ਹਿਮਾਚਲ ਦੇ ਸਿਰਮੌਰ 'ਚ ਬੱਸ ਡਿੱਗੀ ਖੱਡ 'ਚ, 5 ਦੀ ਮੌਤ, ਕਈ ਜ਼ਖਮੀ
ਹਿਮਾਚਲ ਦੇ ਸਿਰਮੌਰ 'ਚ ਬੱਸ ਡਿੱਗੀ ਖੱਡ 'ਚ, 5 ਦੀ ਮੌਤ, ਕਈ ਜ਼ਖਮੀ,ਸਿਰਮੌਰ: ਹਿਮਾਚਲ ਪ੍ਰਦੇਸ਼ 'ਚ ਸਿਰਮੌਰ ਦੇ ਨਾਹਨ ਸ਼੍ਰੀ ਰੇਣੁਕਾ ਜੀ ਮਾਰਗ 'ਤੇ ਇੱਕ ਨਿੱਜੀ ਬੱਸ ਦੇ ਦੁਰਘਟਨਾਗ੍ਰਸਤ ਹੋਣ ਨਾਲ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 25 ਹੋਰ ਜ਼ਖਮੀ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਬੱਸ ਸ਼੍ਰੀ ਰੇਣੁਕਾ ਜੀ ਤੋਂ ਨਾਹਨ ਆ ਰਹੀ ਸੀ। ਅਚਾਨਕ ਜਲਾਲ ਪੁੱਲ ਦੇ ਕੋਲ ਬੱਸ ਬੇਕਾਬੂ ਹੋ ਕੇ ਡੂੰਘੀ ਖਾਈ 'ਚ ਜਾ ਡਿੱਗੀ।
ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਜ਼ਖਮੀਆਂ ਬਾਹਰ ਕੱਢ ਨੇੜੇ ਦੇ ਹਸਪਤਾਲ 'ਚ ਪਹੁੰਚਾਇਆ। ਪੁਲਿਸ ਇੰਚਾਰਜ ਜ਼ਿਲ੍ਹਾ ਸਿਰਮੌਰ ਰੋਹਿਤ ਮਾਲਪਾਨੀ ਨੇ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅਜੇ ਤੱਕ ਚਾਰ ਲੋਕਾਂ ਦੀ ਮੌਕ ਹੋ ਚੁੱਕੀ ਹੈ, ਜਦ ਕਿ 25 ਜ਼ਖਮੀਆਂ ਨੂੰ ਨਾਹਨ ਤੇ ਸ਼੍ਰੀ ਰੇਣੁਕਾ ਜੀ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।
ਕੁੱਝ ਜ਼ਖਮੀਆਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ।ਉਥੇ ਹੀ, ਸ਼ਿਮਲਾ ਦੇ ਜੂੰਗਾ ਤੋਂ ਦਿੱਲੀ ਪਰਤ ਰਹੀ ਬੱਸ ਦੇ ਸ਼ਿਮਲਾ - ਸੋਲਨ ਦੀ ਸੀਮਾ 'ਤੇ ਖਾਈ 'ਚ ਡਿੱਗ ਜਾਣ ਨਾਲ 18 ਯਾਤਰੀ ਜ਼ਖਮੀ ਹੋ ਗਏ। ਇਸ 'ਚ ਕੁੱਝ ਦੀ ਹਾਲਤ ਗੰਭੀਰ ਬਣੀ ਹੋਈ ਹੈ।
—PTC News