪਿਤਾ ਦੀ ਮੌਤ ਦਾ ਦੁੱਖ ਉਸ ਨੇ ਭੁਲਾਇਆ ਨਹੀਂ ਕਿ ਇਕ ਹੋਰ ਮੁਸੀਬਤ ਹਿਨਾ ਖਾਨ ਦੇ ਸਰ ਪੈ ਗਈ , ਹੁਣ ਅਦਾਕਾਰਾ ਖ਼ੁਦ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਹਿਨਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
Read more : ਭੁੱਲ ਕੇ ਵੀ ਨਾ ਕਰੋ ਗੂਗਲ ‘ਤੇ ਇਹਨਾਂ ਚੀਜ਼ਾਂ ਦੀ ਖੋਜ , ਹੋ ਸਕਦਾ... ਹਿਨਾ ਖ਼ਾਨ ਨੇ ਪੋਸਟ ਸਾਂਝੀ ਕਰ ਲਿਖਿਆ ਕਿ 'ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਮੁਸ਼ਕਿਲਾਂ ਨਾਲ ਭਰੇ ਇਸ ਸਮੇਂ 'ਚ ਮੈਂ ਕੋਰੋਨਾ ਪਾਜ਼ੇਟਿਵ ਹੋ ਗਈ ਹਾਂ। ਡਾਕਟਰਾਂ ਦੇ ਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਮੈਂ ਖ਼ੁਦ ਨੂੰ ਘਰ 'ਚ ਏਕਾਂਤਵਾਸ ਕਰ ਲਿਆ ਹੈ ਅਤੇ ਜ਼ਰੂਰੀ ਸਾਵਧਾਨੀਆਂ ਵਰਤ ਰਹੀ ਹਾਂ।View this post on Instagram