Wed, Nov 13, 2024
Whatsapp

ਹਾਈਕੋਰਟ ਦੀ ਸਰਕਾਰ ਨੂੰ ਤਾੜਨਾ; ਕਿਵੇਂ ਲੀਕ ਹੋਈ VIP ਸੁਰੱਖਿਆ ਵਾਪਸ ਲੈਣ ਦੀ ਸੂਚਨਾ, ਜ਼ਿੰਮੇਵਾਰ ਕੌਣ?

Reported by:  PTC News Desk  Edited by:  Jasmeet Singh -- July 22nd 2022 04:05 PM
ਹਾਈਕੋਰਟ ਦੀ ਸਰਕਾਰ ਨੂੰ ਤਾੜਨਾ; ਕਿਵੇਂ ਲੀਕ ਹੋਈ VIP ਸੁਰੱਖਿਆ ਵਾਪਸ ਲੈਣ ਦੀ ਸੂਚਨਾ, ਜ਼ਿੰਮੇਵਾਰ ਕੌਣ?

ਹਾਈਕੋਰਟ ਦੀ ਸਰਕਾਰ ਨੂੰ ਤਾੜਨਾ; ਕਿਵੇਂ ਲੀਕ ਹੋਈ VIP ਸੁਰੱਖਿਆ ਵਾਪਸ ਲੈਣ ਦੀ ਸੂਚਨਾ, ਜ਼ਿੰਮੇਵਾਰ ਕੌਣ?

ਨੇਹਾ ਸ਼ਰਮਾ, 22 ਜੁਲਾਈ: ਚੰਡੀਗੜ੍ਹ ਸਥਿਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਪੰਜਾਬ ਸਰਕਾਰ ਤਾੜਦਿਆਂ ਕਿਹਾ ਕਿ ਵੀਆਈਪੀ ਸੁਰੱਖਿਆ ਵਾਪਸ ਲੈਣ ਦੀ ਸੂਚਨਾਜਾ ਆਖ਼ਿਰਕਾਰ ਲੀਕ ਕਿਵੇਂ ਹੋਈ। ਹਾਈਕੋਰਟ ਨੇ ਸਰਕਾਰੀ ਵਕੀਲ ਨੂੰ ਇੱਕ ਹਫ਼ਤੇ ਦੀ ਮਿਆਦ ਦੇ ਸਮਾਂ ਦੇ ਅੰਦਰ ਅਧਿਕਾਰਿਤ ਜਾਣਕਾਰੀ ਦੇਣ ਨੂੰ ਕਿਹਾ ਤੇ ਪੁੱਛਿਆ ਕਿ ਇਨ੍ਹੀ ਖ਼ੁਫ਼ੀਆ ਸੂਚਨਾ ਲੀਕ ਹੋਈ ਤਾਂ ਕਿਵੇਂ ਅਤੇ ਇਸ ਦਾ ਇਲਾਜ ਕੀ ਹੈ, ਇਹ ਵੀ ਅਦਾਲਤ ਨੂੰ ਦੱਸਿਆ ਜਾਵੇ। ਹਾਈਕੋਰਟ ਦਾ ਕਹਿਣਾ ਸੀ ਕਿ ਇਹ ਵੀ ਦੱਸਿਆ ਜਾਵੇ ਕਿ ਆਖ਼ਿਰਕਾਰ ਇਸ ਗ਼ਲਤੀ ਲਈ ਜ਼ਿੰਮੇਵਾਰ ਕੌਣ ਸੀ। ਅਦਾਲਤ ਨੇ ਕਿਹਾ ਕਿ ਇਸ ਬਾਬਤ ਸੀਲਬੰਦ ਰਿਪੋਰਟ ਨੂੰ ਇੱਕ ਹਫ਼ਤੇ 'ਚ ਕੋਰਟ 'ਚ ਪੇਸ਼ ਕੀਤਾ ਜਾਵੇ। ਇਸਤੇ ਸਰਕਾਰੀ ਵਕੀਲ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਅਤੇ ਜ਼ਿੰਮੇਵਾਰੀ ਵੀ ਤੈਅ ਕਰਾਂਗੇ। ਸਰਕਾਰੀ ਵਕੀਲ ਨੇ ਸੀਲਬੰਦ ਰਿਪੋਰਟ 2 ਹਫ਼ਤਿਆਂ ਵਿੱਚ ਪੇਸ਼ ਕਰਨ ਲਈ ਸਮਾਂ ਮੰਗਿਆ ਸੀ ਪਰ ਅਦਾਲਤ ਨੇ ਇੱਕੋ ਹਫ਼ਤੇ ਦਾ ਸਮਾਂ ਦਿੱਤਾ ਹੈ। ਇਸ ਦੇ ਨਾਲ ਹੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਹਾਈਕੋਰਟ ਵਿੱਚ ਕੁੱਲ 28 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਇਸਤੇ ਅਦਾਲਤ ਨੇ ਸਰਕਾਰ ਨੂੰ ਹੁਕਮ ਦਿੱਤਾ ਕਿ ਜਿਨ੍ਹਾਂ ਕੋਲ ਇਕ ਵੀ ਗਾਰਡ ਨਹੀਂ ਹੈ, ਉਨ੍ਹਾਂ ਸਾਰਿਆਂ ਨੂੰ ਨੂੰ ਫੌਰੀ ਤੌਰ 'ਤੇ ਇਕ ਸੁਰੱਖਿਆ ਕਰਮਚਾਰੀ ਮੁਹਈਆ ਕਰਵਾਇਆ ਜਾਵੇ। ਅਦਾਲਤ ਨੇ ਸਾਬਕਾ ਮੰਤਰੀਆਂ ਸੋਹਣ ਸਿੰਘ ਠੰਡਲ ਅਤੇ ਮਹਿੰਦਰ ਕੌਰ ਜੋਸ਼ ਨੂੰ ਇਕ-ਇਕ ਸੁਰੱਖਿਆ ਮੁਲਾਜ਼ਮ ਦੇਣ ਦੇ ਹੁਕਮ ਵੀ ਦਿੱਤੇ ਹਨ। 28 ਮਈ 2022 ਨੂੰ ਪੰਜਾਬ ਸਰਕਾਰ ਦੇ ਰਾਜ ਦੇ 442 ਵੀਆਈਪੀਜ਼ ਦੀ ਸੁਰੱਖਿਆ ਵਾਪਿਸ ਲੈ ਲਈ ਸੀ। ਜਿਸਦੀ ਜਾਣਕਾਰੀ ਜੰਗਲ ਵਿਚ ਅੱਗ ਦੀ ਤਰ੍ਹਾਂ ਫੈਲੀ ਅਤੇ ਗਾਇਕ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦਾ ਨਾਂ ਵੀ ਉਸ ਲਿਸਟ ਵਿਚ ਸ਼ਾਮਿਲ ਸੀ। ਅਗਲੇ ਹੀ ਦਿਨ 29 ਮਈ 2022 ਨੂੰ ਮੂਸੇਵਾਲਾ ਨੂੰ ਉਨ੍ਹਾਂ ਦੇ ਪਿੰਡ ਮੂਸਾ ਨਾਲ ਕਗਦੇ ਪਿੰਡ ਜਵਾਹਰਕੇ 'ਚ ਮੌਤ 'ਤੇ ਘਾਤ ਉੱਤਰ ਦਿੱਤਾ ਗਿਆ ਸੀ। ਉਦੋਂ ਤੋਂ ਹੀ ਸਰਕਾਰ ਦੇ ਇਸ ਫੈਸਲੇ ਦੀ ਦੇਸ਼ ਵਿਆਪੀ ਪੱਧਰ 'ਤੇ ਨਿੰਦਾ ਕੀਤੀ ਜਾ ਰਹੀ ਹੈ ਅਤੇ ਹੁਣ ਇਸ ਮਾਮਲੇ ਵਿਚ ਹਾਈਕੋਰਟ ਵੱਲੋਂ ਵੀ ਸਰਕਾਰ ਨੂੰ ਫਟਕਾਰ ਮਗਰੋਂ ਵੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਕੀ ਪ੍ਰਤੀਕ੍ਰਿਆ ਆਉਂਦੀ ਹੈ। ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ। ਇਹ ਵੀ ਪੜ੍ਹੋ: CBSE Result 2022: 12ਵੀਂ ਤੋਂ ਬਾਅਦ CBSE ਨੇ 10ਵੀਂ ਦਾ ਨਤੀਜਾ ਕੀਤਾ ਜਾਰੀ, ਲਿੰਕ ਰਾਹੀਂ ਕਰੋ ਚੈੱਕ -PTC News


Top News view more...

Latest News view more...

PTC NETWORK