ਲੁਧਿਆਣਾ ਦੀ ਮੁਸਲਮਾਨ ਬੇਟੀਆਂ ਵੱਲੋਂ 12 ਫਰਵਰੀ ਨੂੰ ਕੱਢਿਆ ਜਾਵੇਗਾ ਹਿਜਾਬ ਮਾਰਚ
ਲੁਧਿਆਣਾ: ਕਰਨਾਟਕਾ ਦੇ ਇੱਕ ਕਾਲਜ 'ਚ ਪੜ੍ਹਨ ਵਾਲੀਆਂ ਮੁਸਲਮਾਨ ਵਿਦਿਆਰਥਣਾਂ ਦੇ ਹਿਜਾਬ ਪਹਿਨਣ ਨੂੰ ਲੈ ਕੇ ਸ਼ੁਰੂ ਕੀਤੇ ਗਏ ਨਾਪਾਕ ਵਿਰੋਧ ਦੀ ਕੜੇ ਸ਼ਬਦਾਂ 'ਚ ਨਿੰਦਿਆ ਕਰਦੇ ਹੋਏ ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ‘ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਦੀ ਅਗੁਵਾਈ ਹੇਠ ਲੁਧਿਆਣਾ ਦੀਆਂ ਸਾਰੀਆਂ ਮਸਜਿਦਾਂ, ਮਦਰਸਿਆਂ ਅਤੇ ਮੁਸਲਮਾਨ ਸਮਾਜਿਕ ਸੰਸਥਾਵਾਂ ਦੇ ਪ੍ਰਧਾਨ ਅਤੇ ਇਮਾਮ ਸਾਹਿਬਾਨ ਦੀ ਮੀਟਿੰਗ ਹੋਈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ 'ਤੰਤਰ ਵਿੱਦਿਆ' ਪੜ੍ਹਦਿਆਂ ਦੀ ਵੀਡੀਓ ਹੋਈ ਵਾਇਰਲ
ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਅਸੀ ਕਰਨਾਟਕਾ ਦੀ ਉਸ ਬਹਾਦੁਰ ਧੀ ਮੁਸਕਾਨ ਨੂੰ ਸਲਾਮ ਪੇਸ਼ ਕਰਦੇ ਹਾਂ ਕਿ ਜਿਨੇ ਦਰਜਨਾਂ ਫਿਰਕਾਪ੍ਰਸਤਾਂ ਦਾ ਅੱਲਾਹ -ਹੂ- ਅਕਬਰ ਦੀ ਅਵਾਜ ਦੇ ਨਾਲ ਮੁੰਹ ਤੋੜ ਜਵਾਬ ਦਿੱਤਾ। ਉਨਾਂ ਕਿਹਾ ਕਿ ਮੁਸਕਾਨ ਨੇ ਬੁਜਦਿਲਾਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਧੀਆਂ ਡਰਨ ਵਾਲੀਆਂ ਨਹੀਂ ਹਨ।
ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕਰਨਾਟਕਾ ਤੋਂ ਹੁਣ ਦੇਸ਼ ‘ਚ ਨਫਰਤ ਦਾ ਨਵਾਂ ਸੁਨੇਹਾ ਉੱਥੇ ਦੇ ਫਿਰਕਾਪ੍ਰਸਤ ਹਿਜਾਬ ਦਾ ਨਾਮ ਲੈ ਕੇ ਦੇ ਰਹੇ ਹਨ ਕਿਉਂਕਿ ਸੱਤਾ ‘ਚ ਆਏ ਇਸ ਨਾਕਾਮ ਰਾਜਨੇਤਾਵਾਂ ਦੇ ਕੋਲ ਨਫਰਤ ਅਤੇ ਧਰਮ ਦੀ ਰਾਜਨੀਤੀ ਦੇ ਸਿਵਾਏ ਕੁੱਝ ਬਚਿਆ ਹੀ ਨਹੀਂ ਹੈ। ਉਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਬੇਟੀ ਪੜ੍ਹਾਓ ਅਤੇ ਦੂਜੇ ਪਾਸੇ ਬੇਟੀਆਂ ਨੂੰ ਸਿਰਫ ਹਿਜਾਬ ਦੀ ਵਜਾ ਨਾਲ ਪੜ੍ਹਾਈ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦਕਿ ਹਿਜਾਬ ਅਤੇ ਬੁਰਖਾ ਅੱਜ ਨਹੀਂ ਆਇਆ ਹੈ ਇਸਨੂੰ ਪੜ੍ਹਾਈ ਦੇ ਨਾਲ ਨਾਲ ਸਦੀਆਂ ਤੋਂ ਮੁਸਲਮਾਨ ਧੀਆਂ ਪਾਉਦੀਆਂ ਆ ਰਹੀਆਂ ਹਨ ਤਾਂ ਫਿਰ ਹੁਣ ਅਚਾਨਕ ਅਜਿਹਾ ਕੀ ਹੋ ਗਿਆ ਕਿ ਇਸ ‘ਤੇ ਰਾਜਨੀਤੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਕੁੜੀ ਨੇ Lays ਦੇ ਖਾਲੀ Chips ਦੇ Packets ਤੋਂ ਬਣਾਈ ਸਾੜੀ, ਵੀਡੀਓ ਹੋਈ ਵਾਇਰਲ
ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਦੱਸਿਆ ਕਿ ਅੱਜ ਦੀ ਮੀਟਿੰਗ ‘ਚ ਸਾਰੇ ਮੈਬਰਾਂ ਨੇ ਐਲਾਨ ਕੀਤਾ ਹੈ ਕਿ ਲੁਧਿਆਣਾ ‘ਚ ਸਿਵਲ ਹਸਪਤਾਲ ਰੋਡ ਤੋਂ ਬਰਾਉਨ ਰੋਡ, ਸੁਭਾਨੀ ਬਿਲਡਿੰਗ, ਜਾਮਾ ਮਸਜਿਦ ਜੇਲ ਰੋਡ ਹੁੰਦੇ ਹੋਏ ਇੱਕ ਵਿਸ਼ਾਲ ਹਿਜਾਬ ਮਾਰਚ 12 ਫਰਵਰੀ ਨੂੰ ਸਵੇਰੇ 10:30 ਵਜੇ ਕੱਢਿਆ ਜਾਵੇਗਾ, ਜਿਸ ‘ਚ ਲੁਧਿਆਣਾ ਦੀਆਂ ਸਾਰੀਆਂ ਮੁਸਲਮਾਨ ਭੈਣਾਂ - ਬੇਟੀਆਂ ਸ਼ਾਮਿਲ ਹੋਣਗੀਆਂ।
-PTC News